ਜ਼ਮੀਨ ਖਿਸਕਣ ਕਾਰਨ ਮਿਜ਼ੋਰਮ ‘ਚ 10 ਮੌਤਾਂ 

ਚੰਡੀਗੜ੍ਹ ਨੈਸ਼ਨਲ

ਚੰਡੀਗੜ੍ਹ, 28 ਮਈ,ਬੋਲੇ ਪੰਜਾਬ ਬਿਓਰੋ: ਚੱਕਰਵਾਤੀ ਤੂਫ਼ਾਨ ਰੇਮਲ ਦੇ ਪ੍ਰਭਾਵ ਕਾਰਨ ਮਿਜ਼ੋਰਮ ਵਿੱਚ ਲਗਾਤਾਰ ਮੀਂਹ ਪੈ ਰਿਹਾ ਹੈ। ਇਸ ਕਾਰਨ ਮੰਗਲਵਾਰ ਸਵੇਰੇ 6 ਵਜੇ ਰਾਜਧਾਨੀ ਆਈਜ਼ੌਲ ‘ਚ ਪੱਥਰ ਦੀ ਖਾਨ ਡਿੱਗ ਗਈ। ਇਹ ਘਟਨਾ ਆਈਜ਼ੌਲ ਦੇ ਮੇਲਥਮ ਅਤੇ ਹਲੀਮੇਨ ਵਿਚਕਾਰ ਵਾਪਰੀ। ਇਸ ਲੈਂਡਸਲਾਈਡ ਕਾਰਨ 10 ਲੋਕਾਂ ਦੀ ਮੌਤ ਹੋ ਗਈ ਤੇ ਕਈ ਲੋਕ ਲਾਪਤਾ ਹਨ। ਮਲਬੇ ਹੇਠਾਂ ਕਈ ਹੋਰ ਲੋਕਾਂ ਦੇ ਦੱਬੇ ਹੋਣ ਦਾ ਖਦਸ਼ਾ ਹੈ। ਬਚਾਅ ਕਾਰਜ ਜਾਰੀ ਹੈ ਪਰ ਭਾਰੀ ਮੀਂਹ ਕਾਰਨ ਰੈਸਕਿਊ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।  ਲਗਾਤਾਰ ਮੀਂਹ ਕਾਰਨ ਮਿਜ਼ੋਰਮ ਦੇ ਸਾਰੇ ਸਕੂਲ ਅਤੇ ਸਰਕਾਰੀ ਦਫ਼ਤਰ ਅੱਜ ਬੰਦ ਕਰ ਦਿੱਤੇ ਗਏ ਹਨ। ਸੂਬੇ ‘ਚ ਕਈ ਹੋਰ ਥਾਵਾਂ ‘ਤੇ ਵੀ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਵਾਪਰੀਆਂ ਹਨ। ਇਸ ‘ਚ ਦੋ ਲੋਕਾਂ ਦੀ ਮੌਤ ਹੋ ਗਈ। ਸਲੇਮ ਵੇਂਗ, ਆਇਜ਼ੌਲ ਵਿੱਚ ਜ਼ਮੀਨ ਖਿਸਕਣ ਤੋਂ ਬਾਅਦ ਇੱਕ ਇਮਾਰਤ ਪਾਣੀ ਵਿੱਚ ਰੁੜ੍ਹ ਜਾਣ ਕਾਰਨ ਤਿੰਨ ਲੋਕ ਲਾਪਤਾ ਹਨ। ਉਨ੍ਹਾਂ ਦੀ ਵੀ ਭਾਲ ਕੀਤੀ ਜਾ ਰਹੀ ਹੈ। ਮੁੱਖ ਮੰਤਰੀ ਲਾਲਡੂਹੋਮਾ ਨੇ ਸੂਬੇ ਦੇ ਖਰਾਬ ਮੌਸਮ ਨੂੰ ਲੈ ਕੇ ਹੰਗਾਮੀ ਮੀਟਿੰਗ ਬੁਲਾਈ ਹੈ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।