ਪੈਚ ਵਰਕ ਵਾਲੇ ਸਾਬਕਾ ਸੀਐਮ ਚੰਨੀ ਨੇ ਕੀਤਾ ਹਲਕਾ ਰੋਪੜ ਦਾ ਬੇੜਾ ਗ਼ਰਕ : ਡਾ ਸੁਭਾਸ਼ ਸ਼ਰਮਾ

ਚੰਡੀਗੜ੍ਹ ਪੰਜਾਬ

ਰੋਪੜ ਦੀ ਬੇਕਦਰੀ ਲਈ ਵਿਰੋਧੀ ਧਿਰ ਪੂਰੀ ਤਰ੍ਹਾਂ ਜਿੰਮੇਦਾਰ : ਡਾ ਸੁਭਾਸ਼ ਸ਼ਰਮਾ

ਮੋਦੀ ਸਰਕਾਰ ਵੱਲੋਂ ਪੰਜਾਬ ਵਿੱਚ ਸਭ ਤੋਂ ਪਹਿਲਾਂ ਵਿਕਾਸ ਦਾ ਕੰਮ ਹੁਣ ਸ਼੍ਰੀ ਅਨੰਦਪੁਰ ਸਾਹਿਬ ਤੋਂ ਸ਼ੁਰੂ ਹੋਵੇਗਾ : ਡਾ ਸੁਭਾਸ਼ ਸ਼ਰਮਾ

ਰੋਪੜ 25 ਮਈ ,ਬੋਲੇ ਪੰਜਾਬ ਬਿਓਰੋ:
ਹਲਕਾ ਸ਼੍ਰੀ ਅਨੰਦਪੁਰ ਸਾਹਿਬ ਤੋਂ ਭਾਰਤੀ ਜਨਤਾ ਪਾਰਟੀ ਤੋਂ ਉਮੀਦਵਾਰ ਡਾਕਟਰ ਸੁਭਾਸ਼ ਸ਼ਰਮਾ ਨੇ ਅੱਜ ਰੋਪੜ ਦੇ ਵੱਖ ਵੱਖ ਇਲਾਕਿਆਂ ਵਿੱਚ ਆਪਣੀ ਚੋਣ ਮੁਹਿੰਮ ਤਹਿਤ ਲੋਕਾਂ ਨਾਲ ਮੀਟਿੰਗਾਂ ਰਾਹੀ ਸੰਪਰਕ ਸਾਧ ਕੇ ਉਹਨਾਂ ਨੂੰ ਮੋਦੀ ਦੇ ਹੱਕ ਵਿੱਚ ਵੋਟਾਂ ਭੁਗਤ ਕੇ ਹਲਕੇ ਨੂੰ ਵਿਕਾਸ ਪੱਖੋਂ ਮੋਹਰੀ ਬੰਨਣ ਵਿੱਚ ਆਪਣਾ ਵਿਸ਼ੇਸ਼ ਯੋਗਦਾਨ ਪਾਉਣ ਦੀ ਅਪੀਲ ਕੀਤੀ। ਉਹਨਾਂ ਕਿਹਾ ਕਿ ਗੁਰੂਆਂ ਪੀਰਾਂ ਦੀ ਧਰਤੀ ਵਿਕਾਸ ਪੱਖੋਂ ਵੀ ਪ੍ਰਫੁਲਿਤ ਹੋਵੇ ਤਾਂ ਜੋ ਇੱਥੇ ਦੇ ਲੋਕਾਂ ਖਾਸ ਕਰ ਨੌਜਵਾਨਾਂ ਦਾ ਭਵਿੱਖ ਸੁਰੱਖਿਤ ਰਹਿ ਸਕੇ ਅਤੇ ਹਲਕਾ ਆਰਥਿਕ ਪੱਖੋਂ ਮਜਬੂਤ ਹੋ ਸਕੇ। ਇਸ ਮੌਕੇ ਲੋਕਾਂ ਨੇ ਡਾਕਟਰ ਸੁਭਾਸ਼ ਸ਼ਰਮਾ ਨੂੰ ਭਰੋਸਾ ਦਵਾਇਆ ਕਿ ਹਲਕਾ ਰੋਪੜ ਤੁਹਾਨੂੰ ਲੋਕਸਭਾ ਭੇਜਣ ਲਈ ਦਿਨ ਰਾਤ ਇੱਕ ਕਰ ਦੇਵੇਗਾ।

