ਰੋਪੜ/ਨੰਗਲ, 17 ਮਈ ,ਬੋਲੇ ਪੰਜਾਬ ਬਿਓਰੋ: ਸ਼੍ਰੀ ਅਨੰਦਪੁਰ ਸਾਹਿਬ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਡਾ. ਸੁਭਾਸ਼ ਸ਼ਰਮਾ ਦਾ ਰੋਪੜ ਅਤੇ ਨੰਗਲ ਦੇ ਲੋਕਾਂ ਅਤੇ ਦੁਕਾਨਦਾਰਾਂ ਵੱਲੋਂ ‘ਸ਼ਰਮਾ ਜੀ ਕੋ ਜੈ ਸ਼੍ਰੀ ਰਾਮ’ ਦੇ ਨਾਰੇ ਲਗਾ ਕੇ ਨਿੱਘਾ ਸੁਆਗਤ ਕੀਤਾ ਗਿਆ। ਮਾਰਕੀਟ ਵਿੱਚ ਲੱਗ ਰਹੇ ਡਾ. ਸੁਭਾਸ਼ ਸ਼ਰਮਾ ਦੇ ਨਾਅਰਿਆਂ ਤੋਂ ਗਦਗਦ ਹੋਏ ਸ਼ਰਮਾ ਨੇ ਦੁਕਾਨਦਾਰਾਂ ਨਾਲ ਲੰਮਾ ਸਮਾਂ ਬਿਤਾਇਆ। ਇਸ ਦੌਰਾਨ ਥਾਂ-ਥਾਂ ’ਤੇ ਦੁਕਾਨਦਾਰਾਂ ਵੱਲੋਂ ਡਾ. ਸੁਭਾਸ਼ ਸ਼ਰਮਾ ਦਾ ਚੋਣ ਪ੍ਰਚਾਰ ਦੌਰਾਨ ਫੁੱਲਾਂ ਦੇ ਹਾਰ ਪਾ ਕੇ ਭਰਵਾਂ ਸੁਆਗਤ ਕੀਤਾ ਗਿਆ।
ਇਸ ਮੌਕੇ ਲੋਕਾਂ ਦੀ ਇਕਤੱਰਤਾ ਨੂੰ ਸੰਬੋਧਨ ਕਰਦਿਆਂ ਉਨ੍ਹਾ ਕਿਹਾ ਕਿ ਹਿਮਾਚਲ ਦੇ ਬਾਰਡਰ ਨਾਲ ਜੁੜੇ ਨੰਗਲ ਇਲਾਕੇ ਦੇ ਵਿਕਾਸ ਲਈ ਉਨ੍ਹਾਂ ਵੱਲੋਂ ਵਿਸ਼ੇਸ ਯੋਜਨਾ ਬਣਾ ਕੇ ਹਲਕੇ ਦਾ ਵਿਕਾਸ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਅਹਿਮ ਪਹਿਲ ਰੇਲ ਫਾਟਕਾਂ ਨਾਲ ਘਿਰੇ ਨੰਗਲ ਸ਼ਹਿਰ ਨੂੰ ਮੁਕਤ ਕਰਵਾਕੇ ਇੱਥੇ ਟਰੈਫਿਕ ਦੀ ਸਮਸਿਆ ਨੂੰ ਖਤਮ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸੰਸਦ ਅਧੀਨ ਆਉਂਦੇ ਇਲਾਕੇ ਦੇ ਹਰੇਕ ਕੰਮ ਨੂੰ ਪਹਿਲ ਦੇ ਆਧਾਰ ’ਤੇ ਕਰਵਾਉਣਾਂ ਮੇਰਾ ਪਹਿਲਾ ਫਰਜ਼ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਲੋਕ ਰਾਮ ਮੰਦਿਰ ਦੇ ਨਿਰਮਾਣ ਲਈ ਮੋਦੀ ਸਰਕਾਰ ਦੀ ਦਿਲੋਂ ਸਿਫ਼ਤ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਲੋਕ ਰਾਮ ਅਤੇ ਕੰਮ ਦੇ ਨਾਂ ’ਤੇ ਸਾਡੇ ਨਾਲ ਵੱਡੀ ਗਿਣਤੀ ਵਿੱਚ ਜੁੜ ਰਹੇ ਸਨ। ਉਨ੍ਹਾਂ ਕਿਹਾ ਕਿ ਦੇਸ਼ ਭਰ ਵਿਚ ਭਾਜਪਾ ਦਾ ਗ੍ਰਾਫ ਤੇਜੀ ਨਾਲ ਵੱਧ ਰਿਹਾ ਹੈ, ਜੋ ਕਿ ਪੰਜਾਬੀ ਵੀ ਭਾਪ ਗਏ ਸਨ।
