ਜਾਅਲੀ RC ਬਣਾਉਣ ਵਾਲੇ ਗਿਰੋਹ ਦੇ 4 ਮੈਂਬਰ ਮੋਹਾਲੀ ਪੁਲਿਸ ਵੱਲੋਂ ਗ੍ਰਿਫਤਾਰ

ਪੰਜਾਬ

ਮੋਹਾਲੀ 21 ਮਈ,ਬੋਲੇ ਪੰਜਾਬ ਬਿਓਰੋ: ਡਾ. ਜਯੋਤੀ ਯਾਦਵ, ਆਈ.ਪੀ.ਐਸ., ਕਪਤਾਨ ਪੁਲਿਸ (ਇਨਵੈਸਟੀਗੇਸ਼ਨ) ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਡਾ: ਸੰਦੀਪ ਕੁਮਾਰ ਗਰਗ, ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ, ਐਸ ਏ ਐਸ ਨਗਰ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਹੇਠ ਮਾੜੇ ਅਨਸਰਾਂ ਵਿਰੁੱਧ ਚਲਾਈ ਮੁਹਿੰਮ ਦੌਰਾਨ ਸ੍ਰੀ ਹਰਵੀਰ ਸਿੰਘ ਅਟਵਾਲ, ਪੀ.ਪੀ.ਐਸ., ਕਪਤਾਨ ਪੁਲਿਸ (ਸ਼ਹਿਰੀ) ਅਤੇ ਹਰਸਿਮਰਤ ਸਿੰਘ ਬੱਲ, ਪੀ.ਪੀ.ਐਸ. ਉਪ ਕਪਤਾਨ ਪੁਲਿਸ (ਸ਼ਹਿਰੀ 2) ਦੀ ਅਗਵਾਈ ਹੇਠ ਇੰਸ: ਜਸਪ੍ਰੀਤ ਸਿੰਘ, ਮੁੱਖ ਅਫਸਰ, ਥਾਣਾ ਸੋਹਾਣਾ ਦੀ ਟੀਮ ਵੱਲੋਂ ਮੁਖਬਰ ਖਾਸ ਦੀ ਇਤਲਾਹ ਤੇ ਜਾਅਲੀ ਰਜਿਸਟ੍ਰੇਸ਼ਨ ਸਰਟੀਫੀਕੇਟ ਤਿਆਰ ਕਰਨ ਵਾਲੇ ਗਿਰੋਹ ਦੇ ਮੈਂਬਰਾਂ ਖਿਲਾਫ ਮੁਕੱਦਮਾ ਦਰਜ ਕਰਕੇ 4 ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਵਿੱਚ ਅਹਿਮ ਸਫਲਤਾ ਹਾਸਿਲ ਕੀਤੀ ਹੈ।

ਮੁਕੱਦਮਾ ਦੀ ਤਫਤੀਸ਼ ਦੌਰਾਨ ਦੋਸ਼ੀਆਨ ਹਰਸ਼ ਅਤੇ ਅਰਜੁਨ ਕੁਮਾਰ ਪਾਸੋਂ ਕੀਤੀ ਗਈ ਪੁੱਛਗਿੱਛ ਤੇ ਮੁਕੱਦਮਾ ਵਿੱਚ ਸਰਵਨ ਪ੍ਰਜਾਪਤੀ ਪੁੱਤਰ ਲੇਟ ਖੁਰਚਨ ਪ੍ਰਜਾਪਤੀ ਵਾਸੀ ਮਕਾਨ ਨੰਬਰ: 286, ਦਸਮੇਸ਼ ਕਲੋਨੀ, ਬਲੌਗੀ, ਐਸ.ਏ.ਐਸ.ਨਗਰ ਨੂੰ ਨਾਮਜਦ ਕਰਕੇ ਮਿਤੀ 16.05.2024 ਨੂੰ ਗ੍ਰਿਫਤਾਰ ਅਤੇ ਹੀਰਾ ਸਿੰਘ ਉਰਫ ਹੈਰੀ ਉਰਫ ਹਨੀ ਪੁੱਤਰ ਭੁਪਿੰਦਰ ਸਿੰਘ ਵਾਸੀ ਗੁਰੂ ਨਾਨਕ ਕਲੋਨੀ, ਪਿੰਡ ਵਾ ਥਾਣਾ ਸੰਘਰੀਆ, ਜਿਲ੍ਹਾ ਹਨੂੰਮਾਨਗੜ੍ਹ (ਰਾਜਸਥਾਨ), ਜਿਸ ਦੇ ਖਿਲਾਫ ਪਹਿਲਾ ਵੀ ਮੁਕੱਦਮਾ ਨੰ. 439 ਮਿਤੀ 21.10.2022 ਅ/ਧ 420, 465, 467, 468, 471,120 ਬੀ, ਭ:ਦ, 25 ਅਸਲਾ ਐਕਟ, ਥਾਣਾ ਜ਼ੀਰਕਪੁਰ ਅਤੇ ਮੁਕੱਦਮਾ ਨੰ. 69 ਮਿਤੀ 02.03.2023 ਅ/ਧ 302, 201, 406, 420, 120ਬੀ ਭ:ਦ ਥਾਣਾ ਸਿਟੀ ਖਰੜ, ਐਸ.ਏ.ਐਸ ਨਗਰ, ਪਹਿਲਾ ਹੀ ਦਰਜ ਰਜਿਸਟਰ ਹਨ, ਜੋ ਕਿ ਨਾਭਾ ਜੇਲ ਵਿਖੇ ਬੰਦ ਸੀ, ਨੂੰ ਪ੍ਰੋਡੰਕਸ਼ਨ ਵਾਰੰਟ ਤੇ ਲਿਆ ਕੇ ਮਿਤੀ 18.05.2024 ਨੂੰ ਮੁਕਦਮਾ ਵਿਚ ਗ੍ਰਿਫਤਾਰ ਕੀਤਾ ਗਿਆ ਹੈ। ਮੁਕੱਦਮਾ ਦੀ ਤਫਤੀਸ਼ ਜਾਰੀ ਹੈ ।

ਉਪਰੋਕਤ ਦੋਸ਼ੀਆਨ ਤੋਂ 17 ਜਾਅਲੀ ਰਜਿਸਟ੍ਰੇਸ਼ਨ ਸਰਟੀਫਿਕੇਟ, 2 ਕੰਪਿਊਟਰ ਪ੍ਰਿੰਟਰ (EPSON ਕੰਪਨੀ), ਇੱਕ ਲੈਪਟਾਪ ਅਤੇ ਇੱਕ ਕੰਪਿਊਟਰ ਕੀਬੋਰਡ ਬਰਾਮਦ ਹੋਇਆ ਹੈ।

punja

Leave a Reply

Your email address will not be published. Required fields are marked *