ਚੰਡੀਗੜ੍ਹ, 21 ਮਈ, ਬੋਲੇ ਪੰਜਾਬ ਬਿਓਰੋ:
ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਉੱਚ ਅਧਿਕਾਰੀਆਂ ਨੇ ਚੰਡੀਗੜ੍ਹ ਪੁਲੀਸ ਮੁਲਾਜ਼ਮਾਂ ਦੀਆਂ ਛੁੱਟੀਆਂ ਬੰਦ ਕਰ ਦਿੱਤੀਆਂ ਹਨ। ਇਹ ਹੁਕਮ ਸੋਮਵਾਰ ਨੂੰ ਸਾਰੇ ਥਾਣਿਆਂ ਅਤੇ ਯੂਨਿਟਾਂ ਵਿੱਚ ਜਾਰੀ ਕੀਤੇ ਗਏ ਹਨ। ਜੇਕਰ ਕਿਸੇ ਪੁਲਿਸ ਮੁਲਾਜ਼ਮ ਨੂੰ ਐਮਰਜੈਂਸੀ ਦੀ ਸੂਰਤ ਵਿੱਚ ਛੁੱਟੀ ਲੈਣੀ ਪਵੇ ਤਾਂ ਸਬੰਧਤ ਯੂਨਿਟ ਦੇ ਐਸ.ਐਸ.ਪੀ. ਸਾਹਮਣੇ ਪੇਸ਼ ਹੋਣ ‘ਤੇ ਛੁੱਟੀ ਦਿੱਤੀ ਜਾਵੇਗੀ।
ਚੰਡੀਗੜ੍ਹ ਪੁਲੀਸ ਦੇ ਉੱਚ ਅਧਿਕਾਰੀਆਂ ਨੇ ਅਗਲੇ ਹੁਕਮਾਂ ਤੱਕ ਪੁਲੀਸ ਮੁਲਾਜ਼ਮਾਂ ਦੀਆਂ ਛੁਟੀਆਂ ’ਤੇ ਰੋਕ ਲਾ ਦਿੱਤੀ ਹੈ। ਚੰਡੀਗੜ੍ਹ ਪੁਲੀਸ ਵਿੱਚ ਪੰਜਾਬ ਅਤੇ ਹਰਿਆਣਾ ਵਿੱਚੋਂ ਸਭ ਤੋਂ ਵੱਧ ਮੁਲਾਜ਼ਮ ਭਰਤੀ ਕੀਤੇ ਗਏ ਹਨ। ਪੁਲਿਸ ਕਰਮਚਾਰੀ ਬੈਲਟ ਪੇਪਰ ਰਾਹੀਂ ਵੋਟ ਪਾ ਸਕਦੇ ਹਨ।
![](https://www.bolepunjab.com/wp-content/uploads/2024/05/signal-2024-05-21-133029_002.png)