ਇਸ ਮੱਗਰੋਂ ਸ਼ਰਮਾ ਵੱਲੋਂ ਰੋਪੜ ਹਲਕੇ ਦੇ ਇਲਾਕੇ ਵਿੱਚ ਧੁਆਂਧਾੜ ਪ੍ਰਚਾਰ ਜਾਰੀ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਹਰੇਕ ਭਾਜਪਾ ਉਮੀਦਵਾਰ ਵਿੱਚ ਮੋਦੀ ਹੀ ਦਿੱਖ ਰਿਹਾ ਹੈ, ਜੋ ਕਿ ਇਲਾਕੇ ਦਾ ਵਿਕਾਸ ਸਹੀ ਮਾਇਨੇ ਵਿੱਚ ਕਰ ਸਕੇਗਾ। ਉਨ੍ਹਾਂ ਕਿਹਾ ਕਿ ਹਰੇਕ ਵਰਗ ਦੇ ਲੋਕ ਭਾਜਪਾ ਉਮੀਦਵਾਰ ਦੀ ਹਿਮਾਇਤ ਕਰ ਰਿਹਾ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਅਤੇ ਕਾਂਗਰਸ ਅੱਜ ਵੀ ਪੂਰੇ ਨਾ ਕੀਤੇ ਗਏ ਵਾਅਦਿਆਂ ਨਾਲ ਲੋਕਾਂ ਨੂੰ ਰਿਝਾ ਰਹੇ ਹਨ। ਉਨ੍ਹਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਦਾ ਹਰੇਕ ਉਮੀਦਵਾਰ ਲੋਕਾਂ ਨੂੰ ਮੋਦੀ ਵੱਲੋਂ ਸਫਲ ਤਰੀਕੇ ਨਾਲ ਚੱਲ ਰਹੀਆਂ ਯੋਜਨਾਵਾਂ ਦੇ ਆਧਾਰ ’ਤੇ ਭਾਜਪਾ ਦੇ ਹੱਕ ਵਿੱਚ ਵੋਟ ਭੁੱਗਤਣ ਦੀ ਮੰਗ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇਸ਼ ਦੀ ਮਹਿਲਾਵਾਂ ਨੂੰ ਆਤਮ ਨਿਰਭਰ ਬਨਾਉਣ ਲਈ ਕਈ ਤਰ੍ਹਾਂ ਦੀ ਸਕੀਮਾਂ ਅਤੇ ਯੋਜਨਾਵਾਂ ਚਲਾ ਰਹੇ ਹਨ, ਜਦੋਂਕਿ ਆਮ ਆਦਮੀ ਪਾਰਟੀ ਵਲੋਂ ਮਹਿਲਾਵਾਂ ਨੂੰ 1000 ਰੁੱਪਏ ਦੇਣ ਦਾ ਵਾਦਾ ਲਾਲੀਪਾਪ ਬਣ ਕੇ ਰਹਿ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਮਹਿਲਾਵਾਂ ਨੇ ਭਾਜਪਾ ਨੂੰ ਵੋਟ ਪਾਉਣ ਮੰਨ ਪੂਰੀ ਤਰ੍ਹਾਂ ਨਾਲ ਬਣਾ ਲਿਆ ਹੈ ਅਤੇ ਹੁਣ ਸੂਬੇ ਵਿੱਚ ਮਹਿਲਾਵਾਂ ਭਾਜਪਾ ਦੀ ਨੀਤੀ ’ਤੇ ਮੋਹਰ ਲਾਉਣ ਲਈ ਆਉਣ ਵਾਲੀ 4 ਤਰੀਕ ਦਾ ਬੇਸਬਰੀ ਨਾਲ ਇੰਤਜਾਰ ਕਰ ਰਹੀਆਂ ਸਨ।
ਸੈਲਫਿਆਂ ਨੇ ਧੀਮਾ ਕੀਤਾ ਚੋਣ ਪ੍ਰਚਾਰ…
ਸ਼੍ਰੀ ਅਨੰਦਪੁਰ ਸਾਹਿਬ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਡਾ. ਸੁਭਾਸ਼ ਸ਼ਰਮਾ ਜਿੱਥੇ ਵੀ ਚੋਣ ਮੀਟਿੰਗ ਜਾਂ ਰੈਲੀ ਦੀ ਸ਼ੁਰੂਆਤ ਕਰਦੇ ਹਨ, ਉਥੇ ਸਮੇਂ ’ਤੇ ਤਾਂ ਪਹੁੰਚ ਜਾਂਦੇ ਹਨ, ਪਰ ਉਸ ਤੋਂ ਬਾਅਦ ਦੇ ਪ੍ਰੋਗਰਾਮਾਂ ਵਿੱਚ ਲੋਕਾਂ ਵੱਲੋਂ ਡਾ. ਸੁਭਾਸ਼ ਸ਼ਰਮਾ ਨਾਲ ਸੈਲਫੀ ਦਾ ਵੱਧਦਾ ਕ੍ਰੇਜ ਉਨ੍ਹਾਂ ਨੂੰ ਅੱਗਲੇ ਪ੍ਰੋਗਰਾਮ ਵਿੱਚ ਲੇਟ ਕਰ ਹਿਹਾ ਹੈ।