ਕਾਬੁਲ, 20 ਮਈ, ਬੋਲੇ ਪੰਜਾਬ ਬਿਓਰੋ:
ਅਫਗਾਨਿਸਤਾਨ ’ਚ ਮੋਹਲੇਧਾਰ ਮੀਂਹ ਨੇ ਹੜ੍ਹ ਦੇ ਹਾਲਾਤ ਹੋਰ ਗੰਭੀਰ ਬਣਾ ਦਿੱਤੇ ਹਨ। ਦੇਸ਼ ਦੇ ਉੱਤਰੀ ਹਿੱਸੇ ’ਚ 84 ਲੋਕਾਂ ਦੀ ਮੌਤ ਹੋ ਗਈ ਹੈ ਤੇ ਕਈ ਲਾਪਤਾ ਹਨ। ਅਪ੍ਰੈਲ ’ਚ ਹੋਈ ਭਾਰੀ ਬਾਰਿਸ਼ ਤੋਂ ਬਾਅਦ ਆਏ ਹੜ੍ਹ ਕਾਰਨ ਵੱਡੇ ਪੱਧਰ ’ਤੇ ਨੁਕਸਾਨ ਹੋਇਆ ਤੇ ਸੈਂਕੜੇ ਲੋਕਾਂ ਦੀ ਮੌਤ ਹੋ ਗਈ। ਅੰਦਾਜ਼ਨ 1500 ਘਰ ਤਬਾਹ ਹੋ ਗਏ, ਸੈਂਕੜੇ ਏਕੜ ਖੇਤੀਬਾੜੀ ਦੀ ਜ਼ਮੀਨ ਖਰਾਬ ਹੋ ਗਈ। 300 ਤੋਂ ਵੱਧ ਪਸ਼ੂਆਂ ਦੀ ਵੀ ਮੌਤ ਹੋ ਗਈ। ਫਰਿਆਬ ਸੂਬੇ ਦੇ ਚਾਰ ਜ਼ਿਲ੍ਹਿਆਂ ’ਚ ਰਾਤ ਨੂੰ ਮੁੜ ਮੋਹਲੇਧਾਰ ਮੀਂਹ ਸ਼ੁਰੂ ਹੋ ਗਿਆ। ਸੂਬੇ ਦੇ ਗਵਰਨਰ ਦੇ ਬੁਲਾਰੇ ਇਸਮਾਤੁੱਲ੍ਹਾ ਮੋਰਾਦੀ ਨੇ ਕਿਹਾ ਕਿ 66 ਲੋਕਾਂ ਦੀ ਮੌਤ ਹੋ ਗਈ, ਪੰਜ ਜ਼ਖਮੀ ਹੋ ਗਏ ਤੇ ਅੱਠ ਲਾਪਤਾ ਹਨ।