ਗੁਰਦਾਸਪੁਰ, 18 ਮਈ ,ਬੋਲੇ ਪੰਜਾਬ ਬਿਓਰੋ: ਪਠਾਨਕੋਟ ਅੰਮ੍ਰਿਤਸਰ ਨੈਸ਼ਨਲ ਹਾਈਵੇ ’ਤੇ ਬਟਾਲਾ ਨੇੜੇ ਬੱਸ ਵਲੋਂ ਰੇਤ ਨਾਲ ਭਰੇ ਟਿੱਪਰ ਨੂੰ ਓਵਰਟੇਕ ਕਰਦੇ ਸਮੇਂ ਅੱਗਿਓ ਕੋਈ ਹੋਰ ਗੱਡੀ ਆਉਣ ਕਾਰਨ ਹਾਦਸਾ ਵਾਪਰ ਗਿਆ। ਟੱਕਰ ਹੋਣ ਤੋਂ ਬਚਾਉਣ ਦੇ ਚਲਦਿਆਂ ਜਿਥੇ ਬਸ ਡਿਵਾਈਡਰ ਨਾਲ ਟਕਰਾ ਕੇ ਪਲਟ ਗਈ ਉਥੇ ਹੀ ਬੱਸ ਦੀ ਸਾਈਡ ਲੱਗਣ ਨਾਲ ਰੇਤ ਨਾਲ ਭਰਿਆ ਟਰੱਕ ਵੀ ਸੜਕ ਕਿਨਾਰੇ ਖੇਤਾਂ ’ਚ ਜਾ ਪਲਟਿਆ। ਬੱਸ ਡੇਰਾ ਬਿਆਸ ਜਾ ਰਹੀ ਸੰਗਤ ਨਾਲ ਭਰੀ ਸੀ ਪਰ ਖੁਸ਼ਕਿਸਮਤੀ ਨਾਲ ਇਸ ਹਾਦਸੇ ’ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਦੋਵੇਂ ਵਾਹਨ ਬੁਰੀ ਤਰ੍ਹਾਂ ਨੁਕਸਾਨੇ ਗਏ।
ਮਾਮਲਾ ਅੰਮ੍ਰਿਤਸਰ ਪਠਾਨਕੋਟ ਨੈਸ਼ਨਲ ਹਾਈਵੇ ਤੋਂ ਸਾਹਮਣੇ ਆਇਆ ਹੈ। ਬਟਾਲਾ ਦੇ ਨੇੜੇ ਪਿੰਡ ਗਿਲਿਆਂਵਾਲੀ ਨੇੜੇ ਇੱਕ ਰੇਤ ਨਾਲ ਭਰੇ ਟਿੱਪਰ ਨੂੰ ਓਵਰਟੇਕ ਕਰਦੇ ਸਮੇਂ ਅੱਗੋਂ ਕੋਈ ਹੋਰ ਗੱਡੀ ਆਉਣ ਨਾਲ ਬੱਸ ਦਾ ਡਰਾਈਵਰ ਨਿਅੰਤਰਨ ਨਹੀਂ ਰੱਖ ਪਾਇਆ ਤੇ ਇਕਦਮ ਸਟੇਰਿੰਗ ਮੋੜ ਦਿੱਤਾ, ਜਿਸ ਕਾਰਨ ਬਸ ਸੜਕ ’ਤੇ ਬਣੇ ਡਿਵਾਈਡਰ ਉੱਤੇ ਪਲਟ ਗਈ ਜਦਕਿ ਬੱਸ ਦੀ ਸਾਈਡ ਲੱਗਣ ਨਾਲ ਰੇਤ ਨਾਲ ਭਰਿਆ ਟਿੱਪਰ ਵੀ ਨੇੜੇ ਦੇ ਖੇਤਾਂ ’ਚ ਸੜਕ ਕਿਨਾਰੇ ਜਾ ਪਲਟਿਆ।