ਜਲੰਧਰ ਦੇ ਮਸ਼ਹੂਰ ਰੈਸਟੋਰੈਂਟ ‘ਚ ਭੋਜਨ ‘ਚੋਂ ਨਿਕਲੇ ਕੀੜੇ,ਦਿੱਤੀ ਸ਼ਿਕਾਇਤ

ਚੰਡੀਗੜ੍ਹ ਪੰਜਾਬ


ਜਲੰਧਰ, 24 ਮਈ, ਬੋਲੇ ਪੰਜਾਬ ਬਿਓਰੋ:
ਗੁਰੂ ਰਵਿਦਾਸ ਚੌਕ ਨੇੜੇ ਇਕ ਮਸ਼ਹੂਰ ਰੈਸਟੋਰੈਂਟ ‘ਚ ਜਾਣ ਵਾਲੇ ਇਕ ਗਾਹਕ ਨੂੰ ਉਸ ਵੱਲੋਂ ਆਰਡਰ ਕੀਤੀ ਡਿਸ਼ ‘ਚ ਕੀੜੇ ਨਿਕਲੇ, ਜਿਸ ਕਾਰਨ ਗੁੱਸੇ ‘ਚ ਆਏ ਗਾਹਕ ਨੇ ਰੈਸਟੋਰੈਂਟ ਮਾਲਕ ਖਿਲਾਫ ਸ਼ਿਕਾਇਤ ਦਰਜ ਕਰਵਾਈ। 
ਵੇਰਕਾ ਮਿਲਕ ਪਲਾਂਟ ਨੇੜੇ ਰਹਿਣ ਵਾਲੇ ਪੀੜਤ ਸੌਰਭ ਚੌਧਰੀ ਨੇ ਪੁਲਸ ਨੂੰ ਦਿੱਤੀ ਆਪਣੀ ਸ਼ਿਕਾਇਤ ‘ਚ ਕਿਹਾ ਹੈ ਕਿ ਉਹ ਆਪਣੇ ਪਰਿਵਾਰ ਨਾਲ ਉਕਤ ਰੈਸਟੋਰੈਂਟ ‘ਚ ਖਾਣਾ ਖਾਣ ਗਿਆ ਸੀ। ਜਦੋਂ ਉਸ ਨੇ ਭੋਜਨ ਦਾ ਆਰਡਰ ਦਿੱਤਾ ਤਾਂ ਉਸ ਵੱਲੋਂ ਦਿੱਤੇ ਆਰਡਰ ਨੂੰ ਜਦੋਂ ਵੇਟਰ ਲੈ ਕੇ ਆਇਆ ਤਾਂ ਇਸ ਵਿੱਚੋਂ ਕੀੜੇ ਨਿਕਲੇ, ਜਦੋਂ ਉਸ ਨੇ ਇਸ ਦੀ ਸ਼ਿਕਾਇਤ ਰੈਸਟੋਰੈਂਟ ਸਟਾਫ ਨੂੰ ਕੀਤੀ ਤਾਂ ਰੈਸਟੋਰੈਂਟ ਦੇ ਸਟਾਫ ਵੱਲੋਂ ਉਸ ਨਾਲ ਬਦਸਲੂਕੀ ਕੀਤੀ ਗਈ। ਜਿਸ ’ਤੇ ਉਸ ਨੇ ਰੈਸਟੋਰੈਂਟ ਦੇ ਸਟਾਫ਼ ਸਮੇਤ ਮਾਲਕ ਖ਼ਿਲਾਫ਼ ਮਾਡਲ ਟਾਊਨ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ। ਇਲਜ਼ਾਮ ਹੈ ਕਿ ਰੈਸਟੋਰੈਂਟ ਮਾਲਕ ਨੇ ਉੱਥੇ ਬਾਉਂਸਰ ਰੱਖੇ ਹੋਏ ਹਨ, ਜਿਨ੍ਹਾਂ ਵੱਲੋਂ ਦੁਰਵਿਵਹਾਰ ਕੀਤਾ ਗਿਆ। ਉਨ੍ਹਾਂ ਦੋਸ਼ ਲਾਇਆ ਕਿ ਉਕਤ ਰੈਸਟੋਰੈਂਟ ਖ਼ਿਲਾਫ਼ ਦੁਰਵਿਵਹਾਰ ਕਰਨ ਅਤੇ ਗੰਦਾ ਖਾਣਾ ਪਰੋਸਣ ਦੇ ਦੋਸ਼ ਹੇਠ ਸਖ਼ਤ ਕਾਰਵਾਈ ਕੀਤੀ ਜਾਵੇ।ਦੂਜੇ ਪਾਸੇ ਰੈਸਟੋਰੈਂਟ ਨਾਲ ਪੱਖ ਜਾਨਣ ਲਈ ਸੰਪਰਕ ਨਹੀਂ ਹੋ ਸਕਿਆ।

Leave a Reply

Your email address will not be published. Required fields are marked *