ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ ਵੱਲੋ ਡਾ:ਸੁਭਾਸ਼ ਸ਼ਰਮਾ ਦੇ ਹੱਕ ‘ਚ ਨੰਗਲ ਵਿੱਚ ਰੋਡ ਸ਼ੋਅ, ਲੋਕਾਂ ਵੱਲੋਂ ਫੁੱਲਾਂ ਦੀ ਬਰਖਾ ਨਾਲ ਸੁਵਾਗਤ

ਚੰਡੀਗੜ੍ਹ ਪੰਜਾਬ

ਜੇਪੀ ਨੱਡਾ ਦੇ ਪਹੁੰਚਣ ‘ਤੇ ਭਾਜਪਾ ਸਮਰਥਕਾਂ ‘ਚ ਭਾਰੀ ਜੋਸ਼*

ਪੰਜਾਬ ਦੇ ਲੋਕਾਂ ਦੇ ਪਿਆਰ ਨੇ ਜਿੱਤ ਲਿਆ ਹੈ ਦਿਲ – ਜੇਪੀ ਨੱਡਾ

ਨਰਿੰਦਰ ਮੋਦੀ ਨੂੰ ਤੀਸਰੀ ਵਾਰ ਦੇਸ਼ ਦਾ ਪ੍ਰਧਾਨ ਮੰਤਰੀ ਬਣਾਉਣ ਵਿੱਚ ਪੰਜਾਬ ਦਾ ਹੋਵੇਗਾ ਅਹਿਮ ਯੋਗਦਾਨ :ਜੇਪੀ ਨੱਡਾ

ਨੰਗਲ, 30 ਮਈ,ਬੋਲੇ ਪੰਜਾਬ ਬਿਓਰੋ: ਸ਼੍ਰੀ ਆਨੰਦਪੁਰ ਸਾਹਿਬ ਲੋਕ ਸਭਾ ਹਲਕੇ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਡਾ ਸੁਭਾਸ਼ ਸ਼ਰਮਾ ਦੀ ਚੋਣ ਮੁਹਿੰਮ ਨੂੰ ਅੱਜ ਭਾਰੀ ਸਮਰਥਨ ਮਿਲਿਆ ਜਦੋ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ ਵੱਲੋ ਡਾ:ਸੁਭਾਸ਼ ਸ਼ਰਮਾ ਦੇ ਹੱਕ ‘ਚ ਨੰਗਲ ਵਿੱਚ ਰੋਡ ਸ਼ੋਅ ਦੌਰਾਨ ਲੋਕਾਂ ਵੱਲੋਂ ਫੁੱਲਾਂ ਦੀ ਬਰਖਾ ਨਾਲ ਸੁਵਾਗਤ ਕੀਤਾ ਗਿਆ
ਤੇ ਜੇਪੀ ਨੱਡਾ ਦੇ ਪਹੁੰਚਣ ‘ਤੇ ਭਾਜਪਾ ਸਮਰਥਕਾਂ ‘ਚ ਭਾਰੀ ਜੋਸ਼ ਵੇਖਿਆ ਗਿਆ ,ਜੇਪੀ ਨੱਡਾ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਦੇ ਪਿਆਰ ਨੇ ਦਿਲ ਜਿੱਤ ਲਿਆ ਹੈ
ਤੇ ਇਸ ਵਾਰ ਨਰਿੰਦਰ ਮੋਦੀ ਨੂੰ ਤੀਸਰੀ ਵਾਰ ਦੇਸ਼ ਦਾ ਪ੍ਰਧਾਨ ਮੰਤਰੀ ਬਣਾਉਣ ਵਿੱਚ ਪੰਜਾਬ ਦਾ ਹੋਵੇਗਾ ਅਹਿਮ ਯੋਗਦਾਨ ਉਹਨਾਂ ਨੇ ਕਿਹਾ ਕਿ ਨੰਗਲ ਦੇ ਲੋਕਾਂ ਵੱਲੋਂ ਮਿਲੇ ਪਿਆਰ ਨੇ ਸਾਬਤ ਕਰ ਦਿੱਤਾ ਹੈ ਕਿ ਨੰਗਲ ਦੇ ਲੋਕ ਭਾਜਪਾ ਦੇ ਨਾਲ ਖੜ੍ਹੇ ਹਨ। ਜੇਪੀ ਨੱਡਾ ਨੇ ਕਿਹਾ ਕਿ ਤੁਸੀ ਸ਼ੁਭਾਸ ਸ਼ਰਮਾ ਨੂੰ ਜਿਤਾ ਦਿਓ ਅਸ਼ੀ ਆਨੰਦਪੁਰ ਸਾਹਿਬ ਲੋਕ ਸਭਾ ਹਲਕੇ ਦੀ ਨੁਹਾਰ ਬਦਲ ਦੇਵਾਗੇ ।ਉਨਾ ਕਿਹਾ ਕਿ ਪੰਜਾਬ ਦਾ ਹਰ ਇੱਕ ਵਿਅਕਤੀ ਬਦਲਾਵ ਲਈ ਬੇਤਾਬ ਬੈਠਾ ਹੈ, ਜਿਸ ਦੇ ਲਈ ਉਹ ਸਿਰਫ ਮੋਦੀ ਤੇ ਹੀ ਵਿਸ਼ਵਾਸ ਕਰ ਰਹੇ ਹਨ। ਉਹਨਾਂ ਕਿਹਾ ਕਿ ਜੇਕਰ ਮੋਦੀ ਧਾਰਾ 370 ਹਟਾ ਕੇ ਕਸ਼ਮੀਰ ਨੂੰ ਭਾਰਤ ਨਾਲ ਜੋੜ ਸਕਦਾ ਹੈ ਅਤੇ ਜੇਕਰ ਕਰਤਾਰਪੁਰ ਲਾਂਘਾ ਅਤੇ ਰਾਮ ਮੰਦਿਰ ਦੀ ਉਸਾਰੀ ਕਰਵਾ ਸਕਦੇ ਹਨ ਤਾਂ ਮੋਦੀ ਹੀ ਪੰਜਾਬ ਵਿੱਚੋਂ ਨਸ਼ਾ ਤੇ ਬੇਰੋਜ਼ਗਾਰੀ ਨੂੰ ਪੂਰੀ ਤਰ੍ਹਾਂ ਨਾਲ ਖਤਮ ਕਰ ਸਕਦੇ ਹਨ।

