ਅਸੀਂ ਕੱਲ੍ਹ ਤੁਹਾਡੇ ਹੈਡਕੁਆਰਟਰ ਆ ਰਹੇ ਹਾਂ ਜਿਸਨੂੰ ਚਾਹੋ ਜੇਲ੍ਹ ਡੱਕ ਦਿਓ,ਕੇਜਰੀਵਾਲ ਵੱਲੋਂ ਭਾਜਪਾ ਨੂੰ ਚੁਣੌਤੀ

ਨੈਸ਼ਨਲ

ਨਵੀਂ ਦਿੱਲੀ , 18 ਮਈ,ਬੋਲੇ ਪੰਜਾਬ ਬਿਓਰੋ:- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ਼ਨੀਵਾਰ ਨੂੰ ਕਿਹਾ ਕਿ ਭਾਜਪਾ ਨੂੰ ਜੇਲ੍ਹ-ਜੇਲ੍ਹ ਦੀ ਖੇਡ ਨਹੀਂ ਖੇਡਣੀ ਚਾਹੀਦੀ। ਕੱਲ੍ਹ ਮੈਂ ਆਪਣੇ ਵੱਡੇ ਨੇਤਾਵਾਂ ਨਾਲ ਦੁਪਹਿਰ 12 ਵਜੇ ਭਾਜਪਾ ਹੈੱਡਕੁਆਰਟਰ ਜਾ ਰਿਹਾ ਹਾਂ, ਜਿਸ ਨੂੰ ਵੀ ਜੇਲ੍ਹ ‘ਚ ਡੱਕਣਾ ਹੋਵੇ, ਉਸ ਨੂੰ ਜੇਲ੍ਹ ‘ਚ ਡੱਕ ਦਿਓ। ਕੇਜਰੀਵਾਲ ਨੇ 2 ਮਿੰਟ 33 ਸੈਕਿੰਡ ਦੀ ਵੀਡੀਓ ਵਿਚ ਆਪਣੇ ਵਿਚਾਰ ਪ੍ਰਗਟ ਕੀਤੇ। ਉਨ੍ਹਾਂ ਨੇ ਆਪਣੇ ਪੀਏ ਬਿਭਵ ਕੁਮਾਰ ਦਾ ਜ਼ਿਕਰ ਕੀਤਾ, ਪਰ ਪਾਰਟੀ ਦੀ ਸੰਸਦ ਮੈਂਬਰ ਸਵਾਤੀ ਮਾਲੀਵਾਲ ‘ਤੇ ਇਕ ਵੀ ਸ਼ਬਦ ਨਹੀਂ ਬੋਲਿਆ। ਉਨ੍ਹਾਂ ਕਿਹਾ ਕਿ ਭਾਜਪਾ ਸਾਨੂੰ ਕੁਚਲ ਨਹੀਂ ਸਕਦੀ। ਆਮ ਆਦਮੀ ਪਾਰਟੀ ਇੱਕ ਵਿਚਾਰ ਹੈ। ਤੁਸੀਂ ਜਿੰਨੇ ਲੀਡਰਾਂ ਨੂੰ ਜੇਲ ਵਿਚ ਪਾਓਗੇ, ਅਸੀਂ ਓਨੇ ਹੀ ਵਧਾਂਗੇ। ਸੀਐਮ ਕੇਜਰੀਵਾਲ ਨੇ ਕਿਹਾ ਕਿ ਤੁਸੀਂ ਲੋਕ ਦੇਖ ਰਹੇ ਹੋ ਕਿ ਕਿਵੇਂ ਇਹ ਲੋਕ ਆਮ ਆਦਮੀ ਪਾਰਟੀ ਦੇ ਪਿੱਛੇ ਲੱਗ ਗਏ ਹਨ।

ਇਕ ਤੋਂ ਬਾਅਦ ਇਕ ਲੀਡਰ ਜੇਲ੍ਹ ਵਿਚ ਡੱਕਿਆ ਜਾ ਰਿਹਾ ਹੈ। ਉਨ੍ਹਾਂ ਨੇ ਮੈਨੂੰ ਜੇਲ੍ਹ ਵਿੱਚ ਪਾ ਦਿੱਤਾ, ਸਤੇਂਦਰ ਜੈਨ ਨੂੰ ਜੇਲ੍ਹ ਵਿਚ ਪਾ ਦਿੱਤਾ, ਮਨੀਸ਼ ਸਿਸੋਦੀਆ ਨੂੰ ਜੇਲ੍ਹ ਵਿਚ ਪਾ ਦਿੱਤਾ, ਸੰਜੇ ਸਿੰਘ ਨੂੰ ਜੇਲ੍ਹ ਵਿਚ ਪਾ ਦਿੱਤਾ। ਹੁਣ ਕਹਿ ਰਹੇ ਹਨ ਕਿ ਰਾਘਵ ਚੱਢਾ ਲੰਡਨ ਤੋਂ ਆਇਆ ਹੈ ਤਾਂ ਉਹ ਉਸ ਨੂੰ ਵੀ ਜੇਲ੍ਹ ਵਿਚ ਸੁੱਟ ਦੇਣਗੇ। ਮੈਂ ਸੋਚ ਰਿਹਾ ਸੀ ਕਿ ਇਹ ਲੋਕ ਸਾਨੂੰ ਸਾਰਿਆਂ ਨੂੰ ਜੇਲ੍ਹ ਵਿਚ ਕਿਉਂ ਪਾਉਣਾ ਚਾਹੁੰਦੇ ਹਨ? ਸਾਡਾ ਕੀ ਕਸੂਰ? ਸਾਡਾ ਕਸੂਰ ਇਹ ਹੈ ਕਿ ਅਸੀਂ ਦਿੱਲੀ ਦੇ ਸਰਕਾਰੀ ਸਕੂਲਾਂ ਨੂੰ ਸ਼ਾਨਦਾਰ ਬਣਾਇਆ ਪਰ ਇਹ ਕੁੱਝ ਨਹੀਂ ਕਰ ਸਕੇ। ਅਸੀਂ ਦਿੱਲੀ ਦੇ ਅੰਦਰ ਮੁਫ਼ਤ ਇਲਾਜ ਦਾ ਪ੍ਰਬੰਧ ਕੀਤਾ। ਉਹ ਅਜਿਹਾ ਕਰਨ ਦੇ ਸਮਰੱਥ ਨਹੀਂ ਹਨ ਇਸ ਲਈ ਉਹ ਦਿੱਲੀ ਦੇ ਮੁਹੱਲਾ ਕਲੀਨਿਕ ਨੂੰ ਬੰਦ ਕਰਨਾ ਚਾਹੁੰਦੇ ਹਨ।

Leave a Reply

Your email address will not be published. Required fields are marked *