ਜਲੰਧਰ : ਥਾਣੇ ‘ਚ ਲੱਗੀ ਅੱਗ, ਗੋਦਾਮ ‘ਚ ਪਿਆ ਸਾਮਾਨ ਸੜਿਆ

ਚੰਡੀਗੜ੍ਹ ਪੰਜਾਬ

ਜਲੰਧਰ, 27 ਮਈ ,ਬੋਲੇ ਪੰਜਾਬ ਬਿਓਰੋ: ਜਲੰਧਰ ਜ਼ਿਲ੍ਹੇ ਵਿੱਚ ਪੈਂਦੇ ਕਾਣਾ ਮਕਸੂਦਾ ਵਿੱਚ ਅੱਗ ਲੱਗਣ ਕਾਰਨ ਸਾਮਾਨ ਸੜ ਕੇ ਸੁਆਹ ਹੋ ਗਿਆ। ਅੱਜ ਕਰੀਬ 11 ਵਜੇ ਥਾਣੇ ਵਿੱਚ ਅੱਗ ਲੱਗਣ ਦੀ ਖਬਰ ਸਹਮਣੇ ਆਈ ਹੈ। ਅੱਗ ਲੱਗਣ ਦੀ ਸੂਚਨਾ ਮਿਲਦਿਆਂ ਹੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ਉਤੇ ਪਹੁੰਚ ਗਈਆਂ ਜਿੰਨਾਂ ਅੱਗ ਉਤੇ ਕਾਬੂ ਪਾਇਆ।

ਫਾਇਰ ਬ੍ਰਿਗੇਡ ਅਧਿਕਾਰੀ ਜਸਵੰਤ ਸਿੰਘ ਨੇ ਦੱਸਿਆ ਕਿ ਸਵੇਰੇ ਕਰੀਬ 11 ਵਜੇ ਕੰਟਰੋਲ ਰੂਮ ਉਤੇ ਅੱਗ ਲੱਗਣ ਦੀ ਸੂਚਨਾ ਮਿਲੀ ਸੀ। ਜਿਸ ਤੋਂ ਬਾਅਦ ਤੁਰੰਤ ਦੋ ਗੱਡੀਆਂ ਨੂੰ ਮੌਕੇ ਉਤੇ ਰਵਾਨਾ ਕੀਤਾ ਗਿਆ ਸੀ। ਅੱਗ ਥਾਣੇ ਦੇ ਪਿੱਛਲੇ ਪਾਸੇ ਬਣੇ ਗੁਦਾਮ ਵਿੱਚ ਲੱਗੀ ਸੀ। ਥਾਣੇ ਵਿੱਚ ਇੰਪਾਊਂਡ ਕੀਤੇ ਗਏ ਵਾਹਨ ਅਤੇ ਹੋਰ ਸਾਮਾਨ ਸੜ ਗਿਆ ਹੈ। ਅਜੇ ਤੱਕ ਅੱਗ ਲੱਗਣ ਦੇ ਕਾਰਨ ਦਾ ਪਤਾ ਨਹੀਂ ਲੱਗ ਸਕਿਆ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।