ਮੋਹਾਲੀ, 18 ਮਈ,ਬੋਲੇ ਪੰਜਾਬ ਬਿਓਰੋ:
ਅੱਜ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੀ ਮੀਟਿੰਗ ਸੂਬਾ ਸੱਕਤਰ ਪਰਮਦੀਪ ਸਿੰਘ ਬੈਦਵਾਣ ਤੇ ਜਿਲਾ ਪ੍ਰਧਾਨ ਕਿਰਪਾਲ ਸਿੰਘ ਸਿਆਊ ਦੀ ਪ੍ਰਧਾਨਗੀ ਹੇਠ ਹੋਈ।ਇਹ ਮੀਟਿੰਗ ਭਗਤ ਆਸਾ ਰਾਮ ਬੈਦਵਾਣ ਦੀ ਸਮਾਧ ਸੈਕਟਰ 78 ਮੋਹਾਲੀ ਵਿਖੇ ਹੋਈ ਜਿਸ ਮੋਹਾਲੀ ਦੇ ਸਾਰੇ ਆਹੁਦੇਦਾਰਾਂ ਨੇ ਭਾਗ ਲਿਆ।ਮੀਟਿੰਗ ਵਿਚ ਮਤਾ ਪਾਸ ਕੀਤਾ ਗਿਆ ਕਿ ਜਿਹੜਾ ਬੀ ਜੇ ਪੀ ਵਾਲਿਆਂ ਦਾ ਆਨੰਦਪੁਰ ਸਾਹਿਬ ਤੋਂ ਉਮੀਦਵਾਰ ਖੜ੍ਹਾ ਕੀਤਾ ਗਿਆ ਉਹ ਮੋਹਾਲੀ ਜ਼ਿਲੇ ਵਿਚ ਜਿਥੇ ਵੀ ਪ੍ਰੋਗਰਾਮ ਕਰੇਗਾ ਉਸ ਨੂੰ ਸੰਯੁਕਤ ਮੋਰਚੇ ਵਲੋਂ ਜਿਹੜੇ 11 ਸਵਾਲ ਰੱਖੇ ਗਏ ਨੇ, ਉਹ ਜਰੂਰ ਪੁੱਛਾਂਗੇ।ਇਹ ਪ੍ਰੋਗਰਾਮ ਸ਼ਾਂਤਮਈ ਢੰਗ ਨਾਲ ਹੋਵੇਗਾ ਕੋਈ ਵੀ ਹੁਲੜਬਾਜ਼ੀ ਨਹੀ ਕਰੇਗਾ।ਮੀਟਿੰਗ ਵਿੱਚ 21 ਮਈ ਨੂੰ ਜਿਹੜੀ ਜਗਰਾਓਂ ਵਿਖੇ ਸੰਯੁਕਤ ਮੋਰਚੇ ਵਲੋਂ ਰੈਲੀ ਰੱਖੀ ਗਈ ਹੈ ਉਥੇ ਪਹੁੰਚਣ ਲਈ ਡਿਉਟੀਆਂ ਲਾਈਆਂ ਗਈਆਂ। ਮੋਹਾਲੀ ਜ਼ਿਲੇ ਦੇ 400 ਵਰਕਰ ਕਿਸਾਨ ਆਗੂ ਪਰਧਾਨ ਕਿਰਪਾਲ ਸਿੰਘ ਸਿਆਓ ਦੀ ਅਗਵਾਈ ਵਿੱਚ ਉਥੇ ਜਾਣਗੇ। ਹਰ ਇਕ ਬਲਾਕ ਵਿੱਚੋ 100 ਬੰਦੇ ਜਾਣਗੇ। ਮੀਟਿੰਗ ਵਿੱਚ ਜ਼ਿਲੇ ਦੇ ਮੀਤ ਪ੍ਰਧਾਨ ਤੇਜਿੰਦਰ ਸਿੰਘ ਪੂਨੀਆਂ, ਗੁਰਪ੍ਰੀਤ ਸਿੰਘ ਪਲਹੇੜੀ, ਲੱਖਵਿੰਦਰ ਸਿੰਘ ਕਰਾਲਾ, ਗੁਰਵਿੰਦਰ ਸਿੰਘ ਸਿਆਊ, ਦਰਸ਼ਨ ਸਿੰਘ ਨਾਗਰਾ, ਮਨਜੀਤ ਸਿੰਘ ਸਰਪੰਚ, ਬਲਾਕ ਪ੍ਰਧਾਨ ਜਸਵਿੰਦਰ ਸਿੰਘ ਕੰਡਾਲਾ, ਅਮਰਜੀਤ ਸਿੰਘ ਖਰੜ, ਜਸਵਿੰਰ ਸਿੰਘ ਮਾਜਰੀ,ਕਰਮ ਸਿੰਘ ਡੇਰਾਬੱਸੀ,ਮਲਕੀਤ ਸਿੰਘ ਬਿੱਟੁ,ਬਹਾਦਰ ਸਿੰਘ ਬੜੀ, ਕੁਲਵਿੰਦਰ ਸਿੰਘ ਸਰਪੰਚ, ਧਨਵੰਤ ਸਿੰਘ ਬਨੂੜ, ਨੈਬ ਸਿੰਘ ਤਸਿੰਬਲੀ, ਸਰਬਜੀਤ ਸਿੰਘ ਅਮਲਾਲਾ ਤੇ ਮੇਜਰ ਸਿੰਘ ਹਾਜ਼ਰ ਸਨ।