ਰੁੱਖ ਧੁੱਪ ਵਿੱਚ ਤੇ ਧੀ ਦੁੱਖ ‘ਚ ਹਮੇਸ਼ਾ ਸਾਥ ਦਿੰਦੀ ਹੈ: ਮੈਡੀਕਲ ਅਫਸਰ

ਚੰਡੀਗੜ੍ਹ ਪੰਜਾਬ

ਸ੍ਰੀ ਅਨੰਦਪੁਰ ਸਾਹਿਬ, 22 ਮਈ ,ਬੋਲੇ ਪੰਜਾਬ ਬਿਓਰੋ: ਡਾ. ਮਨੂੰ ਵਿਜ਼ ਸਿਵਲ ਸਰਜਨ ਰੂਪਨਗਰ ਦੇ ਨਿਰਦੇਸ਼ਾਂ ਤਹਿਤ ਡਾ. ਦਲਜੀਤ ਕੌਰ ਸੀਨੀਅਰ ਮੈਡੀਕਲ ਅਫਸਰ ਦੀ ਅਗਵਾਈ ਹੇਠ ਮੁੱਡਲਾ ਸਿਹਤ ਕੇਂਦਰ ਕੀਰਤਪੁਰ ਸਾਹਿਬ ਅਧੀਨ ਹੈਲਥ ਐਂਡ ਵੈਲਨੈਸ ਸੈਂਟਰ ਢੇਰ ਵਿਖੇ ਅੱਜ ਮਮਤਾ ਦਿਵਸ ਤੇ ਪੀ. ਐਨ. ਡੀ. ਟੀ ਐਕਟ ਵਾਰੇ ਇੱਕ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ। ਇਸ ਵਿੱਚ ਕੰਨਿਆ ਭਰੂਣ ਹੱਤਿਆ ਦੇ ਮੁੱਦੇ ਨੂੰ ਬੜੀ ਗੰਭੀਰਤਾ ਨਾਲ਼ ਵਿਚਾਰਿਆ ਗਿਆ ਅਤੇ ਇਸ ਵਿਸ਼ੇ ਤੇ ਖੁੱਲ੍ਹ ਕੇ ਚਰਚਾ ਕੀਤੀ ਗਈ।

ਹੈਲਥ ਇੰਸਪੈਕਟਰ ਬਲਵੰਤ ਰਾਏ ਨੇ ਕਿਹਾ ਕਿ ਜਿਸ ਤਰਾਂ ਰੁੱਖ ਹਮੇਸ਼ਾ ਸਾਨੂੰ ਧੁੱਪ ਤੋਂ ਬਚਾਉਣ ਲਈ ਛਾਂ ਦਿੰਦੇ ਹਨ, ਉਸੇ ਤਰਾਂ ਇੱਕ ਧੀ ਮਾਂ ਬਾਪ ਦੇ ਦੁੱਖ ਵਿੱਚ ਸਹਾਈ ਹੁੰਦੀ ਹੈ। ਉਹਨਾਂ ਵਿਸਥਾਰ ਸਹਿਤ ਚਾਨਣਾ ਪਾਉਂਦਿਆਂ ਕਿਹਾ ਕਿ ਬੇਟੀ ਬਚਾਓ, ਬੇਟੀ ਪੜ੍ਹਾਓ ਦੇ ਮਿਸ਼ਨ ਨੂੰ ਅਸੀਂ ਤਾਂ ਹੀ ਪੂਰਾ ਕਰ ਸਕਦੇ ਹਾਂ ਜੇ ਬੇਟੀ ਮਾਂ ਦੀ ਕੁੱਖ ਵਿੱਚ ਸੁਰੱਖਿਅਤ ਹੋਏਗੀ, ਇਸ ਦੁਨੀਆਂ ਵਿੱਚ ਜਨਮ ਲਵੇਗੀ ਅਤੇ ਉਸ ਦੀ ਵਧੀਆ ਪਰਵਰਿਸ਼ ਹੋਵੇਗੀ। ਉਨ੍ਹਾਂ ਦੱਸਿਆ ਕਿ ਹੁਣ ਸਮਾਂ ਬਦਲ ਗਿਆ ਹੈ ਅਤੇ ਲੜਕੀਆਂ ਹਰ ਖੇਤਰ ਵਿੱਚ ਲੜਕਿਆਂ ਤੋਂ ਅੱਗੇ ਹਨ, ਹੁਣ ਲੜਕੀਆਂ ਪੜ੍ਹਾਈ, ਖੇਡਾਂ, ਸੰਗੀਤ ਅਤੇ ਹਰ ਖੇਤਰ ਵਿੱਚ ਵਧੀਆ ਪ੍ਰਦਰਸ਼ਨ ਕਰ ਰਹੀਆਂ ਰਨ ਅਤੇ ਦੇਸ਼ ਦਾ ਨਾਂ ਰੋਸ਼ਨ ਕਰ ਰਹੀਆਂ ਹਨ।

