ਗੁਰਦਾਸਪੁਰ, 19 ਮਈ ,ਬੋਲੇ ਪੰਜਾਬ ਬਿਓਰੋ: ਪੰਜਾਬ ਸਰਕਾਰ ਵੱਲੋਂ ਲਗਾਤਾਰ ਕਿਸਾਨਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਕਿਸਾਨ ਆਪਣੇ ਖੇਤਾਂ ਵਿੱਚ ਰਹਿਣ ਖੂੰਦ ਨੂੰ ਅੱਗ ਨਾ ਲਗਾਉਣ ਇਸ ਨਾਲ ਕਈ ਵੱਡੇ ਹਾਦਸੇ ਵਾਪਰਦੇ ਹਨ ਪਰ ਕਿਸਾਨ ਖੇਤਾਂ ਵਿੱਚ ਅੱਗ ਲਗਾਉਣ ਤੋਂ ਬਾਜ ਨਹੀਂ ਆ ਰਹੇ। ਜਿਲਾ ਗੁਰਦਾਸਪੁਰ ਵਿੱਚ ਹੀ ਨਾੜ ਦੀ ਅੱਗ ਫੈਲਣ ਕਾਰਨ ਕਈ ਹਾਦਸੇ ਹੋ ਚੁੱਕੇ ਹਨ। ਕਲਾਨੌਰ ਵਿੱਚ ਇੱਕ ਅਤੇ ਭੈਣੀ ਮੀਆ ਖਾਂ ਵਿੱਚ ਇੱਕੋ ਹੀ ਪਰਿਵਾਰ ਦੇ ਤਿੰਨ ਮੈਂਬਰਾਂ ਦੀ ਨਾੜ ਦੇ ਧੂਏ ਕਾਰਨ ਸਾਡਾ ਖਾਸੇ ਵਿੱਚ ਮੌਤ ਹੋ ਚੁੱਕੀ ਹੈ ਜਦਕਿ ਬਟਾਲਾ ਵਿੱਚ ਕਣਕ ਨਾਲ ਭਰੇ ਦੋ ਟਰੱਕ ਸੜ ਕੇ ਸਵਾਹ ਹੋ ਚੁੱਕੇ ਹਨ। ਤਾਜ਼ਾ ਮਾਮਲਾ ਗੁਰਦਾਸਪੁਰ ਪੰਡੋਰੀ ਰੋਡ ਤੋਂ ਸਾਹਮਣੇ ਆਇਆ ਹੈ ਜਿੱਥੇ ਕਿਸਾਨ ਵਲੋ ਖੇਤਾਂ ਵਿੱਚ ਲਗਾਈ ਅੱਗ ਪਨਸਪ ਦੇ ਗੁਦਾਮਾਂ ਤੱਕ ਪਹੁੰਚ ਗਈ ਜਿਸ ਨਾਲ ਪਨਸਪ ਦੇ ਗੁਦਾਮ ਅੰਦਰ ਪਏ ਲੱਕੜ ਅਤੇ ਪਲਾਸਟਿਕ ਦੇ ਕਰੇਟਾ ਨੂੰ ਅੱਗ ਲੱਗ ਜਾਣ ਕਾਰਨ ਅੱਗ ਗੁਦਾਮ ਅੰਦਰ ਪੂਰੀ ਤਰ੍ਹਾਂ ਦੇ ਨਾਲ ਫੈਲ ਗਈ।
ਜਿਸ ਤੋਂ ਬਾਅਦ ਮੌਕੇ ਤੇ ਫਾਇਰ ਬ੍ਰਿਗੇਡ ਦੀਆਂ ਪੰਜ ਗੱਡੀਆਂ ਨੇ ਅੱਗ ਤੇ ਕਾਬੂ ਪਾਇਆ ਅਤੇ ਬੜੀ ਮੁਸ਼ਕਿਲ ਦੇ ਨਾਲ ਸਟੋਰ ਕੀਤੇ ਹੋਏ ਅਨਾਜ ਨੂੰ ਬਚਾਇਆ। ਜੇਕਰ ਸਮੇਂ ਰਹਿੰਦੇ ਅੱਗ ਤੇ ਕਾਬੂ ਨਾ ਪਾਇਆ ਜਾਂਦਾ ਤਾਂ ਲੱਖਾਂ ਰੁਪਏ ਦਾ ਅਨਾਜ ਸੜ ਕੇ ਸਵਾਹ ਹੋ ਜਾਣਾ ਸੀ। ਇੱਥੇ ਲੈਣਾ ਦੱਸੀ ਮੌਕੇ ਤੇ ਮੌਜੂਦ ਪ੍ਰਤੱਖ ਦਰਸ਼ੀ ਆੜਤੀ ਮੌਕੇ ਤੇ ਪਹੁੰਚੇ ਪਨਸਪ ਵਿਭਾਗ ਦੇ ਇੰਸਪੈਕਟਰ ਰਾਜਨ ਅਤੇ ਫਾਇਰ ਅਫਸਰ ਨੇ ਦੱਸਿਆ ਕਿ ਖੇਤਾਂ ਵਿੱਚ ਲਗਾਈ ਅੱਗ ਕਾਰਨ ਇਹ ਹਾਦਸਾ ਵਾਪਰਿਆ ਹੈ । ਉਹਨਾਂ ਕਿਹਾ ਕਿ ਜੇਕਰ ਸਮੇਂ ਰਹਿੰਦੇ ਫਾਇਰ ਬ੍ਰਿਗੇਡ ਵਲੋਂ ਅੱਗ ਤੇ ਕਾਬੂ ਨਾ ਪਾਇਆ ਜਾਂਦਾ ਤਾਂ ਸਰਕਾਰ ਦਾ ਵੱਡਾ ਨੁਕਸਾਨ ਹੋਣਾ ਸੀ ਅਤੇ ਗੋਦਾਮ ਅੰਦਰ ਸਟੋਰ ਕੀਤਾ ਸਾਰਾ ਅਨਾਜ ਸੜ ਕੇ ਤਬਾਹ ਹੋ ਜਾਣਾ ਸੀ ।ਉਹਨਾਂ ਕਿਹਾ ਕਿ ਇਸ ਅੱਗ ਨਾਲ ਗੁਦਾਮ ਦੇ ਬਾਹਰ ਪਏ ਲੱਕੜ ਅਤੇ ਪਲਾਸਟਿਕ ਦੇ ਕਰੇਟ ਸੜ ਕੇ ਸਵਾਹ ਹੋ ਚੁੱਕੇ ਹਨ। ਉਹਨਾਂ ਕਿਹਾ ਕਿ ਇਸ ਸਬੰਧੀ ਇੱਕ ਰਿਪੋਰਟ ਤਿਆਰ ਕਰਕੇ ਪਤਾ ਕੀਤਾ ਜਾਵੇਗਾ ਕਿ ਕੁੱਲ ਸਰਕਾਰ ਦਾ ਕਿੰਨਾ ਨੁਕਸਾਨ ਹੋਇਆ ਹੈ ।ਨਾਲ ਹੀ ਉਹਨਾਂ ਮੰਗ ਕੀਤੀ ਕਿ ਜਿਸ ਕਿਸਾਨ ਨੇ ਆਪਣੇ ਖੇਤਾਂ ਵਿੱਚ ਅਗ ਲਗਾਈ ਹੈ ਉਸਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ।