ਬੱਜਰੀ ਨਾਲ ਭਰੇ ਟਿੱਪਰ ਦੀ ਢਾਬੇ ‘ਤੇ ਖੜ੍ਹੀ ਵੋਲਵੋ ਬੱਸ ਨਾਲ ਟੱਕਰ, 11 ਲੋਕਾਂ ਦੀ ਮੌਤ,20 ਤੋਂ ਵੱਧ ਜਖਮੀ

ਚੰਡੀਗੜ੍ਹ ਨੈਸ਼ਨਲ ਪੰਜਾਬ


ਸ਼ਾਹਜਹਾਨਪੁਰ, 26 ਮਈ, ਬੋਲੇ ਪੰਜਾਬ ਬਿਓਰੋ:
ਖੁਟਾਰ (ਸ਼ਾਹਜਹਾਨਪੁਰ) ਦੇ ਖੁਤਰ-ਗੋਲਾ ਰੋਡ ‘ਤੇ ਸ਼ਨੀਵਾਰ ਰਾਤ ਹੋਏ ਭਿਆਨਕ ਸੜਕ ਹਾਦਸੇ ਦੌਰਾਨ ਢਾਬੇ ਦੇ ਬਾਹਰ ਖੜ੍ਹੀ ਇਕ ਵੋਲਵੋ ਬੱਸ ਨਾਲ ਬੱਜਰੀ ਨਾਲ ਭਰੇ ਟਿੱਪਰ ਦੀ ਟੱਕਰ ਹੋ ਗਈ ਅਤੇ ਬੱਸ ਉੱਤੇ ਹੀ ਪਲਟ ਗਿਆ। ਹਾਦਸੇ ‘ਚ ਬੱਸ ‘ਚ ਬੈਠੇ 11 ਲੋਕਾਂ ਦੀ ਮੌਤ ਹੋ ਗਈ ਅਤੇ 20 ਤੋਂ 25 ਲੋਕ ਜ਼ਖਮੀ ਹੋ ਗਏ।
ਜ਼ਖਮੀਆਂ ਨੂੰ ਖੁਟਾਰ ਸੀ.ਐੱਚ.ਸੀ. ਲਿਆਂਦਾ ਗਿਆ ਜਿੱਥੋਂ ਮੁੱਢਲੀ ਸਹਾਇਤਾ ਤੋਂ ਬਾਅਦ ਸਰਕਾਰੀ ਮੈਡੀਕਲ ਕਾਲਜ ਰੈਫਰ ਕਰ ਦਿੱਤਾ ਗਿਆ। ਇਸ ਹਾਦਸੇ ‘ਚ 11 ਲੋਕਾਂ ਦੀ ਮੌਤ ਹੋ ਗਈ ਹੈ। ਕਈ ਜ਼ਖਮੀਆਂ ਦੀ ਹਾਲਤ ਕਾਫੀ ਗੰਭੀਰ ਬਣੀ ਹੋਈ ਹੈ।
ਪੁਲਿਸ ਦੇਰ ਰਾਤ ਤੱਕ ਬਚਾਅ ਕਾਰਜਾਂ ਵਿੱਚ ਲੱਗੀ ਰਹੀ। ਸ਼ਾਹਜਹਾਂਪੁਰ ਦੇ ਐਸਪੀ ਅਸ਼ੋਕ ਕੁਮਾਰ ਮੀਨਾ ਨੇ ਦੱਸਿਆ ਕਿ ਰਾਤ ਕਰੀਬ 11 ਵਜੇ ਸਾਨੂੰ ਸੂਚਨਾ ਮਿਲੀ ਸੀ ਕਿ ਖੁਟਾਰ ਥਾਣਾ ਖੇਤਰ ਵਿੱਚ ਇੱਕ ਟਰੱਕ ਦੀ ਖੜ੍ਹੀ ਬੱਸ ਨਾਲ ਟੱਕਰ ਹੋ ਗਈ ਹੈ। ਬੱਸ ਪੂਰਨਗਿਰੀ ਜਾ ਰਹੀ ਸੀ। ਕੁਝ ਸ਼ਰਧਾਲੂ ਬੱਸ ਦੇ ਅੰਦਰ ਬੈਠੇ ਸਨ ਅਤੇ ਕੁਝ ਸ਼ਰਧਾਲੂ ਢਾਬੇ ‘ਤੇ ਖਾਣਾ ਖਾ ਰਹੇ ਸਨ। ਉਦੋਂ ਇਕ ਟਰੱਕ ਬੇਕਾਬੂ ਹੋ ਕੇ ਬੱਸ ‘ਤੇ ਪਲਟ ਗਿਆ। ਇਸ ਹਾਦਸੇ ‘ਚ ਕੁੱਲ 11 ਲੋਕਾਂ ਦੀ ਮੌਤ ਹੋ ਗਈ ਅਤੇ 20 ਤੋਂ ਵੱਧ ਜ਼ਖਮੀ ਹੋ ਗਏ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।