ਕੈਨੇਡਾ ਦਾ ਵੀਜ਼ਾ ਆਉਣ ਦੀ ਖੁਸ਼ੀ ਵਿਚ ਰਿਸ਼ਤੇਦਾਰਾਂ ਨੂੰ ਮਿਲਣ ਗਏ ਪਰਿਵਾਰ ਨਾਲ ਵਾਪਰਿਆ ਹਾਦਸਾ,ਪੁੱਤ ਤੇ ਮਾਂ-ਪਿਓ ਦੀ ਮੌਤ, ਭਾਣਜੇ ਦੀ ਹਾਲਤ ਗੰਭੀਰ

ਚੰਡੀਗੜ੍ਹ ਪੰਜਾਬ


ਖੇਮਕਰਨ, 22 ਮਈ,ਬੋਲੇ ਪੰਜਾਬ ਬਿਓਰੋ:
ਤਰਨਤਾਰਨ ਜ਼ਿਲ੍ਹੇ ਦੇ ਹਰੀਕੇ ਭਿੱਖੀਵਿੰਡ ਇਲਾਕੇ ਤੋਂ ਇਕ ਖੌਫਨਾਕ ਖ਼ਬਰ ਸਾਹਮਣੇ ਆਈ ਹੈ।ਇਥੇ ਦੇਰ ਸ਼ਾਮ ਹਰੀਕੇ ਭਿੱਖੀਵਿੰਡ ਰੋਡ ‘ਤੇ ਇਕ ਕਾਰ ਦੀ ਅਣਪਛਾਤੇ ਵਾਹਨ ਨਾਲ ਭਿਆਨਕ ਟੱਕਰ ਹੋ ਗਈ। ਇਸ ਹਾਦਸੇ ‘ਚ ਕਾਰ ਸਵਾਰ ਪਤੀ-ਪਤਨੀ ਤੇ ਉਨ੍ਹਾਂ ਦੇ ਨੌਜਵਾਨ ਪੁੱਤ ਦੀ ਮੌਤ ਹੋ ਗਈ ਹੈ, ਜਦਕਿ ਉਨ੍ਹਾਂ ਦਾ ਭਾਣਜਾ ਵੀ ਗੰਭੀਰ ਰੂਪ ‘ਚ ਜ਼ਖ਼ਮੀ ਹੋ ਗਿਆ ਹੈ। 
ਦੱਸ ਦਈਏ ਕਿ ਨੌਜਵਾਨ ਨਵਦੀਪ ਸਿੰਘ ਦਾ ਕੈਨੇਡਾ ਦਾ ਵੀਜ਼ਾ ਆਇਆ ਸੀ ਤੇ ਉਸ ਨੇ ਕੁੱਝ ਦਿਨਾਂ ਤੱਕ ਕੈਨੇਡਾ ਜਾਣਾ ਸੀ। ਪੂਰਾ ਪਰਿਵਾਰ ਪੁੱਤ ਦੇ ਕੈਨੇਡਾ ਦਾ ਵੀਜ਼ਾ ਆਉਣ ਦੀ ਖੁਸ਼ੀ ਵਿਚ ਰਿਸ਼ਤੇਦਾਰਾਂ ਨੂੰ ਮਿਲਣ ਗਿਆ ਸੀ ਤੇ ਵਾਪਸ ਘਰ ਆਉਂਦੇ ਸਮੇਂ ਉਹਨਾਂ ਨਾਲ ਭਿਆਨਕ ਸੜਕ ਹਾਦਸਾ ਵਾਪਰ ਗਿਆ। ਨੌਜਵਾਨ ਦਾ ਨਾਮ ਨਵਦੀਪ ਦੱਸਿਆ ਜਾ ਰਿਹਾ ਹੈ ਤੇ ਪਿਤਾ ਨਿਸ਼ਾਨ ਸਿੰਘ ਤੇ ਮਾਂ ਦਾ ਨਾਮ ਰਜਵੰਤ ਕੌਰ ਹੈ। ਪਰਿਵਾਰ ਦੇ ਨਾਲ ਉਹਨਾਂ ਦਾ ਭਾਣਜਾ ਵੀ ਗਿਆ ਸੀ ਜੋ ਕਿ ਗੰਭੀਰ ਜਖ਼ਮੀ ਹੈ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।