ਸਕੂਲਾਂ ‘ਚ ਬਦਲਿਆ ਮਿਡ ਡੇਅ ਮੀਲ, ਬੱਚਿਆਂ ਨੂੰ ਮਿਲਣਗੇ ਦਾਲਾਂ ,ਮੌਸਮੀ ਫਲ ਤੇ ਖੀਰ

ਚੰਡੀਗੜ੍ਹ ਪੰਜਾਬ

ਚੰਡੀਗੜ੍ਹ, 31 ਮਈ ,ਬੋਲੇ ਪੰਜਾਬ ਬਿਓਰੋ:-ਸਿੱਖਿਆ ਵਿਭਾਗ ਵੱਲੋ ਸਰਕਾਰੀ ਸਕੂਲਾਂ ‘ਚ ਬੱਚਿਆਂ ਨੂੰ ਦਿੱਤੇ ਜਾਂਦੇ ਮਿਡ ਡੇਅ ਮੀਲ ਚ ਬਦਲਾਅ ਕੀਤਾ ਗਿਆ ਹੈ ।ਗਰਮੀਆਂ ਦੀਆਂ ਛੁੱਟੀਆਂ ਤੋਂ ਬਾਅਦ ਇਹ ਨਵਾਂ ਮੀਨੁ ਲਾਗੂ ਹੋਵੇਗਾ। ਇਸ ਵਿਚ ਭੋਜਨ ਦੀ ਸ਼ੁੱਧਤਾ ‘ਤੇ ਖਾਸ ਧਿਆਨ ਦਿੱਤਾ ਜਾਵੇਗਾ। ਸਕੂਲ ਕਮੇਟੀਆਂ ਦੀ ਖਾਸ ਤੌਰ ‘ਤੇ ਭੋਜਨ ਦੀ ਜਾਂਚ ਕਰਨ ਦੀ ਡਿਊਟੀ ਲਗਾਈ ਗਈ ਹੈ। ਇਸ ਵਿਚ ਨਵੇਂ ਪਕਵਾਨ ਸ਼ਾਮਲ ਕੀਤੇ ਗਏ ਹਨ। ਹੁਣ ਇਸ ਵਿੱਚ ਦਾਲ-ਮਾਹ ਛੋਲੇ ਵੀ ਸ਼ਾਮਲ ਕਰ ਦਿੱਤੇ ਗਏ ਹਨ ਵਿਦਿਆਰਥੀਆਂ ਨੂੰ ਹਫਤੇ ‘ਚ ਇਕ ਵਾਰ ਖੀਰ ਵੀ ਵਰਤਾਈ ਜਾਵੇਗੀ। ਮੀਨੂ ਦੇ ਮੁਤਾਬਕ, ਸੋਮਵਾਰ ਨੂੰ ਦਾਲ ਅਤੇ ਸਬਜ਼ੀਆਂ ਦੇ ਨਾਲ ਰੋਟੀ, ਮੰਗਲਵਾਰ ਨੂੰ ਰਾਜਮਾ ਚੌਲ, ਬੁੱਧਵਾਰ ਨੂੰ ਕਾਲੇ ਛੋਲੇ / ਚਿੱਟੇ ਛੋਲੇ ਅਤੇ ਪੁਰੀ ਅਤੇ ਰੋਟੀ, ਵੀਰਵਾਰ ਨੂੰ ਕੜੀ ਤੇ ਚੌਲ, ਸ਼ੁੱਕਰਵਾਰ ਨੂੰ ਮੌਸਮੀ ਸਬਜ਼ੀ ਅਤੇ ਰੋਟੀ, ਸ਼ਨੀਵਾਰ ਛੋਲਿਆਂ ਦੀ ਦਾਲ ਦਿੱਤੀ ਜਾਵੇਗੀ। ਇਸ ਦੌਰਾਨ ਵਿਦਿਆਰਥੀਆਂ ਨੂੰ ਮੌਸਮੀ ਫਲ ਵੀ ਦਿੱਤੇ ਜਾਣਗੇ। ਵਿਭਾਗ ਨੇ ਸਪੱਸ਼ਟ ਕੀਤਾ ਹੈ ਕਿ ਬੱਚਿਆਂ ਨੂੰ ਗਰਮ ਭੋਜਨ ਪਰੋਸਿਆ ਜਾਵੇਗਾ। ਵਿਦਿਆਰਥੀਆਂ ਨੂੰ ਖਾਣ ਪੀਣ ਵਿੱਚ ਕੋਈ ਦਿੱਕਤ ਨਹੀਂ ਆਉਣੀ ਚਾਹੀਦੀ। ਜ਼ਿਕਰਯੋਗ ਹੈ ਕਿ ਪੰਜਾਬ ਵਿਚ ਮਿਡਲ ਸਟੈਂਡਰਡ ਤੱਕ ਦੇ ਬੱਚਿਆਂ ਨੂੰ 19 ਹਜ਼ਾਰ ਦੇ ਲਗਭਗ ਸਕੂਲਾਂ ਚ ਭੋਜਨ ਦਿੱਤਾ ਜਾਂਦਾ ਹੈ। ਇਸਦਾ ਮਕਸਦ ਬੱਚਿਆਂ ਨੂੰ ਪੋਸ਼ਣ ਦੇਣਾ ਅਤੇ ਸਕੂਲਾਂ ਚ ਬੱਚਿਆਂ ਦੀ ਗਿਣਤੀ ‘ਚ ਵਾਧਾ ਕਰਨਾ ਹੈ। ਭੋਜਨ ਪਕਾਉਣ ਲਈ ਸਰਕਾਰ ਵੱਲੋ ਸਕੂਲਾਂ ਨੂੰ ਕੁੱਕ ਉਪਲੱਬਦ ਕਰਵਾਏ ਗਏ ਹਨ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।