ਨਵੀਂ ਦਿੱਲੀ 18 ਮਈ,ਬੋਲੇ ਪੰਜਾਬ ਬਿਓਰੋ: ਉੱਤਰ ਪੂਰਬੀ ਦਿੱਲੀ ਸੰਸਦੀ ਸੀਟ ਤੋਂ ਚੋਣ ਲੜ ਰਹੇ ਕਾਂਗਰਸ ਉਮੀਦਵਾਰ ਕਨ੍ਹਈਆ ਕੁਮਾਰ ‘ਤੇ ਕੱਲ੍ਹ ਦੋ ਨੌਜਵਾਨਾਂ ਨੇ ਮਾਲਾ ਪਾਉਣ ਦੇ ਬਹਾਨੇ ਹਮਲਾ ਕਰ ਦਿੱਤਾ। ਨੌਜਵਾਨਾਂ ਨੇ ਦਿੱਲੀ ਵਿੱਚ ਚੋਣ ਪ੍ਰਚਾਰ ਕਰ ਰਹੇ ਕਨ੍ਹਈਆ ਕੁਮਾਰ ਦੇ ਥੱਪੜ ਵੀ ਮਾਰਿਆ। ਕਨ੍ਹਈਆ ਕਨ੍ਹਈਆ ਦੇ ਸਮਰਥਕਾਂ ਨੇ ਹਮਲਾਵਰ ਨੂੰ ਫੜ ਲਿਆ ਅਤੇ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਕੁੱਟਮਾਰ ਦੀ ਇਹ ਘਟਨਾ ਉੱਤਰ ਪੂਰਬੀ ਦਿੱਲੀ ਦੇ ਉਸਮਾਨਪੁਰ ਇਲਾਕੇ ਵਿੱਚ ਸਥਿਤ ਕਰਤਾਰ ਨਗਰ ਵਿੱਚ ਵਾਪਰੀ ਹੈ, ਦੱਸ ਦੇਈਏ ਕਿ ਕਾਂਗਰਸ ਉਮੀਦਵਾਰ ਕਨ੍ਹਈਆ ਕੁਮਾਰ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿਦਿਆਰਥੀ ਸੰਘ ਦਾ ਸਾਬਕਾ ਪ੍ਰਧਾਨ ਹੈ।