ਅਕਾਲੀ ਦਲ ਦੇ ਉਮੀਦਵਾਰ ਦੀ ਸ਼ਿਕਾਇਤ ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਖਿਲਾਫ ਪਰਚਾ ਦਰਜ 

ਚੰਡੀਗੜ੍ਹ ਪੰਜਾਬ

 

ਗੁਰਦਾਸਪੁਰ 1 ਜੂਨ ਬੋਲੇ ਪੰਜਾਬ ਬਿਓਰੋ: – ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਅਕਾਲੀ ਦਲ ਦੇ ਉਮੀਦਵਾਰ ਡਾਕਟਰ. ਦਲਜੀਤ ਸਿੰਘ ਚੀਮਾ ਦੀ ਸ਼ਿਕਾਇਤ ਤੇ ਆਪ ਹਲਕਾ ਇੰਚਾਰਜ ਅਤੇ ਪਨਸਪ ਦੇ ਚੇਅਰਮੈਨ ਬਲਬੀਰ ਸਿੰਘ ਪੰਨੂ ਖਿਲਾਫ ਥਾਣਾ ਕਿਲਾ ਲਾਲ ਸਿੰਘ ਪੁਲਿਸ ਜ਼ਿਲਾ ਬਟਾਲਾ ਵਿਖੇ ਐਫ ਆਈ ਆਰ ਆਈ ਪੀ ਸੀ ਦੀ ਧਾਰਾ 188, 171F ,506 ਅਧੀਨ ਦਰਜ ਕੀਤੀ ਗਈ ਹੈ।ਦੱਸਣਾ ਬਣਦਾ ਹੈ ਕਿ ਸਵੇਰ ਤੋਂ ਵਾਇਰਲ ਹੋ ਰਹੀ ਇੱਕ ਵੀਡੀਓ ਵਿੱਚ ਪਿੰਡ ਕੋਟ ਅਹਿਮਦ ਖ਼ਾਂ ਬੂਥ ਨੰਬਰ 131 ਵਿਖੇ ਬਲਬੀਰ ਪੰਨੂ ਵੋਟਰਾਂ ਨੂੰ ਪ੍ਰਭਾਵਤ ਕਰਨ ਦੀ ਕੋਸ਼ਿਸ਼ ਵਿਚ ਧਮਕਾਉਂਦੇ ਨਜ਼ਰ ਆਏ ਸਨ। ਇਸ ਤੋਂ ਬਾਅਦ ਅਕਾਲੀ ਦਲ ਵੱਲੋਂ ਇਸ ਬਾਰੇ ਐਕਸ਼ਨ ਲਿਆ ਗਿਆ ਸੀ।

ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਕੁਲਵਿੰਦਰ ਸਿੰਘ ਬਾਜਵਾ (ਇਲੈਕਸ਼ਨ ਏਜੰਟ )ਡਾ, ਦਲਜੀਤ ਸਿੰਘ ਚੀਮਾ ਉਮੀਦਵਾਰ ਸ੍ਰੋਮਣੀ ਅਕਾਲੀ ਨੇ ਦੋਸ਼ ਲਗਾਇਆ ਹੈ ਕਿ ਬਲਬੀਰ ਸਿੰਘ ਪੰਨੂੰ ਜੋ ਕਿ ਪਨਸਪ ਪੰਜਾਬ ਦਾ ਚੇਅਰਮੈਨ  ਹੈ । ਉਹ ਜਬਰਦਸਤੀ ਪੋਲਿੰਗ ਬੂਥਾ ਤੇ ਜਾ ਕੇ ਹੋਰ ਪਾਰਟੀ ਦੇ ਵਰਕਰਾਂ ਨੂੰ ਡਰਾ ਧਮਕਾ ਰਿਹਾ ਹੈ । ਅਤੇ ਇਲੈਕਸਨ ਦੀ ਵੋਟਿੰਗ ਦੇ ਵਿੱਚ ਆਪਣੇ ਪਦ ਗਲਤ ਇਸਤੇਮਾਲ ਕਰਦੇ ਹੋਏ ਵਿਘਣ ਪਾਉਣ ਦੇ ਨਾਲ ਨਾਲ  ਲੋਕਾ ਨੂੰ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਵੋਟਾ ਪਾਉਣ ਲਈ ਦਬਾਉ ਬਣਾ ਰਿਹਾ ਹੈ । ਪੋਲਿੰਗ ਬੂਥ ਨੰਬਰ 131 ਪਿੰਡ ਕੋਟ ਅਹਿਮਦ ਖਾਨ ( ਫਤਿਹਗੜ ਚੂੜੀਆ ) ਦੇ ਵਿੱਚ ਉਸ ਨੇ ਜਬਰਦਸਤੀ ਦਾਖਲ ਹੋ ਕੇ ਹੋਰ ਪਾਰਟੀ ਦੇ ਵਰਕਰਾ ਨੂੰ ਡਰਾਇਆ ਧਮਕਾਇਆ ਅਤੇ ਵੋਟਿੰਗ ਦੇ ਕੰਮ ਵਿੱਚ ਵਿਘਣ ਪਾਇਆ ।

ਇਹ ਸ਼ਿਕਾਇਤ ਦੇ ਅਧਾਰ ਤੇ ਚੇਅਰਮੈਨ ਬਲਬੀਰ ਪੰਨੂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਦੱਸ ਦਈਏ ਕਿ ਬੀਤੇ ਦਿਨ ਫਤਿਹਗੜ੍ਹ ਚੂੜੀਆਂ ਦੇ ਹੀ ਇੱਕ ਇਲਾਕੇ ਵਿੱਚ ‌ ਚੋਣ ਜਾਬਤੇ ਦੌਰਾਨ ਟਾਈਲਾਂ ਲਗਵਾਉਣ ‌ ਦੇ ਮਾਮਲੇ ਵਿੱਚ ਵੀ ਚੇਅਰਮੈਨ ਬਲਬੀਰ ਪੰਨੂ ਨੂੰ ਚੋਣ ਆਯੋਗ ਵੱਲੋਂ ਨੋਟਿਸ ਜਾਰੀ ਕੀਤਾ ਗਿਆ ਸੀ।

Leave a Reply

Your email address will not be published. Required fields are marked *