ਲੋਕ ਸਭਾ ਚੋਣਾਂ ਦੇ 6ਵੇਂ ਗੇੜ ਲਈ ਸੱਤ ਰਾਜਾਂ ਤੇ ਇੱਕ ਕੇਂਦਰ ਸ਼ਾਸਿਤ ਪ੍ਰਦੇਸ਼ ਵਿਚ ਵੋਟਿੰਗ ਜਾਰੀ

ਨੈਸ਼ਨਲ


ਨਵੀਂ ਦਿੱਲੀ, 24 ਮਈ
 ,ਬੋਲੇ ਪੰਜਾਬ ਬਿਓਰੋ: ਲੋਕ ਸਭਾ ਚੋਣਾਂ ਦੇ 6ਵੇਂ ਗੇੜ ਲਈ ਅੱਜ ਸ਼ਨਿੱਚਰਵਾਰ ਨੂੰ ਸੱਤ ਰਾਜਾਂ ਤੇ ਇੱਕ ਕੇਂਦਰ ਸ਼ਾਸਿਤ ਪ੍ਰਦੇਸ਼ ਵਿਚ 58 ਸੀਟਾਂ ਲਈ ਮਤਦਾਨ ਹੋ ਰਿਹਾ ਹੈ। ਇਨ੍ਹਾਂ ਵਿਚ ਦਿੱਲੀ ਦੀਆਂ 7 ਤੇ ਹਰਿਆਣਾ ਦੀਆਂ 10 ਸੀਟਾਂ ਵੀ ਸ਼ਾਮਲ ਹਨ। ਹਰਿਆਣਾ ਦੀ ਕਰਨਾਲ ਵਿਧਾਨ ਸਭਾ ਸੀਟ ਲਈ ਜ਼ਿਮਨੀ ਚੋਣ ਵੀ ਅੱਜ ਹੋ ਰਹੀ ਹੈ। ਮੁੱਖ ਮੰਤਰੀ ਨਾਇਬ ਸਿੰਘ ਸੈਣੀ ਇਥੋਂ ਉਮੀਦਵਾਰ ਹਨ। ਕੌਮੀ ਰਾਜਧਾਨੀ ਤੋਂ ਇਲਾਵਾ ਅੱਜ ਉੱਤਰ ਪ੍ਰਦੇਸ਼ ਦੀਆਂ 14 ਸੀਟਾਂ, ਬਿਹਾਰ ਤੇ ਪੱਛਮੀ ਬੰਗਾਲ ਦੀਆਂ 8-8 , ਉੜੀਸਾ 6, ਝਾਰਖੰਡ 4 ਤੇ ਜੰਮੂ ਕਸ਼ਮੀਰ (ਅਨੰਤਨਾਗ-ਰਾਜੌਰੀ) ਦੀ ਇਕ ਸੀਟ ਲਈ ਵੀ ਪੋਲਿੰਗ ਹੋਵੇਗੀ। ਲੋਕ ਸਭਾ ਚੋਣਾਂ ਦੇ ਨਾਲ ਉੜੀਸਾ ਦੇ 42 ਅਸੈਂਬਲੀ ਹਲਕਿਆਂ ਲਈ ਵੀ ਮਤਦਾਨ ਹੋ ਰਿਹਾ ਹੈ। ਛੇਵੇਂ ਗੇੜ ਵਿਚ 11.13 ਕਰੋੜ ਤੋਂ ਵੱਧ ਵੋਟਰ, ਜਿਨ੍ਹਾਂ ਵਿਚ 5.84 ਕਰੋੜ ਪੁਰਸ਼, 5.29 ਕਰੋੜ ਮਹਿਲਾ ਤੇ 5120 ਕਿੰਨਰ ਸ਼ਾਮਲ ਹਨ। ਚੋਣ ਕਮਿਸ਼ਨ ਨੇ 1.14 ਲੱਖ ਪੋਲਿੰਗ ਬੂਥਾਂ ’ਤੇ ਕਰੀਬ 11.4 ਲੱਖ ਪੋਲਿੰਗ ਅਧਿਕਾਰੀ ਤਾਇਨਾਤ ਕੀਤੇ ਹਨ। ਛੇਵੇਂ ਗੇੜ ਵਿਚ ਚੋਣ ਪਿੜ ’ਚ ਸਿਆਸੀ ਕਿਸਮਤ ਅਜ਼ਮਾਉਣ ਵਾਲੇ ਪ੍ਰਮੁੱਖ ਉਮੀਦਵਾਰਾਂ ਵਿਚ ਕੇਂਦਰੀ ਮੰਤਰੀ ਧਰਮੇਂਦਰ ਪ੍ਰਧਾਨ, ਰਾਓ ਇੰਦਰਜੀਤ ਸਿੰਘ ਤੇ ਕ੍ਰਿਸ਼ਨ ਪਾਲ ਗੁੱਜਰ, ਮੇਨਕਾ ਗਾਂਧੀ, ਸੰਬਿਤ ਪਾਤਰਾ, ਮਨੋਹਰ ਲਾਲ ਖੱਟਰ, ਨਵੀਨ ਜਿੰਦਲ ਤੇ ਮਨੋਜ ਤਿਵਾੜੀ, ਪੀਡੀਪੀ ਮੁਖੀ ਮਹਿਬੂਬਾ ਮੁਫ਼ਤੀ, ਕਾਂਗਰਸ ਦੇ ਦੀਪੇਂਦਰ ਸਿੰਘ ਹੁੱਡਾ, ਰਾਜ ਬੱਬਰ ਤੇ ਕਨ੍ਹੱਈਆ ਕੁਮਾਰ ਦੇ ਨਾਂ ਸ਼ਾਮਲ ਹਨ।

Leave a Reply

Your email address will not be published. Required fields are marked *