ਉਹਨਾਂ ਕਿਹਾ ਕਿ ਨੰਗਲ ਦੇ ਲੋਕਾਂ ਨੇ ਭਾਜਪਾ ਉਮੀਦਵਾਰ ਡਾ ਸੁਭਾਸ਼ ਸ਼ਰਮਾ ਦੇ ਹੱਕ ਵਿੱਚ ਅੱਜ ਫਤਵਾ ਦੇ ਦਿੱਤਾ ਹੈ ਅਤੇ ਭਾਜਪਾ ਦੀ ਜਿੰਮੇਦਾਰੀ ਬਣਦੀ ਹੈ ਕਿ ਹੁਣ ਉਹ ਪੰਜਾਬ ਦੇ ਲੋਕਾਂ ਨੂੰ ਅਮਨ ਸ਼ਾਂਤੀ ਅਤੇ ਖੁਸ਼ਹਾਲ ਜ਼ਿੰਦਗੀ ਲਈ ਇੱਕ ਸੁਖੇਲਾ ਮਾਹੌਲ ਮੁਹਈਆ ਕਰਵਾਏ।ਇਸ ਮੌਕੇ ਤੇ ਮਿਲੇ ਸਮੱਰਥਨ ਤੋ ਭਾਜਪਾ ਉਮੀਦਵਾਰ ਸੁਭਾਸ਼ ਸ਼ਰਮਾ ਬੇਹੱਦ ਖੁਸ਼ ਨਜਰ ਆਏ ,ਉਹਨਾਂ ਕਿਹਾ ਕਿ ਅੱਜ ਦੇ ਰੋਡ ਸੋਅ ਨੇ ਉਹਨਾ ਦੀ ਜਿੱਤ ਯਕੀਨੀ ਬਣਾ ਦਿੱਤੀ ਹੈ ।

Leave a Reply

Your email address will not be published. Required fields are marked *