ਪਟਿਆਲ਼ਾ ‘ਚ ਵਿਦਿਆਰਥੀ ਲਗਾ ਰਹੇ ਸੀ ਕਾਰਾਂ ਦੀ ਰੇਸ,ਵਾਪਰਿਆ ਹਾਦਸਾ, ਲੜਕੀ ਸਮੇਤ 4 ਦੀ ਮੌਤ

ਪੰਜਾਬ


ਪਟਿਆਲਾ, 18 ਮਈ,ਬੋਲੇ ਪੰਜਾਬ ਬਿਓਰੋ:
ਪਟਿਆਲਾ ਵਿੱਚ ਦੇਰ ਰਾਤ 12 ਵਜੇ ਇੱਕ ਵੱਡਾ ਹਾਦਸਾ ਵਾਪਰ ਗਿਆ, ਜਿਸ ਵਿੱਚ ਲੜਕੀ ਸਮੇਤ 4 ਵਿਦਿਆਰਥੀਆਂ ਦੀ ਦਰਦਨਾਕ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਭਾਦਸੋਂ ਰੋਡ ਲਾਅ ਯੂਨੀਵਰਸਿਟੀ ਨੇੜੇ ਦੋ ਵਾਹਨਾਂ ਦੀ ਆਪਸ ਵਿੱਚ ਟੱਕਰ ਹੋ ਗਈ, ਦੱਸਿਆ ਜਾ ਰਿਹਾ ਹੈ ਕਿ ਸਾਰੇ ਵਿਦਿਆਰਥੀ ਕਾਾਰਾਂ ਦੀ ਤੇਜ ਰਫ਼ਤਾਰ ਨਾਲ ਰੇਸ ਲਗਾ ਰਹੇ ਸੀ। ਜਿਸ ਕਾਰਨ ਕਾਰਾਂ ਬੇਕਾਬੂ ਹੋ ਕੇ ਇੱਕ ਕਾਰ ਫਾਰਮ ਹਾਊਸ ਨਾਲ ਅਤੇ ਦੂਜੀ ਦਰੱਖਤ ਨਾਲ ਟਕਰਾਅ ਗਈ। ਇਸ ਹਾਦਸੇ ਵਿੱਚ 6 ਵਿੱਚੋਂ 4 ਵਿਦਿਆਰਥੀਆਂ ਦੀ ਮੌਤ ਹੋ ਗਈ। ਇੱਕ ਨੌਜਵਾਨ ਦਾ ਰਾਜਿੰਦਰਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ ਅਤੇ ਇੱਕ ਨੂੰ ਛੁੱਟੀ ਦੇ ਦਿੱਤੀ ਗਈ ਹੈ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।