ਟਿਪਰ ਚਾਲਕ ਅਤੇ ਰੇਪਿਡ ਟੀਮ ਦੇ ਮੁਲਾਜਮ ਨੇ ਦੱਸਿਆ ਬੱਸ ਓਵਰ ਸਪੀਡ ਸੀ ਅਤੇ ਓਵਰਟੇਕ ਕਰਦਿਆਂ ਉਸ ਨੇ ਟਿੱਪਰ ਨੂੰ ਸਾਈਡ ਮਾਰ ਦਿੱਤੀ। ਬਸ ’ਚ ਡੇਰੇ ਬਿਆਸ ਦੀ ਸੰਗਤ ਸੀ। ਦੱਸਿਆ ਗਿਆ ਹੈ ਕਿ ਬਸ ਪਲਟਣ ਤੋਂ ਬਾਅਦ ਮੌਕੇ ’ਤੇ ਬੱਸ ਦਾ ਡਰਾਈਵਰ ਫਰਾਰ ਗਿਆ ਅਤੇ ਬੱਸ ’ਚ ਬੈਠੀ ਸੰਗਤ ਵਿੱਚੋਂ ਕੁਝ ਇੱਕ ਨੂੰ ਮਾਮੂਲੀ ਸੱਟਾ ਲੱਗੀਆਂ ਹਨ ਜਦਕਿ ਟਿੱਪਰ ਦਾ ਚਾਲਕ ਅਤੇ ਕੈਲੰਡਰ ਵੀ ਮਮੂਲੀ ਜਖਮੀ ਹੋਏ ਹਨ।
ਟਰੱਕ ਡਰਾਈਵਰ ਨੇ ਦੱਸਿਆ ਕਿ ਉਹ ਪਠਾਨਕੋਟ ਤੋਂ ਟਰੱਕ ਵਿੱਚ ਰੇਤ ਲੈ ਕੇ ਆ ਰਹੇ ਸਨ, ਜਦੋਂ ਉਹ ਬਟਾਲਾ ਨੇੜੇ ਪਿੰਡ ਗਿੱਲਾਂਵਾਲੀ ਕੋਲ ਪਹੁੰਚੇ ਤਾਂ ਪਿੱਛੇ ਤੋਂ ਆ ਰਹੀ ਇੱਕ ਤੇਜ਼ ਰਫ਼ਤਾਰ ਬੱਸ ਨੇ ਓਵਰਟੇਕ ਕਰਨ ਦੀ ਕੋਸ਼ਿਸ਼ ਕੀਤੀ ਪਰ ਅੱਗੇ ਜਾ ਰਹੀ ਇੱਕ ਹੋਰ ਗੱਡੀ ਨੂੰ ਦੇਖ ਕੇ ਬੱਸ ਦਾ ਸਟੇਅਰਿੰਗ ਇਕਦਮ ਮੌੜ ਦਿੱਤਾ ਜਿਸ ਕਾਰਨ ਬੱਸ ਡਿਵਾਈਡਰ ਨਾਲ ਟਕਰਾ ਗਈ ਅਤੇ ਡਿਵਾਈਡਰ ‘ਤੇ ਪਲਟ ਗਈ ਅਤੇ ਉਸ ਦੀ ਸਾਈਡ ਲੱਗਣ ਨਾਲ ਰੇਤ ਨਾਲ ਭਰਿਆ ਟਰੱਕ ਵੀ ਖੇਤਾਂ ਵਿੱਚ ਜਾ ਕੇ ਪਲਟ ਗਿਆ। ਹਾਈਵੇ ਪੈਟਰੋਲਿੰਗ ਟੀਮ ਦੇ ਮੁਲਾਜ਼ਮਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਸ਼ਨੀਵਾਰ ਸਵੇਰੇ 7 ਵਜੇ ਦੇ ਕਰੀਬ ਸੂਚਨਾ ਮਿਲੀ ਸੀ ਕਿ ਪਿੰਡ ਗਿੱਲਾਂਵਾਲੀ ਨੇੜੇ ਬੱਸ ਅਤੇ ਟਰੱਕ ਦੀ ਟੱਕਰ ਹੋਣ ਕਾਰਨ ਹਾਦਸਾ ਵਾਪਰ ਗਿਆ ਹੈ, ਜਿਸ ‘ਤੇ ਉਨ੍ਹਾਂ ਨੇ ਮੌਕੇ ‘ਤੇ ਪਹੁੰਚ ਕੇ ਰਾਹਤ ਕਾਰਜ ਸ਼ੁਰੂ ਕਰ ਦਿੱਤੇ ਹਨ।