ਪਟਨਾ, 31 ਮਈ, ਬੋਲੇ ਪੰਜਾਬ ਬਿਓਰੋ:
ਬਿਹਾਰ ਵਿੱਚ ਅੱਤ ਦੀ ਗਰਮੀ ਕਾਰਨ ਲੋਕਾਂ ਦੀਆਂ ਮੌਤਾਂ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਬਿਹਾਰ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਪਿਛਲੇ 24 ਘੰਟਿਆਂ ਵਿੱਚ 59 ਲੋਕਾਂ ਦੀ ਮੌਤ ਹੋ ਗਈ ਹੈ। ਫਿਲਹਾਲ ਜ਼ਿਲਾ ਪ੍ਰਸ਼ਾਸਨ ਮੌਤ ਦੇ ਕਾਰਨਾਂ ਦੀ ਜਾਂਚ ‘ਚ ਜੁਟਿਆ ਹੋਇਆ ਹੈ। ਪਰ ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਇਹ ਸਾਰੀਆਂ ਮੌਤਾਂ ਹੀਟ ਸਟ੍ਰੋਕ ਕਾਰਨ ਹੋਈਆਂ ਹਨ। ਅੰਕੜਿਆਂ ਅਨੁਸਾਰ ਪਟਨਾ ਵਿੱਚ 11, ਔਰੰਗਾਬਾਦ ਵਿੱਚ 15, ਰੋਹਤਾਸ ਵਿੱਚ 8, ਭੋਜਪੁਰ ਵਿੱਚ 10, ਕੈਮੂਰ ਵਿੱਚ 5, ਗਯਾ ਵਿੱਚ 4, ਮੁਜ਼ੱਫਰਪੁਰ ਵਿੱਚ 2, ਬੇਗੂਸਰਾਏ, ਬਾਰਬੀਘਾ, ਜਮੁਈ ਅਤੇ ਸਾਰਨ ਵਿੱਚ 1-1 ਵਿਅਕਤੀ ਦੀ ਮੌਤ ਹੋ ਗਈ ਹੈ।
ਡਿਜ਼ਾਸਟਰ ਮੈਨੇਜਮੈਂਟ ਇਸ ਬਾਰੇ ਜਾਣਕਾਰੀ ਇਕੱਠੀ ਕਰ ਰਿਹਾ ਹੈ ਕਿ ਇਨ੍ਹਾਂ ਲੋਕਾਂ ਦੀ ਮੌਤ ਕਿਵੇਂ ਹੋਈ। ਹਾਲਾਂਕਿ ਰਾਹਤ ਦੀ ਗੱਲ ਇਹ ਹੈ ਕਿ ਬਿਹਾਰ ਦੇ ਕਈ ਜ਼ਿਲ੍ਹਿਆਂ ਵਿੱਚ ਮੌਸਮ ਬਦਲਣਾ ਸ਼ੁਰੂ ਹੋ ਗਿਆ ਹੈ। ਮੀਂਹ ਅਤੇ ਤੂਫਾਨ ਨੂੰ ਲੈ ਕੇ ਕਈ ਜ਼ਿਲਿਆਂ ‘ਚ ਅਲਰਟ ਜਾਰੀ ਕੀਤਾ ਗਿਆ ਹੈ।