ਖਰੜ ਬਣੇਗਾ ਸਭ ਤੋਂ ਵੱਡਾ ਈ ਖੇਡ ਅਖਾੜਾ : ਡਾ ਸੁਭਾਸ਼ ਸ਼ਰਮਾ
ਮੋਹਾਲੀ/ਖਰੜ, 24 ਮਈ ,ਬੋਲੇ ਪੰਜਾਬ ਬਿਓਰੋ: -ਲੋਕ ਸਭਾ ਹਲਕਾ ਸ੍ਰੀ ਆਨੰਦਪੁਰ ਸਾਹਿਬ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਡਾਕਟਰ ਸੁਭਾਸ਼ ਸ਼ਰਮਾ ਨੇ ਕਿਹਾ ਮੋਹਾਲੀ ਵਿਖੇ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਇੱਕ ਵਾਲੀਬਾਲ ਅਤੇ ਫੁੱਟਬਾਲ ਸਪੋਰਟਸ ਅਕੈਡਮੀ ਸਥਾਪਿਤ ਕੀਤੀ ਜਾਵੇਗੀ। ਅੱਜ ਆਪਣੇ ਚੋਣ ਪ੍ਰਚਾਰ ਦੌਰਾਨ ਪਿੰਡ ਗਿੱਦੜਪੁਰ ਵਿਖੇ ਭਰਵੀ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਮੋਹਾਲੀ ਨੂੰ ਇੰਟਰਨੈਸ਼ਨਲ ਆਈ ਟੀ ਹੱਬ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਮੋਹਾਲੀ ਦੇ ਨਾਲ ਲੱਗਦੇ ਪਿੰਡ ਬਲੌਂਗੀ ਵਿਖੇ ਕੱਚੇ ਨਾਲੇ ਕਾਰਨ ਪਾਣੀ ਦੀ ਵੱਡੀ ਸਮੱਸਿਆ ਹੈ ਜਿਸ ਨੂੰ ਹੱਲ ਕਰਨ ਲਈ ਨਾਲੇ ਨੂੰ ਪੱਕਾ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਖਰੜ ਦੇ ਨਿੱਘਰ ਚੁੱਕੇ ਸੀਵਰੇਜ ਸਿਸਟਮ ਨੂੰ ਸਾਰੇ ਤਕਨੀਕੀ ਪੱਖਾਂ ਤੋਂ ਵਾਚਣ ਉਪਰੰਤ ਨਵੇਂ ਸਿਰੇ ਤੋਂ ਪਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਖਰੜ ਨੂੰ ਦੁਨੀਆਂ ਦੇ ਸਭ ਤੋਂ ਵੱਡੇ ਈ ਖੇਡ ਅਖਾੜੇ ਵਜੋਂ ਵਿਕਸਤ ਕੀਤਾ ਜਾਵੇਗਾ।
ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਮੋਦੀ ਸਰਕਾਰ ਦੇ 10 ਸਾਲ ਦੇ ਬੇਮਿਸਾਲ ਕੰਮਾਂ ਦੇ ਰੂਪ ਵਿੱਚ ਆਪਣੀਆਂ ਵੋਟਾਂ ਭਾਜਪਾ ਦੇ ਉਮੀਦਵਾਰਾਂ ਦੇ ਹੱਕ ਵਿੱਚ ਭੁਗਤੀ ਜਾਣ ਤਾਂ ਜੋ ਤੁਹਾਡਾ ਇਹ ਸੇਵਾਦਾਰ ਹੁਣ ਸ਼੍ਰੀ ਅਨੰਦਪੁਰ ਸਾਹਿਬ ਦਾ ਸੇਵਕ ਬਣ ਕੇ ਹਲਕੇ ਦੇ ਬਹੁਪੱਖੀ ਵਿਕਾਸ ਨੂੰ ਯਕੀਨੀ ਬਣਾ ਸਕੀਏ।ਇਸ ਮੌਕੇ ਤੇ ਹਰਦੇਵ ਸਿੰਘ ਉੱਭਾ ਸੂਬਾ ਪ੍ਰੈੱਸ ਸਕੱਤਰ ਬੀਜੇਪੀ ਪੰਜਾਬ ,ਬਲਜਿੰਦਰ ਸਿੰਘ ਖਹਿਰਾ ,ਸਲਿੰਦਰ ਆਨੰਦ ,ਸਟੇਟ ਕਾਰਜਕਰਨੀ ਮੈਂਬਰ ਅਸ਼ੋਕ ਝਾਅ ,ਸੈਬੀ ਆਨੰਦ ਸਾਬਕਾ ਕੌਂਸਲਰ ,ਸੁੰਦਰ ਲਾਲ ਪ੍ਰਧਾਨ ਬੀਜੇਪੀ ਵਪਾਰ ਸੈੱਲ ,ਸਰਪੰਚ ਜਸਵਿੰਦਰ ਸਿੰਘ ,ਜਤਿੰਦਰ ਸਿੰਘ ਸਾਹਬ ਸਿੰਘ ,ਗੁਰਵਿੰਦਰ ਸਿੰਘ ਆਦਿ ਹਾਜ਼ਰ ਸਨ ।