ਅੰਮ੍ਰਿਤਸਰ, 30 ਮਈ, ਬੋਲੇ ਪੰਜਾਬ ਬਿਓਰੋ:
ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਭਾਰਤ-ਪਾਕਿਸਤਾਨ ਸਰਹੱਦ ਦੇ ਸਰਹੱਦੀ ਪਿੰਡਾਂ ‘ਚ ਹੈਰੋਇਨ ਦੀ ਤਸਕਰੀ ਅਤੇ ਡਰੋਨ ਦੀ ਆਵਾਜਾਈ ਜਾਰੀ ਹੈ।
ਜਾਣਕਾਰੀ ਮੁਤਾਬਕ ਸਰਹੱਦੀ ਪਿੰਡ ਰੋਡ ਵਾਲਾ ਖੁਰਦ ‘ਚ ਬੀ.ਐੱਸ.ਐੱਫ.ਅੰਮ੍ਰਿਤਸਰ ਸੈਕਟਰ ਦੀ ਟੀਮ ਨੇ ਲਗਾਤਾਰ ਤੀਸਰੀ ਵਾਰ ਪਾਕਿਸਤਾਨੀ ਮਿੰਨੀ ਡਰੋਨ ਅਤੇ ਤਿੰਨ ਕਰੋੜ ਰੁਪਏ ਮੁੱਲ ਦੀ ਹੈਰੋਇਨ ਬਰਾਮਦ ਕਰ ਲਈ ਹੈ।ਚੋਣਾਂ ਦੀ ਸਖ਼ਤੀ ਦੌਰਾਨ ਡਰੋਨ ਰਾਹੀਂ ਹੈਰੋਇਨ ਕੌਣ ਮੰਗਵਾ ਰਿਹਾ ਹੈ,ਸੁਰੱਖਿਆ ਏਜੰਸੀਆਂ ਜਾਂਚ ਕਰ ਰਹੀਆਂ ਹਨ।