ਚੰਡੀਗੜ੍ਹ, 30 ਮਈ, ਬਿੋਲੇ ਪੰਜਾਬ ਬਿਓਰੋ:
ਲੋਕ ਸਭਾ ਚੋਣਾਂ ਦਾ ਦੌਰ ਚੱਲ ਰਿਹਾ ਹੈ। ਹਰੇਕ ਪਾਰਟੀ ਵੱਲੋਂ ਉਮੀਦਵਾਰਾਂ ਦੇ ਹੱਕ ਵਿਚ ਪ੍ਰਚਾਰ ਕਰ ਰਹੇ ਹਨ। ਇਸੇ ਤਹਿਤ ਭਲਕੇ ਪੀਐੱਮ ਮੋਦੀ ਪੰਜਾਬ ਦੌਰੇ ‘ਤੇ ਹਨ। ਉਹ ਚੋਣ ਪ੍ਰਚਾਰ ਲਈ ਹੁਸ਼ਿਆਰਪੁਰ ਆ ਰਹੇ ਹਨ। ਉਹ ਭਾਜਪਾ ਦੇ ਉਮੀਦਵਾਰ ਅਨੀਤਾ ਸੋਮਪ੍ਰਕਾਸ਼ ਦੇ ਹੱਕ ਵਿਚ ਪ੍ਰਚਾਰ ਕਰਨ ਲਈ ਪਹੁੰਚ ਰਹੇ ਹਨ।
ਪ੍ਰਧਾਨ ਮੰਤਰੀ ਮੋਦੀ ਹੁਸ਼ਿਆਰਪੁਰ ਦੀ ਦੁਸਹਿਰਾ ਗਰਾਊਂਡ ਵਿਖੇ ਪਹੁੰਚ ਰਹੇ ਹਨ। ਉਥੇ ਵੱਡੀ ਗਿਣਤੀ ਵਿਚ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਹੈ। ਚੱਪੇ-ਚੱਪੇ ‘ਤੇ ਪੁਲਿਸ ਲਗਾਈ ਗਈ ਹੈ। ਵੱਡੇ ਵਾਹਨ ਬੈਰੀਕੇਡ ਲਗਾ ਕੇ ਬੰਦ ਕਰ ਦਿੱਤੇ ਗਏ ਹਨ। ਪੰਜਾਬ ਪੁਲਿਸ ਤੋਂ ਇਲਾਵਾ ਇਥੇ ਪੈਰਾ ਮਿਲਟਰੀ ਫੋਰਸ ਵੀ ਲਗਾਈਆਂ ਗਈਆਂ ਹਨ। ਡੌਗ ਸਕੁਐਡ ਤੇ ਹੋਰ ਏਜੰਸੀਆਂ ਵੀ ਸੁਰੱਖਿਆ ਲਈ ਤਾਇਨਾਤ ਹੈ। ਕਿਉਂਕਿ ਪੰਜਾਬ ਵਿਚ ਭਾਜਪਾ ਦੀ ਕੇਂਦਰੀ ਲੀਡਰਸ਼ਿਪ ਦੇ ਸਮਰਥਕ ਵੀ ਪਹੁੰਚ ਰਹੇ ਹਨ। ਮਹਿਲਾ ਫੋਰਸ ਦੀ ਵੀ ਡਿਊਟੀ ਲਗਾਈ ਗਈ ਹੈ।