ਡਾ ਸੁਭਾਸ਼ ਸ਼ਰਮਾ ਵੱਲੋਂ ਮੋਹਾਲੀ ਅਤੇ ਖਰੜ ਵਿੱਚ ਤੂਫ਼ਾਨੀ ਦੌਰੇ…
ਪੰਜਾਬ ਵਿੱਚ ਅਮਨ ਸ਼ਾਂਤੀ ਲਈ ਭਾਜਪਾ ਜਰੂਰੀ: ਡਾ ਸੁਭਾਸ਼ ਸ਼ਰਮਾ
ਮੋਹਾਲੀ/ਖਰੜ, 29 ਮਈ ,ਬੋਲੇ ਪੰਜਾਬ ਬਿਓਰੋ:ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਡਾ ਸੁਭਾਸ਼ ਸ਼ਰਮਾ ਵੱਲੋਂ ਅੱਜ ਮੋਹਾਲੀ ਸ਼ਹਿਰ ਵਿੱਚ ਆਪਣੀ ਚੋਣ ਮੁਹਿੰਮ ਨੂੰ ਜਾਰੀ ਰੱਖਿਆ ਗਿਆ। ਸੈਕਟਰ 105 ਵਿਖੇ ਭਾਜਪਾ ਆਗੂ ਸੰਜੀਵ ਵਸ਼ਿਸ਼ਟ ਦੀ ਅਗਵਾਈ ਹੇਠ ਕੀਤੀ ਗਈ ਇੱਕ ਚੋਣ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਡਾ ਸੁਭਾਸ਼ ਸ਼ਰਮਾ ਨੇ ਕਿਹਾ ਕਿ ਤੁਹਾਡੇ ਸਾਰਿਆਂ ਦਾ ਜੋਸ਼ ਦੇਖ ਕੇ ਮੈਨੂੰ ਬੜਾ ਮਾਣ ਮਹਿਸੂਸ ਹੋ ਰਿਹਾ ਹੈ। ਉਹਨਾਂ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਅਸੀਂ ਸਾਰੇ ਇੱਕਜੁੱਟ ਹੋ ਕੇ ਪੰਜਾਬ ਦੇ ਵਿਕਾਸ ਲਈ ਭਾਜਪਾ ਨੂੰ ਮਜਬੂਤ ਕਰੀਏ। ਭਾਜਪਾ ਆਗੂਆਂ ਨੇ ਡਾ ਸੁਭਾਸ਼ ਸ਼ਰਮਾ ਨੂੰ ਦਸਿਆ ਕਿ ਬਲੌਂਗੀ ਅਤੇ ਆਸ ਪਾਸ ਇਲਾਕਿਆਂ ਵਿਚ ਮੋਹਾਲੀ ਦੀ ਬੇਟੀਆਂ ਨੇ ਡਾ ਸ਼ਰਮਾ ਦੇ ਹੱਕ ਵਿੱਚ ਚੋਣ ਮੁਹਿੰਮ ਦੇ ਤਹਿਤ ਘਰ ਘਰ ਪ੍ਰਚਾਰ ਦੀ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ। ਇਸ ਮੌਕੇ ਭਾਜਪਾ ਮੋਹਾਲੀ ਦੇ ਪ੍ਰਧਾਨ ਸੰਜੀਵ ਵਸ਼ਿਸ਼ਟ ਉਚੇਚੇ ਤੌਰ ਤੇ ਮੌਜੂਦ ਰਹੇ।
ਵਪਾਰੀ ਭਰਾਵਾਂ ਨਾਲ ਡੱਟ ਕੇ ਖੜੀ ਹੈ ਭਾਜਪਾ: ਡਾ ਸੁਭਾਸ਼ ਸ਼ਰਮਾ
