ਜੰਗ ਏ ਆਜ਼ਾਦੀ ਬਹੁ-ਕਰੋੜੀ ਘੁਟਾਲੇ ਮਾਮਲੇ ‘ਚ ਬਰਜਿੰਦਰ ਸਿੰਘ ਹਮਦਰਦ ਦੇ ਘਰ ਅੱਗੇ ਪੋਸਟਰ ਚਿਪਕਾਏ

ਚੰਡੀਗੜ੍ਹ ਪੰਜਾਬ


ਚੰਡੀਗੜ੍ਹ, 24 ਮਈ,ਬੋਲੇ ਪੰਜਾਬ ਬਿਓਰੋ:
ਵਿਜੀਲੈਂਸ ਬਿਊਰੋ ਨੇ ਜੰਗ ਏ ਆਜ਼ਾਦੀ ਬਹੁ-ਕਰੋੜੀ ਘੁਟਾਲੇ ਵਿੱਚ ਲੋਕ ਨਿਰਮਾਣ ਵਿਭਾਗ ਦੇ ਮੁਲਾਜ਼ਮਾਂ ਸਮੇਤ ਦੋ ਦਰਜਨ ਤੋਂ ਵਧੇਰੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਤੇ ਕਰਮਚਾਰੀਆਂ ‘ਤੇ ਮੁਕਦਮਾ ਦਰਜ ਕੀਤਾ ਹੈ।ਕੇਸ ਦਰਜ ਕਰਨ ਉਪਰੰਤ ਵੱਡੇ ਠੇਕੇਦਾਰ ਦੀਪਕ ਸਿੰਗਲ ਸਮੇਤ 15 ਜਣਿਆਂ ਦੀਆਂ ਗ੍ਰਿਫਤਾਰੀਆਂ ਕਰਨ ਉਪਰੰਤ ਮੁੱਖ ਤੌਰ ‘ਤੇ ਸੂਤਰਧਾਰ ਸਮਝੇ ਗਏ ਬਰਜਿੰਦਰ ਸਿੰਘ ਹਮਦਰਦ ਵਿਰੁੱਧ ਸਿਕੰਜਾ ਕਸ ਦਿੱਤਾ ਗਿਆ ਹੈ।ਵਿਜੀਲੈਂਸ ਦਫਤਰ ਦੇ ਬੁਲਾਰੇ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਬਰਜਿੰਦਰ ਸਿੰਘ ਹਮਦਰਦ ਦੀ ਜਾਂਚ ਦੌਰਾਨ ਮੁੱਖ ਭੂਮਿਕਾ ਪਾਈ ਗਈ ਹੈ। ਉਹਨਾਂ ਦੱਸਿਆ ਕਿ ਵਿਜੀਲੈਂਸ ਵੱਲੋਂ ਮਾਨਯੋਗ ਉੱਚ ਅਦਾਲਤ ਦੇ ਹੁਕਮਾਂ ਤਹਿਤ ਉਸ ਨੂੰ ਇੱਕ ਹਫਤੇ ਦਾ ਵਿਜੀਲੈਂਸ ਵੱਲੋਂ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ।ਜਿਸ ਕਾਰਨ ਵਿਜੀਲੈਂਸ ਬਿਊਰੋ ਦੀ ਟੀਮਾਂ ਵੱਲੋਂ ਉਸ ਦੇ ਘਰ ਅੱਗੇ ਪੋਸਟਰ ਚਪਕਾਏ ਗਏ ਹਨ।

Leave a Reply

Your email address will not be published. Required fields are marked *