103 ਸਾਲਾ ਬੇਬੇ ਨੇ ਪਾਈ ਵੋਟ

ਚੰਡੀਗੜ੍ਹ ਪੰਜਾਬ


ਨਾਭਾ, 1 ਜੂਨ, ਬੋਲੇ ਪੰਜਾਬ ਬਿਓਰੋ:
ਲੋਕ ਸਭਾ ਚੋਣਾਂ ਦੇ ਆਖਰੀ ਪੜਾਅ ਦੀ ਅੱਜ ਵੋਟਿੰਗ ਹੋ ਰਹੀ ਹੈ। ਪੰਜਾਬ ਵਿਚ 13 ਲੋਕ ਸਭਾ ਸੀਟਾਂ ਲਈ ਵੋਟਿੰਗ ਹੋ ਰਹੀ ਹੈ। ਨਾਭਾ ਬਲਾਕ ਦੇ ਪਿੰਡ ਸਹੌਲੀ ਵਿਖੇ 103 ਸਾਲਾਂ ਦੀ ਬਜ਼ੁਰਗ ਮਾਤਾ ਬਚਨ ਕੌਰ ਨੇ ਪੋਲਿੰਗ ਬੂਥ ‘ਤੇ ਵੋਟ ਪਾਈ। ਇਸ ਮੌਕੇ ‘ਤੇ ਨਾਭਾ ਦੇ ਹਲਕਾ ਵਿਧਾਇਕ ਗੁਰਦੇਵ ਸਿੰਘ ਦੇਵਮਾਨ ਵੀ ਮੌਜੂਦ ਸਨ।
ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਨੇ ਕਿਹਾ ਕਿ ਜਦੋਂ 103 ਸਾਲਾਂ ਦੇ ਬਜ਼ੁਰਗ ਮਾਤਾ ਪੋਲਿੰਗ ਬੂਥ ‘ਤੇ ਵੋਟ ਪਾਉਣ ਆ ਸਕਦੀ ਹੈ ਤਾਂ ਸਾਰੇ ਹੀ ਵੋਟਰ ਆਪਣੀ ਵੋਟ ਦਾ ਇਸਤੇਮਾਲ ਕਰਨ ਅਤੇ ਉਨਾਂ ਕਿਹਾ ਕਿ ਪੰਜਾਬ ਵਿੱਚ ਆਮ ਪਾਰਟੀ 13 ਦੀ 13 ਸੀਟਾਂ ਜਿੱਤ ਕੇ ਨਵਾਂ ਇਤਿਹਾਸ ਰਚੇਗੀ। ਇਸ ਮੌਕੇ ਤੇ ਬਜ਼ੁਰਗ ਮਾਤਾ ਨੇ ਜਿੱਥੇ ਵੋਟ ਪਾਈ ਉੱਥੇ ਹੀ ਪਰਿਵਾਰ ਨੇ ਖੁਸ਼ੀ ਜ਼ਾਹਿਰ ਕੀਤੀ। ਉਹਨਾਂ ਕਿਹਾ ਕਿ ਸਾਨੂੰ ਮਾਣ ਹੈ ਕਿ ਸਾਡੀ ਮਾਤਾ ਨੇ ਅੱਜ ਮੱਤ ਦੇ ਦਾਨ ਦਾ ਇਸਤੇਮਾਲ ਕੀਤਾ

Leave a Reply

Your email address will not be published. Required fields are marked *