ਪੰਜਾਬ ‘ਚ ਸਕੂਲ ਦਾ ਕੰਮ ਨਾ ਕਰਨ ’ਤੇ ਅਧਿਆਪਕ ਵੱਲੋਂ 8 ਸਾਲਾ ਬੱਚੀ ਦੀ ਕੁੱਟਮਾਰ,ਕੇਸ ਦਰਜ

ਪੰਜਾਬ


ਫ਼ਿਰੋਜ਼ਪੁਰ, 18 ਮਈ,ਬੋਲੇ ਪੰਜਾਬ ਬਿਓਰੋ:
ਮਮਦੋਟ ਦੇ ਇੱਕ ਸਰਕਾਰੀ ਸਕੂਲ ਦੇ ਅਧਿਆਪਕ ਦੀ ਇੱਕ ਸ਼ਰਮਨਾਕ ਘਟਨਾ ਸਾਹਮਣੇ ਆਈ ਹੈ, ਜਿੱਥੇ ਸਕੂਲ ਦਾ ਕੰਮ ਨਾ ਕਰਨ ਕਾਰਨ ਇੱਕ ਮਾਸੂਮ ਬੱਚੀ ਦੀ ਕੁੱਟਮਾਰ ਕੀਤੀ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਮਮਦੋਟ ਦੇ ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਛਾਂਗਾ ਰਾਏ ਉਤਾੜ ਵਿੱਚ ਸਕੂਲ ਦਾ ਕੰਮ ਨਾ ਕਰਨ ’ਤੇ ਅਧਿਆਪਕ ਵੱਲੋਂ 8 ਸਾਲਾ ਵਿਦਿਆਰਥਣ ਦੀ ਕੁੱਟਮਾਰ ਕੀਤੀ ਗਈ। ਕੁੱਟਮਾਰ ਦੇ ਨਾਲ-ਨਾਲ ਅਧਿਆਪਕ ਨੇ ਵਿਦਿਆਰਥਣ ਦੇ ਪੇਟ ਅਤੇ ਛਾਤੀ ‘ਤੇ ਲੱਤਾਂ ਮਾਰੀਆਂ। ਇਸ ਸਬੰਧੀ ਥਾਣਾ ਮਮਦੋਟ ਪੁਲਿਸ ਨੇ ਉਕਤ ਮਾਸਟਰ ਦੇ ਖਿਲਾਫ ਧਾਰਾ 323, 506 ਆਈ.ਪੀ.ਸੀ 75 ਜੁਵੇਨਾਈਲ ਜਸਟਿਸ ਐਕਟ 2015 ਤਹਿਤ ਮਾਮਲਾ ਦਰਜ ਕਰ ਲਿਆ ਹੈ।

Leave a Reply

Your email address will not be published. Required fields are marked *