ਸਥਾਨਕ ਖਰੜ ਦੇ ਦੁਕਾਨਦਾਰਾਂ ਵੱਲੋਂ ਡਾ ਸੁਭਾਸ਼ ਸ਼ਰਮਾ ਦੇ ਹੱਕ ਵਿੱਚ ਇੱਕ ਮੀਟਿੰਗ ਰੱਖੀ ਗਈ, ਜਿਸ ਵਿੱਚ ਸਾਰਿਆਂ ਨੇ ਇੱਕਜੁੱਟ ਹੋ ਕੇ ਡਾ ਸੁਭਾਸ਼ ਸ਼ਰਮਾ ਨੂੰ ਵਿਸ਼ਵਾਸ ਦਿਵਾਇਆ ਕਿ ਵਪਾਰੀਆਂ ਨਾਲ ਡੱਟ ਕੇ ਖੜੇ ਡਾ ਸੁਭਾਸ਼ ਸ਼ਰਮਾ ਨੂੰ ਇਸ ਵਾਰ ਹਲਕੇ ਤੋਂ ਮਜਬੂਤੀ ਨਾਲ ਜਿਤਾ ਕੇ ਲੋਕਸਭਾ ਵਿੱਚ ਭੇਜਿਆ ਜਾਵੇਗਾ। ਇਸ ਮੌਕੇ ਡਾ ਸੁਭਾਸ਼ ਨੇ ਵਪਾਰੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਉਹਨਾਂ ਦੀ ਸਾਰੀਆਂ ਮੰਗਾਂ ਦੇ ਹੱਲ ਲਈ ਮੈਂ ਪੂਰੀ ਤਰ੍ਹਾ ਨਾਲ ਵਚਨਬੱਧ ਹਾਂ। ਉਹਨਾਂ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਜਲਦ ਹੀ ਪੰਜਾਬ ਵਿੱਚ ਅਮਨ ਸ਼ਾਂਤੀ ਨੂੰ ਬਹਾਲ ਕਰਕੇ ਵਪਾਰੀਆਂ ਨੂੰ ਇੱਕ ਸ਼ਾਂਤ ਅਤੇ ਸੁਖੇਲਾ ਮਾਹੌਲ ਪ੍ਰਧਾਨ ਕਰਵਾਏਗਾ।
ਇਸ ਦੌਰਾਨ ਡਾ ਸੁਭਾਸ਼ ਸ਼ਰਮਾ ਵੱਲੋਂ ਵਾਰਡ ਨੰਬਰ 6 ਅਤੇ 14 ਵਿਖੇ ਭਗਵਾਨ ਵਾਲਮੀਕ ਮੰਦਰ ਵਿੱਚ ਮੱਥਾ ਟੇਕ ਕੇ ਹਲਕੇ ਦੇ ਲੋਕਾਂ ਦੀ ਚੜ੍ਹਦੀ ਕਲਾ ਦੀ ਮਨੋਕਾਮਨਾ ਮੰਗੀ ਗਈ। ਸਥਾਨਕ ਧਰਮਸ਼ਾਲਾ ਵਿੱਚ ਰੱਖੀ ਚੋਣ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਡਾ ਸੁਭਾਸ਼ ਸ਼ਰਮਾ ਨੇ ਕਿਹਾ ਕਿ ਮੋਦੀ ਸਰਕਾਰ ਦੀ ਆਯੁਸ਼ਮਾਨ ਕਾਰਡ ਯੋਜਨਾ ਤਹਿਤ ਹੀ ਗਰੀਬ ਲੋਕਾਂ ਨੂੰ ਮਹਿੰਗਾ ਇਲਾਜ ਮੁਫ਼ਤ ਕਰਵਾਉਣ ਦੀ ਸਹੂਲਤ ਮਿਲ ਰਹੀ ਹੈ, ਮੋਦੀ ਵੱਲੋਂ ਗਰੀਬਾਂ ਲਈ ਨਰੇਗਾ ਸਕੀਮ, ਮੁਫਤ ਰਾਸ਼ਨ, ਸਲੰਡਰ ਅਤੇ ਹੁਨਰਮੰਦ ਵਿਅਕਤੀਆ ਲਈ ਮੁਦਰਾ ਲੋਨ ਦੀ ਸਹੂਲਤ ਵੱਡੇ ਪੱਧਰ ਤੇ ਜਾਰੀ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪੰਜਾਬ ਭਾਜਪਾ ਦੇ ਸੂਬਾ ਸਹਿ ਖ਼ਜਾਨਚੀ ਸੁਖਵਿੰਦਰ ਗੋਲਡੀ ਵਿਸ਼ੇਸ਼ ਤੌਰ ਤੇ ਮੌਜੂਦ ਸਨ।