ਸੰਸਦ ਵਿੱਚ ਸ਼੍ਰੀ ਅਨੰਦਪੁਰ ਸਾਹਿਬ ਦੀ ਅਵਾਜ਼ ਬੁਲੰਦ ਕਰਾਂਗਾ – ਡਾ ਸੁਭਾਸ਼ ਸ਼ਰਮਾ
ਗੜ੍ਹਸ਼ੰਕਰ / ਹੈਬੋਵਾਲ, 24 ਮਈ ,ਬੋਲੇ ਪੰਜਾਬ ਬਿਓਰੋ
– ਲੋਕ ਸਭਾ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਡਾ ਸੁਭਾਸ਼ ਸ਼ਰਮਾ ਅਨੰਦਪੁਰ ਸਾਹਿਬ ਵੱਲੋਂ ਹਲਕਾ ਗੜਸ਼ੰਕਰ ਦੇ ਪਿੰਡ ਹੈਬੋਵਾਲ ਤੋ ਅੱਜ ਚੋਣ ਮੁਹਿੰਮ ਦੀ ਸ਼ੁਰੂਆਤ ਕਰਦਿਆਂ ਉਥੇ ਮੌਜੂਦ ਲੋਕਾਂ ਨੂੰ ਵਿਸ਼ਵਾਸ ਦਵਾਇਆ ਕਿ ਹਲਕੇ ਨੂੰ ਆਰਥਿਕ ਪੱਖੋਂ ਪੂਰੀ ਤਰ੍ਹਾਂ ਮਜ਼ਬੂਤ ਕਰ ਕੇ ਨੌਜਵਾਨਾਂ ਨੂੰ ਰੋਜ਼ਗਾਰ ਮੁਹਈਆ ਕਰਵਾਇਆ ਜਾਵੇਗਾ। ਇਸ ਮੌਕੇ ਹੈਬੋਵਾਲ ਪੁੱਜਣ ਤੇ ਲੋਕਾਂ ਵਲੋਂ ਆਪਣੇ ਪੰਸਦੀਦਾ ਉਮੀਦਵਾਰ ਡਾ ਸੁਭਾਸ਼ ਸ਼ਰਮਾ ਦਾ ਗੁਲਾਬ ਦੀ ਪੰਖੁੜੀਆਂ ਨਾਲ ਸੁਵਾਗਤ ਕੀਤਾ ਅਤੇ ਲੋਕਾਂ ਦੀ ਭਾਰੀ ਭੀੜ ਨੇ ਵਿਸ਼ੇਸ਼ ਤੌਰ ‘ਤੇ ਸਵਾਗਤ ਕੀਤਾ ਅਤੇ ਲੱਡੂਆਂ ਨਾਲ ਤੋਲਿਆ ਅਤੇ ਫਿਰ ਲੱਡੂ ਗਰੀਬਾਂ ‘ਚ ਵੰਡੇ ਗਏ। ਇਸ ਦੌਰਾਨ ਭਾਜਪਾ ਆਗੂ ਨਮਿਸ਼ਾ ਮਹਿਤਾ ਆਪਣੇ ਵਰਕਰਾਂ ਨਾਲ ਪ੍ਰੋਗਰਾਮ ਵਿਚ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕੀਤੀ।
ਇਸ ਮੌਕੇ ਡਾ ਸੁਭਾਸ਼ ਸ਼ਰਮਾ ਨੇ ਕਿਹਾ ਕਿ ਭਾਜਪਾ ਸਰਕਾਰ ਪ੍ਰਮਾਤਮਾ ਵੱਲੋਂ ਦਿੱਤੀ ਗਈ ਜ਼ਿੰਮੇਵਾਰੀ ਨੂੰ ਲੋਕਾਂ ਦੇ ਪਿਆਰ ਅਤੇ ਭਰੋਸੇ ਨਾਲ ਨਿਭਾ ਰਹੀ ਹੈ।
ਇਸ ਮੌਕੇ ਪਿੰਡ ਹੈਬੋਵਾਲ ਵਿਚ ਸਥਾਨਕ ਭਾਜਪਾ ਇਕਾਈ ਵੱਲੋਂ ਕਰਵਾਈ ਗਈ ਚੋਣ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਡਾ ਸੁਭਾਸ਼ ਸ਼ਰਮਾ ਨੇ ਕਿਹਾ ਕਿ ਪੰਜਾਬ ਦੀ ਜਵਾਨੀ ਨੂੰ ਨਸ਼ਾ ਤੇ ਬੇਰੋਜ਼ਗਾਰੀ ਵਿਚੋਂ ਕੱਢਣ ਲਈ ਭਗਵੰਤ ਮਾਨ ਦੀ ਅਗੁਵਾਈ ਵਾਲੀ ਸਰਕਾਰ ਕੋਲ ਯੋਗ ਯੋਜਨਾ ਨਾ ਹੋਣ ਕਾਰਨ ਨਾਕਾਮ ਸਾਬਿਤ ਹੋਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਜਵਾਨੀ ਨੂੰ ਸਿਰਫ ਮੋਦੀ ਦੀ ਅਗੁਆਈ ਵਾਲੀ ਭਾਜਪਾ ਸਰਕਾਰ ਹੀ ਸਹੀ ਰਾਹ ਪਾ ਸਕਦੀ ਹੈ।