ਸਮਰਾਲਾ : ਦੋ ਦਿਨਾਂ ਤੋਂ ਲਾਪਤਾ ਔਰਤ ਦੀ ਲਾਸ਼ ਗੁਆਂਢੀਆਂ ਦੀ ਰਸੋਈ ‘ਚੋਂ ਮਿਲੀ ਲਾਸ਼

ਚੰਡੀਗੜ੍ਹ ਪੰਜਾਬ


ਸਮਰਾਲਾ, 19 ਮਈ,ਬੋਲੇ ਪੰਜਾਬ ਬਿਓਰੋ:
ਪਿੰਡ ਲੱਲਕਲਾਂ ਨਿਵਾਸੀ ਗੁਰਜੰਟ ਸਿੰਘ ਨੇ ਪੁਲਿਸ ਨੂੰ ਬਿਆਨ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਦੀ ਬਜ਼ੁਰਗ ਮਾਤਾ ਸੁਰਿੰਦਰ ਕੌਰ (65) ਗੁਆਂਢ ‘ਚ ਰਜਿੰਦਰ ਸਿੰਘ ਦੇ ਘਰ ਕੰਮ ਕਰਦੀ ਸੀ। 17 ਮਈ ਨੂੰ ਉਹ ਰੋਜ਼ ਦੀ ਤਰ੍ਹਾਂ ਉਨ੍ਹਾਂ ਦੇ ਘਰ ਕੰਮ ਕਰਨ ਲਈ ਗਈ ਪਰ ਦੇਰ ਤਕ ਵਾਪਸ ਨਹੀਂ ਪਰਤੀ। ਉਸ ਦਾ ਪਿਤਾ ਕਰਤਾਰ ਸਿੰਘ ਗੁਆਢੀਆਂ ਦੇ ਘਰ ਵੇਖਣ ਗਿਆ ਅਤੇ ਉੱਥੇ ਉਸ ਨੂੰ ਕਹਿ ਦਿੱਤਾ ਗਿਆ ਕਿ ਉਹ ਕੰਮ ਕਰ ਕੇ ਵਾਪਸ ਚਲੀ ਗਈ ਹੈ ਥਾਣਾ ਸਮਰਾਲਾ ਅਧੀਨ ਪੈਂਦੇ ਪਿੰਡ ਲੱਲਕਲਾਂ ‘ਚ ਪਿੱਛਲੇ ਦੋ ਦਿਨਾਂ ਤੋਂ ਲਾਪਤਾ ਔਰਤ ਦੀ ਲਾਸ਼ ਐਤਵਾਰ ਤੜਕੇ ਗੁਆਢੀਆਂ ਦੇ ਘਰੋਂ ਰਸੋਈ ਦੇ ਹੇਠਲੇ ਕੱਪਬੋਰਡ ‘ਚੋਂ ਬਰਾਮਦ ਹੋਈ। ਇਸ ਔਰਤ ਨੂੰ ਦੋ ਦਿਨ ਪਹਿਲਾਂ ਹੀ ਕਤਲ ਕਰ ਦਿੱਤਾ ਗਿਆ ਸੀ ਅਤੇ ਲਾਸ਼ ਨੂੰ ਲੁਕਾ ਕੇ ਰੱਖਿਆ ਹੋਇਆ ਸੀ। ਔਰਤ ਦਾ ਪਰਿਵਾਰ ਕਾਰਵਾਈ ਲਈ ਦੋ ਦਿਨ ਤੋਂ ਥਾਣਾ ਸਮਰਾਲਾ ਵਿਖੇ ਧੱਕੇ ਖਾਂਦਾ ਰਿਹਾ ਪਰ ਕਿਸੇ ਨੇ ਉਨ੍ਹਾਂ ਦੀ ਸੁਣਵਾਈ ਨਹੀਂ ਕੀਤੀ। ਹੁਣ ਜਦੋਂ ਲਾਪਤਾ ਔਰਤ ਦੀ ਲਾਸ਼ ਗੁਆਂਢੀਆਂ ਘਰੋਂ ਮਿਲ ਗਈ ਤਾਂ ਪੁਲਿਸ ਨੇ ਉਨ੍ਹਾਂ ਦੇ ਘਰ ਆਏ ਇਕ ਰਿਸ਼ਤੇਦਾਰ ਖਿਲਾਫ਼ ਮਾਮਲਾ ਦਰਜ ਕਰ ਕੇ ਮਾਮਲਾ ਹੱਲ ਕਰਨ ਦਾ ਦਾਅਵਾ ਕੀਤਾ ਹੈ ਜਦਕਿ ਪੀੜਤ ਪਰਿਵਾਰ ਇਸ ਮਾਮਲੇ ਵਿਚ ਕਈ ਹੋਰ ਵਿਅਕਤੀਆਂ ਦੇ ਸ਼ਾਮਲ ਹੋਣ ਦਾ ਖਦਸ਼ਾ ਪ੍ਰਗਟਾ ਰਿਹਾ ਹੈ।
ਪਿੰਡ ਲੱਲਕਲਾਂ ਨਿਵਾਸੀ ਗੁਰਜੰਟ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਉਨ੍ਹਾਂ ਦੀ ਬਜ਼ੁਰਗ ਮਾਤਾ ਸੁਰਿੰਦਰ ਕੌਰ (65) ਗੁਆਂਢ ‘ਚ ਰਜਿੰਦਰ ਸਿੰਘ ਦੇ ਘਰ ਕੰਮ ਕਰਦੀ ਸੀ। 17 ਮਈ ਨੂੰ ਉਹ ਰੋਜ਼ ਦੀ ਤਰ੍ਹਾਂ ਉਨ੍ਹਾਂ ਦੇ ਘਰ ਕੰਮ ਕਰਨ ਗਈ ਪਰ ਦੇਰ ਤਕ ਵਾਪਸ ਨਹੀਂ ਪਰਤੀ। ਉਸ ਦਾ ਪਿਤਾ ਕਰਤਾਰ ਸਿੰਘ ਗੁਆਢੀਆਂ ਦੇ ਘਰ ਵੇਖਣ ਗਿਆ ਤਾਂ ਉਸ ਨੂੰ ਕਹਿ ਦਿੱਤਾ ਗਿਆ ਕਿ ਉਹ ਕੰਮ ਕਰ ਕੇ ਵਾਪਸ ਚਲੀ ਗਈ ਹੈ ਪਰੰਤੂ ਸੁਰਿੰਦਰ ਕੌਰ ਘਰ ਨਹੀਂ ਪਰਤੀ ਸੀ ਤੇ ਨਾ ਹੀ ਉਸ ਦਾ ਕਿਧਰੇ ਕੋਈ ਹੋ ਸੁਰਾਗ ਹੀ ਮਿਲਿਆ।
ਗੁਰਜੰਟ ਸਿੰਘ ਨੇ ਅੱਗੇ ਦੱਸਿਆ ਕਿ ਰਜਿੰਦਰ ਸਿੰਘ ਨੇ ਕੁਝ ਦਿਨ ਪਹਿਲਾ ਆਪਣੀ ਜ਼ਮੀਨ ਵੇਚੀ ਸੀ ਤੇ ਉਸ ਦੇ ਘਰ ਵਿਚ ਕਾਫੀ ਨਗਦੀ ਪਈ ਸੀ। ਰਜਿੰਦਰ ਸਿੰਘ ਦਾ ਭਤੀਜਾ ਜਸਮੀਤ ਸਿੰਘ ਜੋਕਿ ਮਾਛੀਵਾੜਾ ਵਿਖੇ ਰਹਿੰਦਾ ਹੈ, ਘਟਨਾ ਵਾਲੇ ਦਿਨ 17 ਮਈ ਨੂੰ ਹੀ ਉਨ੍ਹਾਂ ਦੇ ਘਰ ਆਇਆ ਹੋਇਆ ਸੀ। ਉਸ ਨੇ ਘਰ ਵਿਚ ਰੱਖੇ ਰੁਪਏ ਲੈਣ ਲਈ ਘਰ ਵਿਚ ਮੌਜੂਦ ਆਪਣੀ ਚਾਚੀ ਚਰਨਜੀਤ ਕੌਰ ਜੋਕਿ ਰਜਿੰਦਰ ਸਿੰਘ ਦੀ ਪਤਨੀ ਹੈ, ਨੂੰ ਗਲ ‘ਚ ਚੁੰਨੀ ਪਾ ਕੇ ਮਾਰਨ ਦੀ ਕੋਸ਼ਿਸ਼ ਕੀਤੀ ਜਿਸ ਨੂੰ ਉਸ ਦੀ ਮਾਤਾ ਸੁਰਿੰਦਰ ਕੌਰ ਨੇ ਵੇਖ ਲਿਆ ਜਿਸ ਕਾਰਨ ਮੁਲਜ਼ਮ ਜਸਮੀਤ ਸਿੰਘ ਨੇ ਉਸ ਦੀ ਮਾਤਾ ਦਾ ਹੀ ਕਤਲ ਕਰ ਦਿੱਤਾ ਤੇ ਲਾਸ਼ ਵੀ ਉੱਥੇ ਹੀ ਲੁਕਾ ਦਿੱਤੀ।
ਇਸ ਤੋਂ ਬਾਅਦ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਮ੍ਰਿਤਕ ਸੁਰਿੰਦਰ ਕੌਰ ਦੀ ਲਾਸ਼ ਗੁਆਂਢੀ ਰਜਿੰਦਰ ਸਿੰਘ ਦੀ ਰਸੋਈ ‘ਚੋਂ ਬਰਾਮਦ ਕਰ ਲਈ ਤੇ ਪੋਸਟਮਾਰਟਮ ਲਈ ਉਸ ਨੂੰ ਸਿਵਲ ਹਸਪਤਾਲ ਭੇਜ ਦਿੱਤਾ ਹੈ।
ਹਾਲਾਂਕਿ ਪੁਲਿਸ ਵੱਲੋਂ ਇਸ ਮਾਮਲੇ ‘ਚ ਮੁਲਜ਼ਮ ਜਸਮੀਤ ਸਿੰਘ ਪੁੱਤਰ ਭਰਪੂਰ ਸਿੰਘ ਤਰਲੋਕ ਨਗਰ ਮਾਛੀਵਾੜਾ ਖਿਲਾਫ਼ ਧਾਰਾ 302 ਅਤੇ ਧਾਰਾ 307 ਅਧੀਨ ਮਾਮਲਾ ਦਰਜ ਕਰ ਲਿਆ ਹੈ। ਮ੍ਰਿਤਕ ਔਰਤ ਦਾ ਪਰਿਵਾਰ ਦੋਸ਼ ਲਗਾ ਰਿਹਾ ਹੈ ਕਿ ਗ਼ਰੀਬ ਹੋਣ ਕਾਰਨ ਉਨ੍ਹਾਂ ਦੀ ਸਹੀ ਢੰਗ ਨਾਲ ਸੁਣਵਾਈ ਨਹੀਂ ਹੋ ਰਹੀ।
ਉੱਧਰ ਇਸ ਮਾਮਲੇ ‘ਚ ਸਥਾਨਕ ਪੁਲਿਸ ਨੇ ਪੀੜਤ ਪਰਿਵਾਰ ਵੱਲੋਂ ਲਗਾਏ ਕਥਿਤ ਦੋਸ਼ਾਂ ’ਤੇ ਚੁੱਪ ਵੱਟ ਲਈ ਤੇ ਸਿਰਫ ਇੰਨਾ ਹੀ ਕਿਹਾ ਕਿ ਜਿਹੜਾ ਮੁਲਜ਼ਮ ਸੀ ਉਸ ’ਤੇ ਕਾਰਵਾਈ ਹੋ ਗਈ ਹੈ ਤੇ ਜਲਦੀ ਹੀ ਉਸ ਨੂੰ ਗ੍ਰਿਫਤਾਰ ਵੀ ਕਰ ਲਿਆ ਜਾਵੇਗਾ।

Leave a Reply

Your email address will not be published. Required fields are marked *