ਉਹਨਾਂ ਲੋਕਾਂ ਨੂੰ ਵਿਸ਼ਵਾਸ ਹੋਇਆ ਕਿ ਮੋਦੀ ਵੱਲੋਂ ਵੋਟਾਂ ਮਗਰੋਂ ਪੰਜਾਬ ਦਾ ਸਭ ਤੋਂ ਪਹਿਲਾਂ ਵਿਕਾਸ ਦਾ ਕੰਮ ਸਾਡੇ ਹਲਕੇ ਵਿੱਚੋਂ ਸ਼ੁਰੂ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਹੁਣ ਵਿਕਾਸ ਦੀ ਸੁਨਾਮੀ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਵਿੱਚ ਆਉਣ ਤੋਂ ਕੋਈ ਨਹੀਂ ਰੋਕ ਸਕਦਾ। ਚੰਡੀਗੜ੍ਹ ਅਤੇ ਹਿਮਾਚਲ ਨਾਲ ਜੁੜੇ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਦੇ ਮੋਹਾਲੀ ਅਤੇ ਨੰਗਲ ਸ਼ਹਿਰਾਂ ਨੂੰ ਮੇਰੇ ਵੱਲੋਂ ਉਚੇਚੇ ਤੌਰ ਤੇ ਗਵਾਂਢੀ ਸੂਬਿਆਂ ਦੀ ਵਪਾਰਿਕ ਗਤੀਵਿਧੀਆਂ ਨਾਲ ਜੋੜਿਆ ਜਾਵੇਗਾ। ਉਨ੍ਹਾਂ ਕਿਹਾ ਕਿ ਪਿੰਡਾਂ ਮਾਡਲ ਪਿੰਡਾ ਵਜੋਂ ਵਿਕਸਿਤ ਕੀਤਾ ਜਾਵੇਗਾ, ਪਿੰਡਾਂ ਦੀ ਫਿਰਨੀਆਂ ਅਤੇ ਸੰਪਰਕ ਸੜਕਾਂ ਨਾਲ ਸ਼ਹਿਰਾਂ ਬਰਾਬਰ ਵਿਕਸਿਤ ਕੀਤਾ ਜਾਵੇਗਾ।

ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਅਕਾਲੀ ਕਾਂਗਰਸ ਅਤੇ ਹੁਣ ਆਮ ਆਦਮੀ ਪਾਰਟੀ ਪੰਜਾਬ ਖਾਸਕਰ ਸ੍ਰੀ ਅਨੰਦਪੁਰ ਸਾਹਿਬ ਹਲਕੇ ਨੂੰ ਵਿਕਾਸ ਪੱਖੋ ਅਣਗੋਲਿਆ ਕੱਲੋ ਲਈ ਪੂਰੀ ਤਰ੍ਹਾਂ ਨਾਲ ਜਿੰਮੇਦਾਰ ਹਨ। ਉਹਨਾਂ ਕਿਹਾ ਕਿ ਪੈਚ ਵਰਕ ਵਾਲੇ ਸਾਬਕਾ ਸੀਐਮ ਚਰਨਜੀਤ ਸਿੰਘ ਚੰਨੀ ਰੋਪੜ ਹਲਕੇ ਜੀ ਦੂਰ ਦਸ਼ਾ ਲਈ ਪੂਰੀ ਤਰ੍ਹਾਂ ਨਾਲ ਜਿੰਮੇਵਾਰ ਹਨ ਉਹਨਾਂ ਕਿਹਾ ਕਿ ਪੰਜਾਬ ਦੇ ਸੀਐਮ ਹੋਣ ਦੇ ਬਾਵਜੂਦ ਚੰਨੀ ਹਲਕੇ ਵਿੱਚ ਇੱਕ ਪੈਸੇ ਦਾ ਕੰਮ ਨਹੀਂ ਕਰ ਪਾਏ।

Leave a Reply

Your email address will not be published. Required fields are marked *