ਬਠਿੰਡਾ, 31 ਮਈ,ਬੋਲੇ ਪੰਜਾਬ ਬਿਓਰੋ:
ਕਿੱਲਿਆਂਵਾਲੀ ਰੇਲਵੇ ਸਟੇਸ਼ਨ ਨੇੜੇ ਬਠਿੰਡਾ ਤੋਂ ਸ੍ਰੀਗੰਗਾਨਗਰ ਜਾ ਰਹੀ ਪੈਸੇਂਜਰ ਟ੍ਰੇਨ ਦਾ ਇੰਜਣ ਫੇਲ੍ਹ ਹੋ ਗਿਆ, ਜਿਸ ਕਾਰਨ ਰੇਲ ਗੱਡੀ ਵਿੱਚ ਸਫ਼ਰ ਕਰਨ ਵਾਲੇ ਯਾਤਰੀ ਕਰੀਬ ਡੇਢ ਘੰਟੇ ਤੱਕ ਗਰਮੀ ਵਿੱਚ ਪ੍ਰੇਸ਼ਾਨ ਰਹੇ। ਇਸ ਤੋਂ ਬਾਅਦ ਬਠਿੰਡਾ ਤੋਂ ਇੱਕ ਹੋਰ ਇੰਜਣ ਮੰਗਵਾ ਕੇ ਰੇਲ ਗੱਡੀ ਨੂੰ ਸ੍ਰੀਗੰਗਾਨਗਰ ਲਿਜਾਇਆ ਗਿਆ।
ਮਿਲੀ ਜਾਣਕਾਰੀ ਮੁਤਾਬਕ ਬਠਿੰਡਾ-ਸ਼੍ਰੀਗੰਗਾਨਗਰ ਪੈਸੰਜਰ ਰੇਲ ਗੱਡੀ ਅੱਜ ਦੁਪਹਿਰ ਕਰੀਬ ਡੇਢ ਵਜੇ ਅਬੋਹਰ ਸਟੇਸ਼ਨ ’ਤੇ ਪੁੱਜੀ ਅਤੇ ਤੈਅ ਸਮੇਂ ਮੁਤਾਬਕ ਸ੍ਰੀਗੰਗਾਨਗਰ ਲਈ ਰਵਾਨਾ ਹੋਈ ਤਾਂ ਕਿੱਲਿਆਂਵਾਲੀ ਨੇੜੇ ਰੇਲਗੱਡੀ ਦਾ ਇੰਜਣ ਅਚਾਨਕ ਫੇਲ੍ਹ ਹੋ ਗਿਆ। ਟਰੇਨ ਦੇ ਡਰਾਈਵਰ ਅਤੇ ਕੰਡਕਟਰ ਨੇ ਤੁਰੰਤ ਸਬੰਧਤ ਰੇਲਵੇ ਅਧਿਕਾਰੀਆਂ ਨੂੰ ਸੂਚਿਤ ਕੀਤਾ।
ਇਸ ਤੋਂ ਬਾਅਦ ਬਠਿੰਡਾ ਤੋਂ ਇੱਕ ਹੋਰ ਇੰਜਣ ਭੇਜਿਆ ਗਿਆ। ਇਸ ਦੌਰਾਨ 48 ਡਿਗਰੀ ਦੇ ਕਰੀਬ ਤਾਪਮਾਨ ਕਾਰਨ ਸਾਰੇ ਰੇਲਵੇ ਯਾਤਰੀਆਂ ਨੂੰ ਟਰੇਨ ‘ਚ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਰਿਹਾ। ਕਰੀਬ ਡੇਢ ਘੰਟੇ ਬਾਅਦ ਬਠਿੰਡਾ ਤੋਂ ਆਇਆ ਨਵਾਂ ਇੰਜਣ ਰੇਲਗੱਡੀ ਸਮੇਤ ਸ੍ਰੀ ਗੰਗਾਨਗਰ ਪਹੁੰਚਿਆ।