ਮੋਹਾਲੀ’ਚ ਲੋਕ ਸਭਾ ਉਮੀਦਵਾਰ ਦੀ ਨੂੰਹ ਨੇ ਕੀਤੀ ਖ਼ੁਦਕੁਸ਼ੀ, ਮ੍ਰਿਤਕਾ ਦੀ ਮਾਂ ਨੇ ਲਾਏ ਗੰਭੀਰ ਇਲਜ਼ਾਮ

ਚੰਡੀਗੜ੍ਹ ਪੰਜਾਬ

ਮੋਹਾਲੀ, 25 ਮਈ ,ਬੋਲੇ ਪੰਜਾਬ ਬਿਓਰੋ:: ਮੋਹਾਲੀ ‘ਚ ਹਲਕਾ ਆਨੰਦਪੁਰ ਸਾਹਿਬ ਦੀ ਸ਼ਿਵ ਸੈਨਾ ਹਿੰਦੁਸਤਾਨ ਪਾਰਟੀ ਤੋਂ ਚੋਣ ਲੜ ਰਹੀ ਕਿਰਨ ਜੈਨ ਦੀ ਨੂੰਹ ਨੇ ਖ਼ੁਦਕੁਸ਼ੀ ਕਰ ਲਈ ਹੈ। ਇਸ ਮਾਮਲੇ ‘ਚ ਮ੍ਰਿਤਕ ਮਿਸਟਰੀ ਦੀ ਮਾਂ ਕਿਰਨ ਦੇਵੀ ਨੇ ਦੱਸਿਆ ਕਿ ਪਿਛਲੇ ਮਹੀਨੇ 22 ਅਪ੍ਰੈਲ ਨੂੰ ਉਸ ਨੇ ਆਪਣੀ ਲੜਕੀ ਦਾ ਵਿਆਹ ਭਾਗੂ ਮਾਜਰਾ ਦੇ ਰਹਿਣ ਵਾਲੇ ਦੀਪਕ ਪੁੱਤਰ ਕੇਸ਼ਵ ਨਾਲ ਕੀਤਾ ਸੀ। ਉਹ ਲਗਾਤਾਰ ਪੈਸਿਆਂ ਦੀ ਮੰਗ ਕਰ ਰਹੇ ਸਨ। ਉਨ੍ਹਾਂ ਵੱਲੋਂ ਸਿਆਸੀ ਵਤੀਰੇ ਕਾਰਨ ਪਰਿਵਾਰ ਨੂੰ ਵਾਰ-ਵਾਰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਸਨ।

ਕਿਰਨ ਦੇਵੀ ਨੇ ਦੱਸਿਆ ਕਿ ਕੱਲ੍ਹ ਸ਼ਾਮ ਉਹ ਆਪਣੀ ਲੜਕੀ ਨੂੰ ਮਿਲਣ ਗਈ ਸੀ। ਉਨ੍ਹਾਂ ਦੀ ਸੱਸ ਕਿਰਨ ਜੈਨ ਲੋਕ ਸਭਾ ਹਲਕਾ ਆਨੰਦਪੁਰ ਸਾਹਿਬ ਤੋਂ ਚੋਣ ਲੜ ਰਹੀ ਹੈ। ਉਹ ਵਾਰ-ਵਾਰ ਉਸ ਦੇ ਪਰਿਵਾਰ ਨੂੰ ਤਬਾਹ ਕਰਨ ਦੀਆਂ ਧਮਕੀਆਂ ਦੇ ਰਹੀ ਸੀ। ਜਦੋਂ ਉਹ ਉਸ ਨੂੰ ਮਿਲਣ ਗਈ ਤਾਂ ਉਸ ਨੇ ਉਸ ਨੂੰ ਇਕੱਲੇ ਨਾ ਮਿਲਣ ਦਿੱਤਾ। ਉਹ ਲਗਾਤਾਰ ਪੈਸਿਆਂ ਦੀ ਮੰਗ ਕਰ ਰਹੀ ਸੀ ਪਰ ਉਸ ਕੋਲ ਪੈਸੇ ਨਹੀਂ ਸਨ। ਇਸ ਲਈ ਉਹ ਆਪਣੀ ਧੀ ਦੇ ਸਹੁਰਿਆਂ ਨੂੰ ਪੈਸੇ ਨਹੀਂ ਦੇ ਸਕੇ, ਜਿਸ ਕਾਰਨ ਹੁਣ ਇਹ ਹਾਦਸਾ ਵਾਪਰਿਆ ਹੈ।

ਮ੍ਰਿਤਕ ਔਰਤ ਦੀ ਮਾਂ ਕਿਰਨ ਦੇਵੀ ਵਲੋਂ ਦੋਸ਼ ਲਗਾਇਆ ਗਿਆ ਹੈ ਕਿ ਉਸ ਨੇ ਖ਼ੁਦਕੁਸ਼ੀ ਨਹੀਂ ਕੀਤੀ ਹੈ। ਅਜਿਹਾ ਉਸ ਦੇ ਸਹੁਰਿਆਂ ਨੇ ਕੀਤਾ ਹੈ। ਜਦੋਂ ਪੁਲਿਸ ਮੌਕੇ ‘ਤੇ ਜਾਂਚ ਕਰਨ ਲਈ ਉਸ ਦੇ ਘਰ ਪਹੁੰਚੀ ਤਾਂ ਉਨ੍ਹਾਂ ਨੇ ਘਰ ਨੂੰ ਤਾਲਾ ਲੱਗਾ ਹੋਇਆ ਸੀ। ਫਿਲਹਾਲ ਪੁਲਿਸ ਨੇ ਲਾਸ਼ ਨੂੰ ਹਸਪਤਾਲ ‘ਚ ਰਖਵਾ ਦਿਤਾ ਹੈ। ਪੋਸਟਮਾਰਟਮ ਤੋਂ ਬਾਅਦ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿਤੀ ਜਾਵੇਗੀ। ਪੁਲਿਸ ਇਸ ਮਾਮਲੇ ਵਿਚ ਹੋਰ ਜਾਂਚ ਕਰ ਰਹੀ ਹੈ। ਪਰਿਵਾਰ ਵਲੋਂ ਲਗਾਏ ਦੋਸ਼ਾਂ ਦੇ ਆਧਾਰ ’ਤੇ ਪੁਲਿਸ ਨੇ ਕੇਸ ਦਰਜ ਕਰ ਲਿਆ ਹੈ।

Leave a Reply

Your email address will not be published. Required fields are marked *