ਰਾਜਨਾਥ ਨੇ ਪੰਜਾਬੀਆਂ ਨੂੰ ਦੱਸੇ ਦਿੱਲੀ ਅਰਵਿੰਦ ਕੇਜਰੀਵਾਲ ਦੇ ਕਾਰਨਾਮੇ
ਰਾਜਨਾਥ ਵੱਲੋਂ ਡਾਕਟਰ ਸੁਭਾਸ਼ ਸ਼ਰਮਾ ਦੇ ਪੱਖ ਵਿੱਚ ਚੋਣ ਪ੍ਰਚਾਰ
ਕੁਰਾਲੀ, 28 ਮਈ,ਬੋਲੇ ਪੰਜਾਬ ਬਿਓਰੋ:- ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਵੱਲੋਂ ਅੱਜ ਲੋਕ ਸਭਾ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਤੋਂ ਭਾਜਪਾ ਦੇ ਉਮੀਦਵਾਰ ਡਾਕਟਰ ਸੁਭਾਸ਼ ਸ਼ਰਮਾ ਦੇ ਹੱਕ ਵਿੱਚ ਕੁਰਾਲੀ ਸ਼ਹਿਰ ਵਿਖੇ ਇੱਕ ਚੋਣ ਰੈਲੀ ਨੂੰ ਸੰਬੋਧਨ ਕੀਤਾ ਗਿਆ। ਇਸ ਮੌਕੇ ਮੌਜੂਦ ਲੋਕਾਂ ਨੂੰ ਸੰਬੋਧਨ ਕਰਦਿਆਂ ਉਹਨਾਂ ਕਿਹਾ ਕਿ ਡਾਕਟਰ ਸੁਭਾਸ਼ ਸ਼ਰਮਾ ਹੀ ਹਲਕੇ ਦੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਮਜਬੂਤੀ ਨਾਲ ਲੋਕ ਸਭਾ ਵਿੱਚ ਰੱਖ ਸਕਦੇ ਹਨ। ਉਨ੍ਹਾਂ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੇ ਹੋਰਨਾਂ ਸੂਬਿਆ ਵਿੱਚ ਵਿਕਾਸ ਜੀ ਸੁਨਾਮੀ ਆ ਰਹੀ ਹੈ ਜਦੋਂ ਕਿ ਖੁਸ਼ਹਾਲ ਹੁੰਦਾ ਪੰਜਾਬ ਹੁਣ ਪਿਛੜੇ ਸੂਬਿਆਂ ਵਿੱਚ ਗਿਣਿਆ ਜਾ ਰਿਹਾ ਹੈ।
ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਸਰਕਾਰ ਦੇ ਦੋਵੇਂ ਮੁੱਖਮੰਤਰੀ ਜੋ ਕਹਿੰਦੇ ਹਨ ਉਸ ਨੂੰ ਕਦੇ ਵੀ ਪੂਰਾ ਨਹੀਂ ਕਰਦੇ। ਉਹਨਾਂ ਕਿਹਾ ਕਿ ਦਿੱਲੀ ਵਿਖੇ ਚੋਣਾਂ ਤੋਂ ਪਹਿਲਾਂ ਇਹਨਾਂ ਸ਼ਰਾਬ ਤੇ ਪਾਬੰਦੀ ਲਗਾਉਣ ਦੀ ਗੱਲ ਆਖੀ ਸੀ ਪਰ ਹੁਣ ਇਹ ਇੱਕ ਬੋਤਲ ਦੇ ਨਾਲ ਦੂਜੀ ਬੋਤਲ ਫਰੀ ਦੇਣ ਦੀ ਸਕੀਮਾਂ ਪਾ ਰਹੇ ਸਨ, ਜਿਸ ਦੇ ਚਲਦੇ ਕੇਜਰੀਵਾਲ ਜਮਾਨਤ ਲੈ ਕੇ ਜੇਲ ਵਿੱਚੋਂ ਬਾਹਰ ਆਇਆ ਹੈ।
ਉਹਨਾਂ ਕਿਹਾ ਕਿ ਕੇਜਰੀਵਾਲ ਲੋਕਾਂ ਵਿੱਚ ਚੋਣਾਂ ਤੋਂ ਪਹਿਲਾਂ ਰੌਲਾ ਪਾਉਂਦਾ ਸੀ ਕਿ ਉਹ ਸਰਕਾਰੀ ਘਰ ਨਹੀਂ ਲਵੇਗਾ ਪਰ ਹੁਣ ਉਸਨੇ ਸਰਕਾਰੀ ਮਕਾਨ ਨੂੰ ਆਪਣਾ ਦਫਤਰ ਅਤੇ ਆਪਣਾ ਇੱਕ ਆਲੀਸ਼ਾਨ ਬੰਗਲਾ ਤਿਆਰ ਕਰਕੇ ਉਸ ਵਿੱਚ ਰਹਿਣਾ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮਹਿਲਾਵਾਂ ਦਾ ਤ੍ਰਿਸਕਾਰ ਵੀ ਇਸੇ ਸਰਕਾਰ ਦੇ ਲੋਕ ਕਰ ਰਹੇ ਹਨ।