ਚੰਡੀਗੜ੍ਹ, ਬੋਲੇ ਪੰਜਾਬ ਬਿਉਰੋ: ਚੰਡੀਗੜ੍ਹ ਪੁਲਿਸ ਨ ਇੱਕ ਨਕਲੀ ਜੱਜ ਖਿਲਾਫ਼ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ। ਦੋਸ਼ ਹੈ ਕਿ ਖੁਦ ਨੂੰ ਜੁਡੀਸ਼ੀਅਲ ਮੈਜਿਸਟ੍ਰੇਟ ਫਸਟ ਕਲਾਸ (ਜੇਐਮਆਈਸੀ) ਦੱਸ ਰਿਹਾ ਸੀ। ਇਸ ਤੋਂ ਬਾਅਦ ਉਸ ਨੇ ਟ੍ਰੈਫਿਕ ਨਿਯਮਾਂ ਨੂੰ ਉਲੰਘਣਾ ਨੂੰ ਲੈ ਕੇ ਪੁਲਿਸ ਨਾਲ ਬਹਿਸ ਕੀਤੀ। ਮੁਲਜ਼ਮ ਖਿਲਾਫ਼ ਰੈੱਡ ਲਾਈਟ ਦੀ ਉਲੰਘਣਾ ਕਰਨ ਅਤੇ ਨੰਬਰ ਪਲੇਟ ਨਾਲ ਛੇੜਛਾੜ ਦਾ ਚਾਲਾਨ ਵੀ ਕੱਟਿਆ ਗਿਆ ਹੈ। ਚੰਡੀਗੜ੍ਹ ਪੁਲਿਸ ਨੇ ਨਕਲੀ ਜੱਜ ਖਿਲਾਫ਼ ਐਫਆਈਆਰ ਦਰਜ ਕਰਕੇ ਕਾਰਵਾਈ ਕੀਤੀ ਹੈ।
ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ। ਦੋਸ਼ ਹੈ ਕਿ SUV ਡਰਾਈਵਰ ਨੇ ਆਪਣੀ ਪਛਾਣ ਜੁਡੀਸ਼ੀਅਲ ਮੈਜਿਸਟ੍ਰੇਟ ਫਸਟ ਕਲਾਸ (JMIC) ਵਜੋਂ ਦੱਸੀ। ਇਸ ਤੋਂ ਬਾਅਦ ਉਸ ਨੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਨੂੰ ਲੈ ਕੇ ਪੁਲਿਸ ਨਾਲ ਬਹਿਸਬਾਜ਼ੀ ਕੀਤੀ। ਚੰਡੀਗੜ੍ਹ ਪੁਲਿਸ ਨੇ ਏਐਸਆਈ ਟਰੈਫਿਕ ਵਿੰਗ ਸੈਕਟਰ 29 ਅਰਿਜੀਤ ਸਿੰਘ ਦੀ ਸ਼ਿਕਾਇਤ ਉਤੇ ਭਾਰਤੀ ਦੰਡਾਵਲੀ ਦੀ ਧਾਰਾ 170 (ਲੋਕ ਸੇਵਕ ਦਾ ਰੂਪ ਧਾਰਣਾ), 186 (ਸਰਕਾਰੀ ਕਰਮਚਾਰੀ ਨੂੰ ਜਨਤਕ ਡਿਊਟੀ ਨਿਭਾਉਣ ਵਿੱਚ ਰੁਕਾਵਟ ਪਾਉਣਾ) ਅਤੇ 419 (ਖੁਦ ਦਾ ਭੇਸ ਧਾਰਨ) ਤਹਿਤ ਕੇਸ ਦਰਜ ਕੀਤਾ ਹੈ। ਚੰਡੀਗੜ੍ਹ ਦੇ ਸੈਕਟਰ 49 ਦੇ ਥਾਣੇ ਵਿੱਚ ਆਈਪੀਸੀ (ਹੋਲਡਿੰਗ ਦੁਆਰਾ ਧੋਖਾਧੜੀ) ਦੇ ਤਹਿਤ ਇੱਕ ਐਫਆਈਆਰ ਦਰਜ ਕੀਤੀ ਗਈ ਹੈ