ਚੰਡੀਗੜ੍ਹ,, 29 ਮਈ, ਬੋਲੇ ਪੰਜਾਬ ਬਿਉਰੋ: ਦੇਵੀਗੜ੍ਹ-ਬਹਾਦੁਰਗੜ੍ਹ ਰੋਡ ’ਤੇ ਸੜਕ ਹਾਦਸਾ ਵੇਖ ਸਾਬਕਾ ਮੈਬਰ ਪਾਰਲੀਮੈਂਟ ਪ੍ਰਨੀਤ ਕੌਰ ਨੇ ਆਪਣਾ ਕਾਫ਼ਲਾ ਰੋਕ ਲਿਆ ਅਤੇ ਆਪਣੀ ਗੱਡੀ ’ਚੋਂ ਉਤਰ ਕੇ ਪੀੜਤ ਲੋਕਾਂ ਕੋਲ ਆਏ। ਹਾਲਾਂਕਿ ਭਾਵੇਂ ਭਾਜਪਾ ਉਮੀਦਵਾਰ ਪ੍ਰਨੀਤ ਕੌਰ ਦਾ ਲਗਾਤਾਰ ਕਿਸਾਨਾਂ ਵਲੋਂ ਵਿਰੋਧ ਕੀਤਾ ਜਾ ਰਿਹਾ ਹੈ, ਪਰ ਇਸ ਸਭ ਦੇ ਬਾਵਜੂਦ ਉਹ ਸੁਰੱਖਿਆ ਘੇਰੇ ਨੂੰ ਤੋੜਦੇ ਹੋਏ ਬਾਹਰ ਆਏ ਅਤੇ ਜਖ਼ਮੀਆਂ ਦਾ ਹਾਲ ਜਾਣਿਆ।ਮਹਾਰਾਣੀ ਨੂੰ ਆਪਣੇ ’ਚ ਵੇਖ, ਜਖ਼ਮੀ ਭੁੱਲ ਗਏ ਆਪਣਾ ਦੁੱਖ ਤੇ ਦਰਦ ।ਇਸ ਦੌਰਾਨ ਮੌਕੇ ’ਤੇ ਖੜ੍ਹੇ ਲੋਕਾਂ ਨੇ ਪ੍ਰਨੀਤ ਕੌਰ ਨੂੰ ਕਿਹਾ ਕਿ ਉਹ ਹਮੇਸ਼ਾ ਉਨ੍ਹਾਂ ਨਾਲ ਖੜ੍ਹੇ ਹਨ ਅਤੇ ਖੜ੍ਹੇ ਰਹਿਣਗੇ, ਭਾਵ ਇਸ ਵਾਰ ਉਹ ਪ੍ਰਨੀਤ ਕੌਰ ਨੂੰ ਵੋਟ ਪਾਉਣਗੇ।