ਸਾਹਿਤ ਵਿਗਿਆਨ ਕੇਂਦਰ ਚੰਡੀਗੜ੍ਹ ਵਲੋਂ ਕਵੀ-ਦਰਬਾਰ

ਸਾਹਿਤ ਚੰਡੀਗੜ੍ਹ ਪੰਜਾਬ

ਚੰਡੀਗੜ੍ਹ 26 ਮਈ ,ਬੋਲੇ ਪੰਜਾਬ ਬਿਓਰੋ: ਸਾਹਿਤ ਵਿਗਿਆਨ ਕੇਂਦਰ (ਰਜਿ:) ਚੰਡੀਗੜ੍ਹ ਦੀ ਮਾਸਿਕ ਇਕੱਤਰਤਾ ਪੰਜਾਬ ਕਲਾ ਭਵਨ ਚੰਡੀਗੜ੍ਹ ਵਿਖੇ ਹੋਈ ਜਿਸ ਵਿਚ ਕਵੀ-ਦਰਬਾਰ ਕਰਵਾਇਆ ਗਿਆ। ਪ੍ਰਧਾਨਗੀ ਮੰਡਲ ਵਿਚ ਕੇਂਦਰ ਦੇ ਪ੍ਰਧਾਨ ਗੁਰਦਰਸ਼ਨ ਸਿੰਘ ਮਾਵੀ, ਡਾ: ਅਵਤਾਰ ਸਿੰਘ ਪਤੰਗ, ਦਰਸ਼ਨ ਸਿੰਘ ਸਿੱਧੂ ਅਤੇ ਦਵਿੰਦਰ ਕੌਰ ਢਿੱਲੋਂ ਸ਼ਾਮਲ ਸਨ।

ਪ੍ਰੋਗਰਾਮ ਦੀ ਸ਼ੁਰੂਆਤ ਗੁਰਦਰਸ਼ਨ ਸਿੰਘ ਮਾਵੀ ਵਲੋਂ ਸਭ ਨੂੰ ਜੀ ਆਇਆਂ ਕਹਿਣ ਨਾਲ ਹੋਈ। ਫਿਰ ਸਾਹਿਤਕ ਹਸਤੀਆਂ ਨੂੰ ਦੋ ਮਿੰਟ ਦਾ ਮੋਨ ਧਾਰ ਕੇ ਸ਼ਰਧਾਂਜਲੀ ਭੇਂਟ ਕੀਤੀ ਗਈ। ਡਾ: ਅਵਤਾਰ ਸਿੰਘ ਪਤੰਗ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ। ਬਲਵਿੰਦਰ ਸਿੰਘ ਢਿੱਲੋਂ ਵੱਲੋਂ ਪਦਮ-ਸ੍ਰੀ ਸੁਰਜੀਤ ਪਾਤਰ ਜੀ ਦੀ ਰਚਨਾ ਗਾਉਣ ਨਾਲ ਹੋਈ।

ਰਜਿੰਦਰ ਰੇਨੂ,ਸੁਰਿੰਦਰ ਕੁਮਾਰ, ਰਜਿੰਦਰ ਧੀਮਾਨ,ਚਰਨਜੀਤ ਕੌਰ ਬਾਠ ਨੇ ਕਵਿਤਾਵਾਂ ਰਾਹੀਂ ਸਮਾਜਿਕ ਸਰੋਕਾਰਾਂ ਦੀ ਗੱਲ ਕੀਤੀ।ਮਲਕੀਤ ਨਾਗਰਾ ਨੇ ਕਵੀਸ਼ਰੀ ਅਤੇ ਗੁਰਦਾਸ ਸਿੰਘ ਦਾਸ ਨੇ ਤੂੰਬੀ ਨਾਲ ਸ਼ਿਵ ਬਟਾਲਵੀ ਦਾ ਗੀਤ ਸੁਣਾਇਆ। ਮਾਨਸਾ ਤੋਂ ਆਈ ਸਤਿਕਾਰ ਕੌਰ, ਪਾਲ ਅਜਨਬੀ,ਸੁਧਾ ਮਹਿਤਾ,ਰਤਨ ਬਾਬਕਵਾਲਾ, ਸੁਖਵਿੰਦਰ ਸਿੰਘ,ਕ੍ਰਿਸ਼ਨਾ ਗੋਇਲ ਨੇ ਚੋਣਾਂ ਬਾਰੇ ਕਵਿਤਾਵਾਂ ਪੇਸ਼ ਕੀਤੀਆਂ।ਸੁਰਿੰਦਰ ਕੁਮਾਰ, ਤਿਲਕ ਸੇਠ ਨੇ ਹਿੰਦੀ ਵਿਚ, ਚਰਨਜੀਤ ਸਿੰਘ ਕਲੇਰ,ਮਨਦੀਪ ਸਿੰਘ, ਧੜਾਕ, ਗੁਰਜੋਧ ਕੌਰ,ਪਰਮਜੀਤ ਪਰਮ, ਰਮਨਜੀਤ ਕੌਰ ਰਮਣੀਕ, ਰੁਪਿੰਦਰ ਮਾਨ, ਵਰਿੰਦਰ ਚੱਠਾ, ਨੇ ਕਵਿਤਾਵਾਂ ਸੁਣਾ ਕੇ ਖੂਬ ਤਾੜੀਆਂ ਬਟੋਰੀਆਂ।

ਭਰਪੂਰ ਸਿੰਘ, ਲਾਭ ਸਿੰਘ ਲਹਿਲੀ,ਸਰਬਜੀਤ ਸਿੰਘ, ਮੰਦਰ ਗਿੱਲ,ਡਾ: ਸੁਖਚਰਨ ਕੌਰ ਭਾਟੀਆ,ਦਰਸ਼ਨ ਸਿੱਧੂ, ਸਿਮਰਜੀਤ ਕੌਰ ਗਰੇਵਾਲ, ਦਰਸ਼ਨ ਤਿਊਣਾ,ਬਬੀਤਾ ਅਤੇ ਤਰਸੇਮ ਰਾਜ ਨੇ ਦੋਗਾਣਾ ਗਾ ਕੇ ਚੰਗਾ ਰੰਗ ਬੰਨ੍ਹਿਆ ।ਸਟੇਜ ਸੰਚਾਲਨ ਦਵਿੰਦਰ ਕੌਰ ਢਿੱਲੋਂ ਨੇ ਪ੍ਰਭਾਵਸ਼ਾਲੀ ਢੰਗ ਨਾਲ ਕੀਤਾ।ਇਸ ਮੌਕੇ ਮੋਹਿਤ ਕੁਮਾਰ,ਰਾਜ ਰਾਣੀ,ਦੀਪਕ ਗਰਗ,ਪਰਬਲੀਨ ਕੌਰ, ਵੀਰਪਾਲ ਸਿੰਘ ਵੀ ਹਾਜਰ ਸਨ।

Leave a Reply

Your email address will not be published. Required fields are marked *