ਵਿਧਾਇਕ ਕੁਲਵੰਤ ਸਿੰਘ ਦੀ ਅਗਵਾਈ ਹੇਠ ਨੌਜਵਾਨ ਅਤੇ ਔਰਤਾਂ ਨੇ ਕੰਗ ਦੇ ਹੱਕ ਵਿੱਚ ਘਰ-ਘਰ ਚੋਣ ਪ੍ਰਚਾਰ ਕਰਨ ਦਾ ਚੁੱਕਿਆ ਬੀੜਾ
ਮੋਹਾਲੀ 23 ਮਈ ,ਬੋਲੇ ਪੰਜਾਬ ਬਿਓਰੋ : ਮੋਹਾਲੀ ਵਿਧਾਨ ਸਭਾ ਹਲਕੇ ਵਿੱਚ ਅੱਜ ਕਾਂਗਰਸ ਪਾਰਟੀ ਨੂੰ ਉਸ ਵੇਲੇ ਵੱਡਾ ਝਟਕਾ ਲੱਗਾ ਜਦੋਂ ਕੈਬਨਿਟ ਮੰਤਰੀ ਅਤੇ ਸੀਨੀਅਰ ਕਾਂਗਰਸੀ ਨੇਤਾ ਬਲਵੀਰ ਸਿੰਘ ਸਿੱਧੂ ਦੇ ਨਜ਼ਦੀਕੀ ਬੀਬੀ ਨਰਿੰਦਰ ਕੌਰ ਸਰਪੰਚ ਪਿੰਡ ਦੈੜੀ ਆਪਣੀ 5-ਮੈਂਬਰੀ ਪੰਚਾਇਤ ਸਮੇਤ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਗਏ, ਅਤੇ ਲੋਕ ਸਭਾ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਤੋਂ ਉਮੀਦਵਾਰ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਾਲਵਿੰਦਰ ਸਿੰਘ ਕੰਗ ਦੀ ਚੋਣ ਮੁਹਿੰਮ ਨੂੰ ਜਬਰਦਸਤ ਹੁੰਗਾਰਾ ਮਿਲਿਆ, ਸਰਪੰਚ ਪਿੰਡ ਦੈੜੀ ਨਰਿੰਦਰ ਕੌਰ ਤੋਂ ਇਲਾਵਾ ਮਲਕੀਤ ਕੌਰ ਮੈਂਬਰ ਪੰਚਾਇਤ ਨਿਰਮਲ ਸਿੰਘ ਪੰਚ ਸ਼ਮਸ਼ੇਰ ਸਿੰਘ ਪੰਚ, ਹਰਜਿੰਦਰ ਸਿੰਘ ਪੰਚ, ਕਰਮਜੀਤ ਕੌਰ-ਪੰਚ ਤੋਂ ਇਲਾਵਾ ਗੁਰਦੀਪ ਸਿੰਘ, ਬਲਜੀਤ ਸਿੰਘ ਸਮੇਤ ਵੱਡੀ ਗਿਣਤੀ ਦੇ ਵਿੱਚ ਪਿੰਡ ਦੈੜੀ ਦੇ ਮੁਹਤਰ ਵਿਅਕਤੀਆਂ ਨੇ ਵਿਧਾਇਕ ਮੋਹਾਲੀ ਕੁਲਵੰਤ ਸਿੰਘ ਦੀਆਂ ਨੀਤੀਆਂ ਅਤੇ ਉਹਨਾਂ ਦੁਆਰਾ ਕੀਤੇ ਗਏ ਵਿਕਾਸ ਕਾਰਜਾਂ ਨੂੰ ਤੋਂ ਪ੍ਰਭਾਵਿਤ ਹੋ ਕੇ ਆਮ ਆਦਮੀ ਪਾਰਟੀ ਦਾ ਪੱਲਾ ਫੜਿਆ ਅਤੇ ਆਮ ਆਦਮੀ ਪਾਰਟੀ ਦੇ ਲੋਕ ਸਭਾ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਤੋਂ ਉਮੀਦਵਾਰ ਮਾਲਵਿੰਦਰ ਸਿੰਘ ਕੰਗ ਨੂੰ ਜਿਤਾਉਣ ਦਾ ਤਹਈਆ ਕੀਤਾ । ਇਸ ਮੌਕੇ ਤੇ ਪਿੰਡ ਦੈੜੀ ਦੇ ਵੱਡੀ ਗਿਣਤੀ ਵਿੱਚ ਬਜ਼ੁਰਗ , ਨੌਜਵਾਨ ਵਰਗ ਅਤੇ ਔਰਤਾਂ ਨੇ ਸਪਸ਼ਟ ਐਲਾਨ ਕੀਤਾ ਕਿ ਉਹ ਮਾਲਵਿੰਦਰ ਸਿੰਘ ਕੰਗ ਦੇ ਹੱਕ ਵਿੱਚ ਨਾਲ ਲੱਗਦੇ ਪਿੰਡਾਂ ਦੇ ਵਿੱਚ ਘਰ- ਘਰ ਜਾ ਕੇ ਚੋਣ ਪ੍ਰਚਾਰ ਕਰਨਗੇ ਅਤੇ ਮੋਹਾਲੀ ਵਿਧਾਨ ਸਭਾ ਹਲਕੇ ਦੇ ਵਿੱਚੋਂ ਵੱਡੀ ਲੀਡ ਮਾਲਵਿੰਦਰ ਸਿੰਘ ਕੰਗ ਹੋਰਾਂ ਨੂੰ ਦਿਵਾਉਣਗੇ ਤਾਂਕਿ ਉਹ ਸ਼੍ਰੀ ਅਨੰਦਪੁਰ ਸਾਹਿਬ ਲੋਕ ਸਭਾ ਹਲਕੇ ਤੋਂ ਇਲਾਵਾ ਪੰਜਾਬ ਦੀਆਂ ਮੰਗਾਂ ਅਤੇ ਮਸਲਿਆਂ ਨੂੰ ਦੇਸ਼ ਦੀ ਪਾਰਲੀਮੈਂਟ ਵਿੱਚ ਉਠਾ ਕੇ ਹੱਲ ਕਰਵਾ ਸਕਣ।
ਇਸ ਮੌਕੇ ਤੇ ਮੌਜੂਦ ਵਿਧਾਇਕ ਮੋਹਾਲੀ ਕੁਲਵੰਤ ਸਿੰਘ ਨੇ ਕਿਹਾ ਕਿ ਜਿਸ ਤਰ੍ਹਾਂ ਮਾਲਵਿੰਦਰ ਸਿੰਘ ਕੰਗ ਨੂੰ ਜਿਤਾਉਣ ਦੇ ਲਈ ਵਿਧਾਨ ਸਭਾ ਹਲਕਾ ਮੋਹਾਲੀ ਦੇ ਵਿੱਚ ਪੂਰੀ ਤਰ੍ਹਾਂ ਮਾਹੌਲ ਬਣ ਚੁੱਕਾ ਹੈ ਉਸੇ ਤਰ੍ਹਾਂ ਬਾਕੀ ਵਿਧਾਨ ਸਭਾ ਹਲਕਿਆਂ ਦੇ ਵਿੱਚ ਵੀ ਮਾਲਵਿੰਦਰ ਸਿੰਘ ਕੰਗ ਦੇ ਹੱਕ ਵਿੱਚ ਔਰਤਾਂ ਅਤੇ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਵਰਗ ਨੇ ਆਪ ਅਗਾਂਹ ਹੋ ਕੇ ਮਾਲਵਿੰਦਰ ਸਿੰਘ ਕੰਗ ਦੀ ਚੋਣ ਮੁਹਿੰਮ ਨੂੰ ਸੰਭਾਲਿਆ ਹੋਇਆ ਹੈ। ਇਸ ਮੌਕੇ ਤੇ ਲੋਕ ਸਭਾ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਾਲਵਿੰਦਰ ਸਿੰਘ ਕੰਗ ਨੇ ਦੈੜੀ ਪਿੰਡ ਦੇ ਸਰਪੰਚ ਬੀਬੀ ਨਰਿੰਦਰ ਕੌਰ ਅਤੇ ਹੋਰਨਾਂ ਮੈਂਬਰ ਪੰਚਾਇਤਾਂ ਤੋਂ ਇਲਾਵਾ ਜਿਹੜੇ ਮੁਹਤਰਮ ਵਿਅਕਤੀਆਂ ਨੇ ਕਾਂਗਰਸ ਪਾਰਟੀ ਅਤੇ ਹੋਰਨਾਂ ਪਾਰਟੀਆਂ ਨੂੰ ਛੱਡ ਕੇ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਤੇ ਚੱਲਣ ਦਾ ਪ੍ਰਣ ਕੀਤਾ ਹੈ, ਉਹਨਾਂ ਨੂੰ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੋਣ ਤੇ ਜੀ ਆਇਆ ਆਖਿਆ ਅਤੇ ਵਿਸ਼ਵਾਸ ਦਿਵਾਇਆ ਕਿ ਸਭਨਾਂ ਨੂੰ ਪਾਰਟੀ ਦੇ ਵਿੱਚ ਬਣਦੀ ਢੁਕਵੀਂ ਥਾਂ ਦਿੱਤੀ ਜਾਵੇਗੀ ਅਤੇ ਲੋਕ ਮਸਲਿਆਂ ਨੂੰ ਹੱਲ ਕਰਵਾਉਣ ਦੇ ਲਈ ਵੱਖ-ਵੱਖ ਜਿੰਮੇਵਾਰੀਆਂ ਵੀ ਦਿੱਤੀਆਂ ਜਾਣਗੀਆਂ, ਇਸ ਮੌਕੇ ਤੇ ਗੁਰਜੀਤ ਸਿੰਘ,ਕੁਲਦੀਪ ਸਿੰਘ, ਦਰਸ਼ਨ ਸਿੰਘ ਤੋਂ ਇਲਾਵਾ ਜ਼ਿਲ੍ਹਾ ਯੋਜਨਾ ਬੋਰਡ ਮੋਹਾਲੀ ਦੇ ਚੇਅਰਪਰਸਨ – ਇੰਜੀਨੀਅਰ ਪ੍ਰਭਜੋਤ ਕੌਰ,ਕੁਲਦੀਪ ਸਿੰਘ ਸਮਾਣਾ,ਸਟੇਟ ਐਵਾਰਡੀ-ਫੂਲਰਾਜ ਸਿੰਘ ,ਡਾ. ਕੁਲਦੀਪ ਸਿੰਘ ਸੈਣੀ, ਜਸਪਾਲ ਮਟੌਰ,ਰਣਦੀਪ ਸਿੰਘ ਮਟੌਰ ,ਹਰਮੇਸ਼ ਸਿੰਘ ਕੁੰਬੜਾ,ਗੁਰਪਾਲ ਸਿੰਘ ਗੈਰੀ,ਹਰਪਾਲ ਸਿੰਘ ਚੰਨਾ ,ਅਮਰਜੀਤ ਸਿੰਘ ,ਰਾਜੂ – ਪ੍ਰਧਾਨ ਟਰੱਕ ਯੂਨੀਅਨ ,ਮਨਪ੍ਰੀਤ ਰਾਏਪੁਰ ,ਰਵਿੰਦਰ ਸਿੰਘ ਬਲਾਕ ਪ੍ਰਧਾਨ,ਸਤਨਾਮ ਸਿੰਘ ਬਲਾਕ ਪ੍ਰਧਾਨ ,ਪ੍ਰਭਜੋਤ ਕੌਰ ਜ਼ਿਲ੍ਹਾ ਪ੍ਰਧਾਨ ,ਤਰਲੋਚਨ ਸਿੰਘ,ਅਵਤਾਰ ਮੌਲੀ,ਤਰਲੋਚਨ ਮਟੌਰ ,ਅਰੁਣ ਗੋਇਲ ,ਅਤੇ ਸੁਖਚੈਨ ਸਿੰਘ ਵੀ ਮੌਕੇ ਤੇ ਹਾਜ਼ਰ ਸਨ