ਉਨ੍ਹਾਂ ਦੱਸਿਆ ਕਿ ਪੀ. ਐਨ. ਡੀ. ਟੀ ਐਕਟ ਬਾਰੇ ਤਹਿਤ ਮਾਂ ਦੇ ਕੁੱਖ ਵਿੱਚ ਪਲ਼ਦੇ ਬੱਚੇ ਦੇ ਲਿੰਗ ਦਾ ਪਤਾ ਲਗਾਉਣਾ ਕਨੂੰਨੀ ਅਪਰਾਧ ਹੈ ਜਿਸ ਤਹਿਤ ਸਖਤ ਸਜ਼ਾਵਾਂ ਦਾ ਪ੍ਰਵਧਾਨ ਹੈ। ਇਸ ਮੌਕੇ ਜਾਣਕਾਰੀ ਦਿੰਦਿਆਂ ਉਹਨਾਂ ਕਿਹਾ ਕਿ ਲਿੰਗ ਅਨੁਪਾਤ ਦੇ ਪਾੜੇ ਨੂੰ ਘੱਟ ਕਰਨ ਲਈ ਪਿੰਡ ਅਤੇ ਸ਼ਹਿਰ ਪੱਧਰ ਤੇ ਮੁਹਿੰਮ ਛੇੜੀ ਜਾਵੇ ਅਤੇ ਆਪਣੇ ਆਲ਼ੇ-ਦੁਆਲ਼ੇ ਦੇ ਲੋਕਾਂ ਨੂੰ ਕੰਨਿਆਂ ਭਰੂਣ ਹੱਤਿਆ ਖਿਲਾਫ ਜਾਗਰੂਕ ਕਰਨ ਲਈ ਢੁੱਕਵੇਂ ਕਦਮ ਉਠਾਏ ਜਾਣ। ਉਹਨਾਂ ਦੱਸਿਆ ਕਿ ਇਸ ਮੁਹਿੰਮ ਵਿੱਚ ਤੇਜ਼ੀ ਲਿਆਉਣ ਲਈ ਸਰਕਾਰ ਵਲ੍ਹੋਂ ਲਿੰਗ ਨਿਰਧਾਰਣ ਟੈਸਟ ਕਰਨ ਵਾਲ਼ੇ ਕੇਂਦਰਾਂ ਵਿਰੁੱਧ ਪੀ. ਸੀ. ਐਂਡ ਪੀ. ਐਨ. ਡੀ. ਟੀ ਐਕਟ ਦਰਜ਼ ਹੋਣ ਤੇ ਕਾਨੂੰਨੀ ਕਾਰਵਾਈ ਕੀਤੀ ਜਾਦੀ ਹੈ। ਉਹਨਾਂ ਕਿਹਾ ਕਿ ਇਸ ਐਕਟ ਨੂੰ ਅਮਲੀ ਰੂਪ ਦੇਣ ਲਈ ਨਵੀਂ ਐਮ. ਟੀ. ਪੀ ਰਜਿਸਟ੍ਰੇਸ਼ਨ ਕਰਨ, ਜੇ. ਐਸ. ਐਸ. ਕੇ ਸਕੀਮ ਅਧੀਨ ਨਿੱਜੀ ਹਸਪਤਾਲ਼ਾਂ ਨੂੰ ਸੂਚੀਬੱਧ ਕਰਨਾ ਵੀ ਸ਼ਾਮਿਲ ਹੈ, ਜੋ ਵੀ ਇਸ ਐਕਟ ਦੀ ਉਲੰਘਣਾ ਕਰੇਗਾ ਉਸਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਹੈਲਥ ਇੰਸਪੈਕਟਰ ਨੇ ਕਿਹਾ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਔਰਤ ਨੂੰ ਇਸ ਸਮਾਜ ਵਿੱਚ ਉੱਤਮ ਦਰਜਾ ਦਿੱਤਾ ਹੈ। ਅਸੀਂ ਉਹਨਾਂ ਦੇ ਦੱਸੇ ਕਦਮਾਂ ਤੇ ਚੱਲਣ ਦਾ ਪ੍ਰਣ ਕਰਾਂਗੇ ਅਤੇ ਇਸ ਸਮਾਜ ਵਿੱਚੋਂ ਕੰਨਿਆ ਭਰੂਣ ਹੱਤਿਆ ਵਰਗੇ ਕਲੰਕ ਨੂੰ ਜੜ੍ਹੋਂ ਖਤਮ ਕਰਾਂਗੇ।

Leave a Reply

Your email address will not be published. Required fields are marked *