ਸ੍ਰੀ ਆਨੰਦਪੁਰ ਸਾਹਿਬ ਲੋਕ ਸਭਾ ਹਲਕੇ ਤੋਂ ਭਾਜਪਾ ਵੱਡੀ ਲੀਡ ਨਾਲ ਜਿੱਤ ਪ੍ਰਾਪਤ ਕਰੇਗੀ :- ਡਾਕਟਰ ਸ਼ੁਭਾਸ ਸ਼ਰਮਾ
*ਮੋਹਾਲੀ ਰਚੇਗਾ ਡਾ ਸੁਭਾਸ਼ ਸ਼ਰਮਾ ਦੀ ਜਿੱਤ ਵਿੱਚ ਵੱਡਾ ਇਤਿਹਾਸ:
ਵੇਵ ਇਸਟੇਟ ਪਹੁੰਚਣ ਤੇ ਨਿਵਾਸੀਆਂ ਵੱਲੋਂ ਡਾਕਟਰ ਸੁਭਾਸ਼ ਸ਼ਰਮਾ ਦਾ ਸਾਨਦਾਰ ਸਵਾਗਤ ਕੀਤਾ :-
ਵੇਵ ਇਸਟੇਟ ਵਿੱਚ ਡਾ ਸੁਭਾਸ਼ ਸ਼ਰਮਾ ਦੇ ਹੱਕ ਵਿੱਚ ਚੋਣ ਮੀਟਿੰਗ ਆਯੋਜਿਤ
ਮੋਹਾਲੀ 26 ਮਈ ,ਬੋਲੇ ਪੰਜਾਬ ਬਿਓਰੋ:-ਲੋਕ ਸਭਾ ਹਲਕਾ ਸ੍ਰੀ ਆਨੰਦਪੁਰ ਸਾਹਿਬ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਡਾਕਟਰ ਸੁਭਾਸ਼ ਸ਼ਰਮਾ ਨੇ ਕਿਹਾ ਕਿ ਮੋਹਾਲੀ ਨੂੰ ਪੂਰੀ ਦੁਨੀਆਂ ਵਿੱਚ ਚਮਕਾਉਣ ਲਈ ਇੱਥੇ ਦੁਨੀਆਂ ਦੀ ਸਭ ਤੋਂ ਵੱਡੀ ਆਈ ਟੀਮ ਹੱਬ ਬਣਾਇਆ ਜਾਵੇਗਾ। ਸੈਕਟਰ 85 ਵੇਵ ਇਸਟੇਟ ਮੋਹਾਲੀ ਵਿਖੇ ਇੱਕ ਜਨ ਸਭਾ ਨੂੰ ਸੰਬੋਧਿਤ ਕਰਦੇ ਹੋਏ ਸ਼੍ਰੀ ਸ਼ਰਮਾ ਨੇ ਕਿਹਾ ਕਿ ਸ਼ਹਿਰ ਦੇ ਵਪਾਰ ਨੂੰ ਹੁਲਾਰਾ ਦੇਣ ਲਈ ਇੱਥੇ ਦੇ ਹਵਾਈ ਅੱਡੇ ਨੂੰ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਦਰਜ਼ਾ ਦਿਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਟਰਾਈ ਸਿਟੀ ਦੇ ਇਸ ਹਿੱਸੇ ਨੂੰ ਬਹੁ ਪੱਖੀ ਵਿਕਾਸ ਦੀ ਜ਼ਰੂਰਤ ਹੈ ਜਿਸ ਵੱਲ ਪਿਛਲੇ ਸੰਸਦ ਮੈਂਬਰਾਂ ਨੇ ਕੋਈ ਧਿਆਨ ਨਹੀਂ ਦਿੱਤਾ। ਸੁਭਾਸ਼ ਸ਼ਰਮਾ ਨੇ ਕਿਹਾ ਕਿ ਇਲਾਕਾ ਨਿਵਾਸੀ ਮੈਨੂੰ ਇੱਕ ਵਾਰ ਹਲਕੇ ਦੀ ਸੇਵਾ ਕਰਨ ਦਾ ਮੌਕਾ ਦੇਣ ਮੈਂ ਨੁਹਾਰ ਬਦਲ ਦੇਵਾਗਾ ।
ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਦੇਸ਼ ਭਰ ਵਿੱਚ ਵਿਕਾਸ ਦੇ ਵੱਡੇ ਕਾਰਜ ਮੁਕੰਮਲ ਹੋਏ ਹਨ। ਪਰ ਸ੍ਰੀ ਆਨੰਦਪੁਰ ਸਾਹਿਬ ਹਲਕੇ ਦੀਆਂ ਮੰਗਾਂ ਕੇਂਦਰ ਤੱਕ ਪਹੁੰਚ ਹੀ ਨਹੀਂ ਸਕੀਆਂ ਜਿਸ ਕਾਰਨ ਇਹ ਹਲਕਾ ਵਿਕਾਸ ਦੇ ਪੱਖ ਤੋਂ ਪਿੱਛੇ ਰਹਿ ਗਿਆ। ਉਨ੍ਹਾਂ ਕਿਹਾ ਕਿ ਉਹ ਇਸ ਹਲਕੇ ਦੀ ਅਵਾਜ਼ ਬਣ ਕੇ ਸੰਸਦ ਵਿੱਚ ਜਾਣਗੇ।