ਲੁਧਿਆਣਾ, ਬੋਲੇ ਪੰਜਾਬ ਬਿਉਰੋ:
ਲੁਧਿਆਣਾ ਪੁਲਿਸ ਨੇ ਸਪਾ ਸੈਂਟਰ ਵਾਲੇ ਕੋਲੋਂ ਖੁਦ ਨੂੰ ਇੰਸਪੈਕਟਰ ਦੱਸ ਕੇ ਪੈਸੇ ਮੰਗ ਰਹੇ ਇੱਕ ਸਖ਼ਸ ਨੂੰ ਗ੍ਰਿਫ਼ਤਾਰ ਕੀਤਾ ਹੈ। ਲੁਧਿਆਣਾ ਦੇ ਬੱਸ ਸਟੈਂਡ ਚੌਂਕੀ ਵਾਲਿਆਂ ਨੇ ਗੁਪਤ ਸੂਚਨਾ ਦੇ ਆਧਾਰ ਉਤੇ ਕਾਬੂ ਨਕਲੀ ਇੰਸਪੈਕਟਰ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ।
ਚੌਂਕੀ ਇੰਚਾਰਜ ਅਮਰਜੀਤ ਸਿੰਘ ਨੇ ਦੱਸਿਆ ਕਿ ਇਹ ਨੌਜਵਾਨ ਬੱਸ ਸਟੈਂਡ ਦੇ ਨੇੜੇ ਸਪਾ ਸੈਂਟਰ ਵਿੱਚ ਆਪਣੇ ਆਪ ਨੂੰ ਸਪੈਸ਼ਲ ਸੈਲ ਦਾ ਇੰਸਪੈਕਟਰ ਦੱਸ ਕੇ ਪੈਸੇ ਮੰਗ ਰਿਹਾ ਸੀ ਅਤੇ ਇਸ ਦਾ ਦੂਸਰਾ ਸਾਥੀ ਗੱਡੀ ਵਿੱਚ ਬੈਠਾ ਹੋਇਆ ਸੀ।
ਸਪਾ ਸੈਂਟਰ ਵਾਲੇ ਨੂੰ ਸ਼ੱਕ ਹੋਇਆ ਜਿਸ ਤੋਂ ਬਾਅਦ ਨੇੜੇ ਬੱਸ ਸਟੈਂਡ ਚੌਂਕੀ ਵਿੱਚ ਇਤਲਾਹ ਦਿੱਤੀ ਗਈ। ਮੌਕੇ ਉਪਰ ਪੁਲਿਸ ਨੇ ਪਹੁੰਚ ਕੇ ਜਾਂਚ ਕੀਤੀ ਤਾਂ ਇਹ ਫਰਜ਼ੀ ਇੰਸਪੈਕਟਰ ਪਾਇਆ ਗਿਆ ਤੇ ਇਸ ਦਾ ਦੂਸਰਾ ਸਾਥੀ ਜੋ ਗੱਡੀ ਵਿੱਚ ਬੈਠਾ ਹੋਇਆ ਸੀ ਉਹ ਮੌਕੇ ਤੋਂ ਫਰਾਰ ਹੋ ਗਿਆ।
ਪੁਲਿਸ ਨੇ ਮਾਮਲਾ ਦਰਜ ਕਰਕੇ ਕੋਰਟ ਵਿੱਚ ਪੇਸ਼ ਕੀਤਾ । ਇਸ ਤੋਂ ਬਾਅਦ ਇੱਕ ਦਿਨ ਦਾ ਰਿਮਾਂਡ ਮਿਲਿਆ। ਚੌਂਕੀ ਇੰਚਾਰਜ ਅਮਰਜੀਤ ਨੇ ਦੱਸਿਆ ਕਿ ਇਸ ਦੇ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸ ਫਰਜ਼ੀ ਇੰਸਪੈਕਟਰ ਦੇ ਕੋਲੋਂ ਇੱਕ ਪਿਸਟਲ ਚਾਰ ਰੌਂਦ ਬਰਾਮਦ ਹੋਏ ਅਤੇ ਇਸ ਦੇ ਦੂਸਰੇ ਸਾਥੀ ਦੀ ਭਾਲ ਕੀਤੀ ਜਾ ਰਹੀ ਹੈ।