ਕੇਂਦਰੀ ਜੇਲ੍ਹ ਦੇ ਕੈਦੀਆਂ ‘ਚ ਝੜਪ,ਇੱਕ ਗੰਭੀਰ ਜ਼ਖਮੀ

ਚੰਡੀਗੜ੍ਹ ਪੰਜਾਬ


ਲੁਧਿਆਣਾ, 18 ਮਈ,ਬੋਲੇ ਪੰਜਾਬ ਬਿਓਰੋ:
ਤਾਜਪੁਰ ਰੋਡ ਕੇਂਦਰੀ ਜੇਲ੍ਹ ‘ਚ ਬੰਦ ਇਕ ਕੈਦੀ ‘ਤੇ ਹੋਰ ਕੈਦੀਆਂ ਨੇ ਹਮਲਾ ਕਰ ਕੇ ਗੰਭੀਰ ਜ਼ਖਮੀ ਕਰ ਦਿੱਤਾ ਅਤੇ ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਭੇਜਿਆ ਗਿਆ। ਜ਼ਖਮੀ ਕੈਦੀ ਦੀ ਪਛਾਣ ਸੂਰਜ ਕੁਮਾਰ ਵਜੋਂ ਹੋਈ ਹੈ।
ਸਿਵਲ ਹਸਪਤਾਲ ‘ਚ ਇਲਾਜ ਦੌਰਾਨ ਜ਼ਖਮੀ ਕੈਦੀ ਸੂਰਜ ਨੇ ਦੱਸਿਆ ਕਿ ਉਹ ਲੁਧਿਆਣਾ ਦੀ ਕੇਂਦਰੀ ਜੇਲ ‘ਚ ਬੰਦ ਹੈ, ਉਸ ਖਿਲਾਫ ਨਸ਼ਾ ਤਸਕਰੀ ਅਤੇ ਸਨੈਚਿੰਗ ਦੇ ਮਾਮਲੇ ਦਰਜ ਹਨ। ਉਸ ਦੀ ਗਿਣਤੀ ਜੇਲ੍ਹ ਦੇ ਇੱਕ ਸੈੱਲ ਬਲਾਕ ਵਿੱਚ ਕੀਤੀ ਜਾਂਦੀ ਹੈ। ਉਕਤ ਸੈੱਲ ਬਲਾਕ ਵਿੱਚ ਗੈਂਗਸਟਰ ਕਿਸਮ ਦੇ ਕੈਦੀ ਵੀ ਬੰਦ ਹਨ। ਅੱਜ ਉਸ ਨਾਲ ਕਿਸੇ ਮਾਮੂਲੀ ਗੱਲ ਨੂੰ ਲੈ ਕੇ ਝਗੜਾ ਹੋ ਗਿਆ।
ਬਾਅਦ ਦੁਪਹਿਰ ਜਦੋਂ ਉਹ ਬਾਥਰੂਮ ਜਾ ਰਿਹਾ ਸੀ ਤਾਂ ਕੋਠੜੀ ‘ਚ ਮੌਜੂਦ ਹੋਰ ਕੈਦੀਆਂ ਨੇ ਉਸ ‘ਤੇ ਟਾਇਲਾਂ ਨਾਲ ਹਮਲਾ ਕਰਕੇ ਉਸ ਨੂੰ ਗੰਭੀਰ ਜ਼ਖਮੀ ਕਰ ਦਿੱਤਾ, ਜਿਸ ਕਾਰਨ ਉਸ ਦੇ ਸਿਰ ਅਤੇ ਮੂੰਹ ‘ਚੋਂ ਖੂਨ ਵਹਿਣ ਲੱਗਾ। ਜ਼ਖ਼ਮੀ ਹਾਲਤ ਵਿੱਚ ਜੇਲ੍ਹ ਸਟਾਫ਼ ਨੇ ਉਸ ਨੂੰ ਤੁਰੰਤ ਜੇਲ੍ਹ ਹਸਪਤਾਲ ਪਹੁੰਚਾਇਆ ਜਿੱਥੇ ਮੈਡੀਕਲ ਅਫ਼ਸਰ ਨੇ ਉਸ ਦੀ ਹਾਲਤ ਨੂੰ ਦੇਖਦੇ ਹੋਏ ਸਿਵਲ ਹਸਪਤਾਲ ਰੈਫ਼ਰ ਕਰ ਦਿੱਤਾ। ਦੂਜੇ ਪਾਸੇ ਜੇਲ੍ਹ ਪ੍ਰਸ਼ਾਸਨ ਇਸ ਘਟਨਾ ਦੀ ਜਾਂਚ ਕਰ ਰਿਹਾ ਹੈ।

Leave a Reply

Your email address will not be published. Required fields are marked *