ਝੁਨੀਰ 26 ਮਈ ,ਬੋਲੇ ਪੰਜਾਬ ਬਿਓਰੋ: ਦੇਸ਼ ਦੀ ਪ੍ਰਮੁੱਖ ਇਨਕਲਾਬੀ ਕਮਿਊਨਿਸਟ ਪਾਰਟੀ ਸੀ ਪੀ ਆਈ ਐੱਮ ਐੱਲ ਲਿਬਰੇਸ਼ਨ ਵੱਲੋਂ ਅੱਜ ਪਿੰਡ ਉੱਡਤ ਭਗਤ ਰਾਮ ਵਿਖੇ ਝੁਨੀਰ ਬਲਾਕ ਦੇ ਪਿੰਡਾਂ ਗੇਹਲੇ,ਮੌਜੀਆ,ਦੂਲੋਵਾਲ,ਭੱਮੇ ਖੁਰਦ ਦਾ ਇਕੱਠ ਕਰਕੇ ਭਾਜਪਾ ਦੇ ਫਿਰਕੂ ਫਾਸ਼ੀਵਾਦੀ ਅਜੰਡੇ ਨੂੰ ਹਰਾਉਣ ਲਈ ਬਠਿੰਡਾ ਸੀਟ ਤੋਂ ਕਾਂਗਰਸ ਦੇ ਉਮੀਦਵਾਰ ਜੀਤਮਹਿੰਦਰ ਸਿੰਘ ਸਿੱਧੂ ਦੇ ਹੱਕ ਵਿੱਚ ਰੈਲੀ ਕੀਤੀ ਗਈ।
ਇਸ ਮੌਕੇ ਰੈਲੀ ਨੂੰ ਸੰਬੋਧਨ ਕਰਦਿਆਂ ਸੀ ਪੀ ਆਈ(ਐੱਮ ਐੱਲ) ਲਿਬਰੇਸ਼ਨ ਦੇ ਜ਼ਿਲਾ ਸਕੱਤਰ ਗੁਰਮੀਤ ਸਿੰਘ ਨੰਦਗੜ੍ਹ,ਕਾਂਗਰਸ ਦੇ ਆਗੂ ਬਿਕਰਮ ਸਿੰਘ ਮੋਫ਼ਰ,ਲਿਬਰੇਸ਼ਨ ਦੇ ਜ਼ਿਲਾ ਕਮੇਟੀ ਮੈਂਬਰ ਬਲਵਿੰਦਰ ਸਿੰਘ ਘਰਾਂਗਣਾਂ,ਬਿੰਦਰ ਕੌਰ ਉੱਡਤ ਭਗਤ ਰਾਮ,ਦਰਸ਼ਨ ਸਿੰਘ ਦਾਨੇਵਾਲਾ, ਹਰਮੇਸ਼ ਸਿੰਘ ਭੱਮੇ ਖੁਰਦ,ਗੁਰਸੇਵਕ ਸਿੰਘ ਮਾਨ ਨੇ ਕਿਹਾ ਕਿ ਆਪਣੇ ਦਸ ਸਾਲਾਂ ਦੇ ਰਾਜ ਦੌਰਾਨ ਮੋਦੀ ਸਰਕਾਰ ਨੇ ਜਿਵੇਂ ਦਲਿਤਾਂ,ਘੱਟ ਗਿਣਤੀਆਂ,ਔਰਤਾਂ ਅਤੇ ਕੌਮੀਅਤ ਖਿਲਾਫ ਜਿਸ ਪੱਧਰ ਤੇ ਫੈਸਲੇ ਲਏ ਹਨ ਅਤੇ ਜਮਹੂਰੀਅਤ ਤੇ ਫੈਡਰਲ ਢਾਂਚੇ ਤੇ ਸੰਵਿਧਾਨ ਦਾ ਕਤਲੇਆਮ ਕੀਤਾ ਹੈ ਉਸ ਨੂੰ ਕਿਸੇ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।
ਲਿਬਰੇਸ਼ਨ ਆਗੂਆਂ ਨੇ ਕਿਹਾ ਕਿ ਕਿ ਬੇਸ਼ੱਕ ਕਾਂਗਰਸ ਪਾਰਟੀ ਨਾਲ ਬਹੁਤ ਸਾਰੇ ਮੱਤਭੇਦ ਹਨ ਪਰ ਕਾਂਗਰਸ ਤੇ ਭਾਜਪਾ ਨੂੰ ਇੱਕੋ ਤੱਕੜੀ ਚ ਨਹੀਂ ਤੋਲਿਆ ਜਾ ਸਕਦਾ। ਕਿਉਂ ਕਿ ਜਿੱਥੇ ਭਾਜਪਾ ਅਜ਼ਾਦੀ ਅੰਦੋਲਨ ਦੀ ਗਦਾਰ ਹੈ ਉੱਥੇ ਕਾਂਗਰਸ ਅਜ਼ਾਦੀ ਲਈ ਲੜੀ ਹੈ ਬੇਸ਼ੱਕ ਕਾਂਗਰਸ ਸ਼ਹੀਦਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਵਿੱਚ ਸੋਚੀ ਸਮਝੀ ਸਾਜ਼ਿਸ਼ ਤਹਿਤ ਉਲਟ ਭੁਗਤੀ ਹੈ।
ਕਾਂਗਰਸ ਦੇ ਆਗੂ ਬਿਕਰਮ ਸਿੰਘ ਮੋਫ਼ਰ ਨੇ ਕਿਹਾ ਕਿ ਜੇਕਰ ਕਾਂਗਰਸ ਪਾਰਟੀ ਜਿੱਤਦੀ ਹੈ ਤਾਂ ਸੰਸਦ ਵਿੱਚ ਸੰਵਿਧਾਨ ਨੂੰ ਬਚਾਉਣ, ਨੌਜਵਾਨਾਂ ਵਿਦਿਆਰਥੀਆਂ ਦੇ ਭਵਿੱਖ ਨੂੰ ਸੁਰੱਖਿਅਤ ਰੱਖਣ ਅਤੇ ਕਿਰਤੀ ਲੋਕਾਂ ਦੇ ਹੱਕ ਵਿੱਚ ਨੀਤੀਆਂ ਲਾਗੂ ਕੀਤੀਆਂ ਜਾਣਗੀਆਂ।
ਅੱਜ ਦੀ ਰੈਲੀ ਸੰਬੋਧਨ ਕਰਦਿਆਂ ਲਿਬਰੇਸ਼ਨ ਦੇ ਆਗੂ ਰਾਜਦੀਪ ਸਿੰਘ ਗੇਹਲੇ, ਅੰਗਰੇਜ਼ ਸਿੰਘ ਘਰਾਂਗਣਾਂ,ਬੂਟਾ ਸਿੰਘ ਦੂਲੋਵਾਲ,ਬਿੱਲੂ ਸਿੰਘ ਮੌਜੀਆ ਆਦਿ ਨੇ ਕਿਹਾ ਕਿ ਕਿ ਮੋਦੀ ਨੂੰ ਹਰਾਉਣ ਲਈ ਲਿਬਰੇਸ਼ਨ ਡਟਕੇ ਮੈਦਾਨ ਵਿੱਚ ਹੈ।