ਉਹਨਾਂ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਭਾਜਪਾ ਨੂੰ ਜਿਤਾਕੇ ਨਰਿੰਦਰ ਮੋਦੀ ਜੀ ਨੂੰ ਤੀਸਰੀ ਵਾਰ ਦੇਸ਼ ਦਾ ਪ੍ਰਧਾਨ ਮੰਤਰੀ ਬਣਾਉਣ ਵਿੱਚ ਆਪਣਾ ਯੋਗਦਾਨ ਪਾਉਣ ਤੇ ਮੈਨੂੰ ਜਿਤਾ ਕੇ ਸੰਸਦ ਵਿੱਚ ਭੇਜਣ ਮੈਂ ਦਿਨ ਰਾਤ ਹਲਕੇ ਦੇ ਲੋਕਾਂ ਦੀ ਸੇਵਾ ਕਰਾਂਗਾਂ ।ਇਸ ਮੌਕੇ ਤੇ ਭਾਜਪਾ ਜਿਲਾ ਪ੍ਰਧਾਨ ਸੰਜੀਵ ਵਸ਼ਿਸਟ ਨੇ ਵਰਕਰਾਂ ਤੇ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਸੁਭਾਸ਼ ਸ਼ਰਮਾ ਨੂੰ ਵੱਡੀ ਲੀਡ ਨਾਲ ਜਿਤਾਉਣ ਲਈ ਦਿਨ ਰਾਤ ਇੱਕ ਕਰ ਦੇਣ ।ਇਸ ਮੌਕੇ ਤੇ ਬੋਲਦਿਆਂ ਭਾਜਪਾ ਦੇ ਸੂਬਾ ਪ੍ਰੈੱਸ ਸਕੱਤਰ ਹਰਦੇਵ ਸਿੰਘ ਉੱਭਾ ਨੇ ਇਲਾਕਾ ਨਿਵਾਸੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਤੁਸੀ ਮੋਹਾਲੀ ਵਿੱਚੋਂ ਵੱਡੀ ਲੀਡ ਨਾਲ ਸ਼ੁਭਾਸ ਸ਼ਰਮਾ ਜੀ ਨੂੰ ਜਿਤਾਉ ਡਾਕਟਰ ਸ਼ੁਭਾਸ ਸ਼ਰਮਾ ਜੀ ਇਲਾਕੇ ਦੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਕਰਵਾਉਣਗੇ ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਹਰਦੇਵ ਸਿੰਘ ਉੱਭਾ ਸੂਬਾ ਮੀਡੀਆ ਸਕੱਤਰ ,ਸ਼ੰਜੀਵ ਵਸ਼ਿਸ਼ਟ,ਜਿਲਾ ਪ੍ਰਧਾਨ ,ਸੁਰਿੰਦਰ ਪਾਲ ਸਿੰਘ ਆਹਲੂਵਾਲੀਆ ,ਮਨੋਜ ਸ਼ਰਮਾ ਮੰਡਲ ਪਰਭਾਰੀ ,ਗੁਲਸ਼ਨ ਸੂਦ ਮੰਡਲ ਜਨਰਲ ਸਕੱਤਰ ,ਐਡਵੋਕੇਟ ਡੀਐਸ ਵਿਰਕ ਸੂਬਾ ਪ੍ਰੈੱਸ ਸਕੱਤਰ ਬੀਜੇਪੀ ਕਿਸਾਨ ਮੋਰਚਾ,ਮੰਡਲ ਪ੍ਰਧਾਨ ਰਾਖੀ ਪਾਠਕ ,ਜਸਮਿੰਦਰ ਪਾਲ ਸਿੰਘ ,ਆਸੂ ਠਾਕੁਰ ,ਪਵਨ ਸੱਚਦੇਵਾ ,ਜੋਗਿੰਦਰ ਭਾਟੀਆ ,ਸੈਬੀ ਆਨੰਦ ,ਸੁੰਦਰ ਲਾਲ,ਅਸ਼ੋਕ ਝਾਅ ,ਸੈਲਿੰਦਰ ਆਨੰਦ ,ਰਮਨ ਸ਼ੈਲੀ,ਚਿਮਨ ਲਾਲ ਗੋਇਲ ਆਦਿ ਹਾਜ਼ਰ ਸਨ।