ਸੀਨੀਅਰ ਕਾਂਗਰਸੀ ਆਗੂ ਸ਼ਸ਼ੀ ਥਰੂਰ ਦਾ ਨਿੱਜੀ ਸਹਾਇਕ ਸੋਨੇ ਦੀ ਤਸਕਰੀ ਮਾਮਲੇ ਵਿੱਚ ਗ੍ਰਿਫ਼ਤਾਰ

ਚੰਡੀਗੜ੍ਹ ਨੈਸ਼ਨਲ ਪੰਜਾਬ



ਨਵੀਂ ਦਿੱਲੀ: ਕਾਂਗਰਸ ਦੇ ਸੀਨੀਅਰ ਆਗੂ ਸ਼ਸ਼ੀ ਥਰੂਰ ਦੇ ਨਿੱਜੀ ਸਹਾਇਕ (ਪੀਏ) ਨੂੰ ਸੋਨੇ ਦੀ ਤਸਕਰੀ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਮੁਲਜ਼ਮ ਸ਼ਿਵ ਕੁਮਾਰ ਬੈਂਕਾਕ ਤੋਂ ਆਏ ਤਸਕਰ ਤੋਂ ਸੋਨੇ ਦੀ ਖੇਪ ਲੈ ਕੇ ਏਅਰਪੋਰਟ ‘ਤੇ ਸੀ, ਜਦੋਂ ਉਸ ਨੂੰ ਕਸਟਮ ਅਧਿਕਾਰੀਆਂ ਨੇ ਫੜ ਲਿਆ। ਪੁੱਛਗਿੱਛ ਦੌਰਾਨ ਉਸ ਨੇ ਦੱਸਿਆ ਕਿ ਉਹ ਸ਼ਸ਼ੀ ਥਰੂਰ ਦਾ ਪ੍ਰੋਟੋਕੋਲ ਵਰਕਰ ਹੈ। ਉਸ ਕੋਲੋਂ ਏਅਰੋਡਰੋਮ ਐਂਟਰੀ ਪਰਮਿਟ ਵੀ ਬਰਾਮਦ ਹੋਇਆ ਹੈ, ਜਿਸ ’ਤੇ ਉਸ ਦਾ ਅਹੁਦਾ ਪੀਏਪੀਐਸ ਦਰਸਾਇਆ ਗਿਆ ਹੈ। ਦੂਜੇ ਪਾਸੇ ਤਸਕਰੀ ‘ਚ ਸ਼ਿਵ ਕੁਮਾਰ ਦਾ ਨਾਂ ਆਉਣ ਤੋਂ ਬਾਅਦ ਸ਼ਸ਼ੀ ਥਰੂਰ ਨੇ ਸ਼ਿਵ ਕੁਮਾਰ ਨੂੰ ਆਪਣਾ ਸਾਬਕਾ ਮੁਲਾਜ਼ਮ ਦੱਸਿਆ ਅਤੇ ਉਸ ਦੀ ਹਰਕਤ ‘ਤੇ ਹੈਰਾਨੀ ਪ੍ਰਗਟਾਈ।
29 ਮਈ ਨੂੰ ਥਾਈ ਏਅਰਵੇਜ਼ ਦੀ ਫਲਾਈਟ ਨੰਬਰ ਟੀਜੀ 323 ਬੈਂਕਾਕ ਤੋਂ ਨਵੀਂ ਦਿੱਲੀ ਪਹੁੰਚੀ ਸੀ। ਸ਼ਿਵ ਕੁਮਾਰ ਇਸ ਫਲਾਈਟ ਤੋਂ ਉਤਰੇ ਯਾਤਰੀ ਨੂੰ ਲੈਣ ਆਇਆ ਸੀ। ਦੋਸ਼ ਹੈ ਕਿ ਇਹ ਦੋਵੇਂ ਉਸ ਸਮੇਂ ਫੜੇ ਗਏ ਜਦੋਂ ਤਸਕਰ ਸ਼ਿਵ ਕੁਮਾਰ ਨੂੰ ਅੱਧਾ ਕਿੱਲੋ ਸੋਨੇ ਦੀ ਚੇਨ ਸੌਂਪ ਰਿਹਾ ਸੀ। ਬਰਾਮਦ ਕੀਤੇ ਗਏ ਸੋਨੇ ਦੀ ਕੀਮਤ 35.22 ਲੱਖ ਰੁਪਏ ਦੱਸੀ ਗਈ ਹੈ। ਕਸਟਮ ਅਧਿਕਾਰੀਆਂ ਨੇ ਦੱਸਿਆ ਕਿ ਸ਼ਿਵ ਕੁਮਾਰ ਇੱਥੇ ਸੰਸਦ ਮੈਂਬਰ ਸ਼ਸ਼ੀ ਥਰੂਰ ਦੇ ਪ੍ਰੋਟੋਕੋਲ ਵਰਕਰ ਵਜੋਂ ਕੰਮ ਕਰਦਾ ਹੈ। ਉਸ ਨੇ ਏਅਰੋਡਰੋਮ ਐਂਟਰੀ ਪਰਮਿਟ ਵੀ ਦਿਖਾਇਆ। ਕਸਟਮ ਵਿਭਾਗ ਦੇ ਅਧਿਕਾਰੀ ਦਾ ਕਹਿਣਾ ਹੈ ਕਿ ਇਹ ਪਰਮਿਟ ਆਮ ਤੌਰ ‘ਤੇ ਸੰਸਦ ਮੈਂਬਰਾਂ ਦੇ ਪ੍ਰੋਟੋਕੋਲ ਸਟਾਫ ਨੂੰ ਜਾਰੀ ਕੀਤਾ ਜਾਂਦਾ ਹੈ

Leave a Reply

Your email address will not be published. Required fields are marked *