ਪੰਜਾਬ ਵਿੱਚ ਸ਼ਾਮ 5 ਵਜੇ ਤੱਕ ਹੋਈ 55.20 ਫੀਸਦੀ ਵੋਟਿੰਗ

ਚੰਡੀਗੜ੍ਹ ਪੰਜਾਬ

ਚੰਡੀਗੜ੍ਹ, 01 ਜੂਨ ,ਬੋਲੇ ਪੰਜਾਬ ਬਿਓਰੋ:ਪੰਜਾਬ ‘ਚ ਸ਼ਨੀਵਾਰ ਨੂੰ ਚੱਲ ਰਹੀ ਵੋਟਿੰਗ ਦੌਰਾਨ ਚੋਣ ਕਮਿਸ਼ਨ ਵੱਲੋਂ ਸ਼ਾਮ 5 ਵਜੇ ਜਾਰੀ ਚੌਥੇ ਪੜਾਅ ਦੇ ਰੁਝਾਨ ਮੁਤਾਬਕ ਸੂਬੇ ‘ਚ ਕੁੱਲ 55.20 ਫੀਸਦੀ ਵੋਟਿੰਗ ਹੋਈ ਹੈ। ਵੋਟਿੰਗ ਲਈ ਆਖਰੀ ਘੰਟਾ ਬਾਕੀ ਹੈ। ਇਸਦੇ ਬਾਵਜੂਦ ਵੋਟਿੰਗ ਦੇ ਮਾਮਲੇ ਵਿੱਚ ਪਛੜ ਰਹੇ ਅੰਮ੍ਰਿਤਸਰ ਲੋਕ ਸਭਾ ਹਲਕੇ ਵਿੱਚ 50 ਫੀਸਦੀ ਵੀ ਵੋਟਿੰਗ ਨਹੀਂ ਹੋਈ ਹੈ।

ਚੋਣ ਕਮਿਸ਼ਨ ਅਨੁਸਾਰ ਸ਼ਾਮ 5 ਵਜੇ ਤੱਕ ਅੰਮ੍ਰਿਤਸਰ ‘ਚ 48.55 ਫੀਸਦੀ, ਆਨੰਦਪੁਰ ਸਾਹਿਬ ‘ਚ 55.02 ਫੀਸਦੀ, ਬਠਿੰਡਾ ‘ਚ 59.25 ਫੀਸਦੀ, ਫਰੀਦਕੋਟ ਹਲਕੇ ‘ਚ 54.38 ਫੀਸਦੀ, ਫਤਿਹਗੜ੍ਹ ਸਾਹਿਬ ‘ਚ 54.55 ਫੀਸਦੀ, ਫ਼ਿਰੋਜ਼ਪੁਰ ਲੋਕ ਸਭਾ ਹਲਕੇ ‘ਚ 57.68 ਫੀਸਦੀ, ਗੁਰਦਾਸਪੁਰ ਲੋਕ ਸਭਾ ਹਲਕੇ ਵਿਚ 58.34 ਫੀਸਦੀ, ਹੁਸ਼ਿਆਰਪੁਰ ਲੋਕ ਸਭਾ ਹਲਕੇ ਵਿਚ 52.39 ਫੀਸਦੀ, ਜਲੰਧਰ ਵਿਚ 53.66 ਫੀਸਦੀ, ਖਡੂਰ ਸਾਹਿਬ ਲੋਕ ਸਭਾ ਹਲਕੇ ਵਿਚ 55.90 ਫੀਸਦੀ, ਲੁਧਿਆਣਾ ਲੋਕ ਸਭਾ ਹਲਕੇ ਵਿਚ 52.22 ਫੀਸਦੀ, ਪਟਿਆਲਾ ਲੋਕ ਸਭਾ ਹਲਕੇ ਵਿਚ 58.18 ਫੀਸਦੀ ਅਤੇ ਸੰਗਰੂਰ ਲੋਕ ਸਭਾ ਹਲਕੇ ਵਿੱਚ 57.21 ਫੀਸਦੀ ਵੋਟਿੰਗ ਹੋਈ ਹੈ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।