ਪਟਿਆਲ਼ਾ : ਦੋ ਗੁੱਟਾਂ ‘ਚ ਝੜਪ,ਕਾਰ ਨੂੰ ਅੱਗ ਲੱਗੀ,ਨੌਜਵਾਨ ਜਖਮੀ

ਪੰਜਾਬ


ਪਟਿਆਲਾ, 25 ਮਈ,ਬੋਲੇ ਪੰਜਾਬ ਬਿਓਰੋ:
ਪਟਿਆਲਾ ਦੇ ਦੇਵੀਗੜ੍ਹ ਰੋਡ ‘ਤੇ ਨਾਨਕਸਰ ਗੁਰਦੁਆਰਾ ਸਾਹਿਬ ਨੇੜੇ ਬੀਤੀ ਰਾਤ ਦੋ ਗੁੱਟਾਂ ‘ਚ ਝੜਪ ਹੋਈ। ਪ੍ਰਾਪਤ ਜਾਣਕਾਰੀ ਅਨੁਸਾਰ ਗੁਰਪ੍ਰੀਤ ਨਾਮੀ ਨੌਜਵਾਨ ਫੋਰਡ ਆਈਕਨ ਕਾਰ ਵਿੱਚ ਸਵਾਰ ਹੋ ਕੇ ਆਪਣੇ ਪਿੰਡ ਮਜਾਰ ਨੂੰ ਪਰਤ ਰਿਹਾ ਸੀ ਕਿ ਕਾਰ ਵਿੱਚ ਸਵਾਰ ਕੁਝ ਹਮਲਾਵਰਾਂ ਨੇ ਪਹਿਲਾਂ ਉਸ ਦੀ ਕਾਰ ਨੂੰ ਟੱਕਰ ਮਾਰ ਦਿੱਤੀ ਅਤੇ ਫਿਰ ਉਸ ਨੂੰ ਹੇਠਾਂ ਖਿੱਚ ਲਿਆ ਅਤੇ ਹਥੌੜਿਆਂ ਨਾਲ ਉਸ ਦੀ ਕਾਰ ਦੀ ਭੰਨ-ਤੋੜ ਸ਼ੁਰੂ ਕਰ ਦਿੱਤੀ ਉਸ ਨੂੰ ਹਥੌੜਿਆਂ ਨਾਲ ਕੁੱਟਣਾ ਸ਼ੁਰੂ ਕਰ ਦਿੱਤਾ, ਇੰਨਾ ਹੀ ਨਹੀਂ, ਜਿਸ ਕਾਰ ‘ਚ ਹਮਲਾਵਰ ਆਏ ਸਨ, ਉਸ ਨੂੰ ਵੀ ਅੱਗ ਲੱਗ ਗਈ, ਜਿਸ ਤੋਂ ਬਾਅਦ ਹਮਲਾਵਰ ਆਪਣੀ ਕਾਰ ਛੱਡ ਕੇ ਮੌਕੇ ਤੋਂ ਫਰਾਰ ਹੋ ਗਏ।
ਕਾਰ ‘ਚ ਇੰਨੀ ਭਿਆਨਕ ਅੱਗ ਲੱਗੀ ਕਿ ਜਿਸ ਨੇ ਵੀ ਇਹ ਨਜ਼ਾਰਾ ਦੇਖਿਆ ਉਹ ਦੰਗ ਰਹਿ ਗਿਆ। ਫਿਲਹਾਲ ਜ਼ਖਮੀ ਨੌਜਵਾਨ ਦਾ ਨਾਂ ਗੁਰਪ੍ਰੀਤ ਦੱਸਿਆ ਜਾ ਰਿਹਾ ਹੈ, ਜੋ ਕਿ ਪਿੰਡ ਮਜਾਰ ਦਾ ਰਹਿਣ ਵਾਲਾ ਹੈ, ਜਿਸ ਦੀ ਉਮਰ 25 ਸਾਲ ਦੱਸੀ ਜਾ ਰਹੀ ਹੈ, ਜੋ ਇਸ ਸਮੇਂ ਰਾਜਿੰਦਰਾ ਹਸਪਤਾਲ ‘ਚ ਦਾਖਲ ਹੈ।

Leave a Reply

Your email address will not be published. Required fields are marked *