ਫ਼ਤਹਿਗੜ੍ਹ ਸਾਹਿਬ 18 ਮਈ,ਬੋਲੇ ਪੰਜਾਬ ਬਿਓਰੋ-“ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਸਮੁੱਚੇ ਪੰਜਾਬ ਅਤੇ ਹਰਿਆਣਾ ਦੇ ਜੋ ਉਮੀਦਵਾਰ ਲੋਕ ਸਭਾ ਹਲਕਿਆ ਲਈ ਪਾਰਟੀ ਵੱਲੋ ਖੜ੍ਹੇ ਕੀਤੇ ਗਏ ਹਨ, ਸਭਨਾਂ ਨੂੰ ਚੋਣ ਨਿਸ਼ਾਨ ‘ਬਾਲਟੀ’ ਜਾਰੀ ਹੋਇਆ ਹੈ । ਜਿਸ ਲਈ ਪੰਜਾਬ ਦੇ ਸਮੁੱਚੇ ਸੁਹਿਰਦ ਵੋਟਰਾਂ, ਸਮੱਰਥਕਾਂ, ਵਰਕਰਾਂ ਨੂੰ ਇਸ ਚੋਣ ਨਿਸ਼ਾਨ ਪ੍ਰਾਪਤ ਹੋਣ ਤੇ ਜਿਥੇ ਪਾਰਟੀ ਪ੍ਰਧਾਨ ਅਤੇ ਪਾਰਟੀ ਵੱਲੋ ਹਾਰਦਿਕ ਮੁਬਾਰਕਬਾਦ ਭੇਜੀ ਜਾਂਦੀ ਹੈ, ਉਥੇ ਪੰਜਾਬ ਦੇ ਸਮੁੱਚੇ ਵਰਗਾਂ ਨਾਲ ਸੰਬੰਧਤ ਵੋਟਰਾਂ ਅਤੇ ਨਿਵਾਸੀਆਂ ਨੂੰ ਪੰਜਾਬ ਸੂਬੇ ਦੀ ਹਰ ਖੇਤਰ ਵਿਚ ਚੜ੍ਹਦੀ ਕਲਾਂ ਕਰਨ ਹਿੱਤ ਅਤੇ ਪੰਜਾਬ ਸੂਬੇ ਨਾਲ ਸੰਬੰਧਤ ਮਸਲਿਆ ਦੇ ਸੀਮਤ ਸਮੇ ਵਿਚ ਸਹੀ ਹੱਲ ਕਰਨ ਹਿੱਤ ਇਹ ਸੰਜ਼ੀਦਾ ਅਪੀਲ ਕੀਤੀ ਜਾਂਦੀ ਹੈ ਕਿ 01 ਜੂਨ 2024 ਨੂੰ ਇਥੋ ਦੇ ਨਿਵਾਸੀ ਆਪੋ ਆਪਣੇ ਅਕਾਲ ਪੁਰਖ ਨੂੰ ਹਾਜਰ-ਨਾਜਰ ਸਮਝਦੇ ਹੋਏ ਅਤੇ ਉਨ੍ਹਾਂ ਨਾਲ ਸੱਚ-ਹੱਕ ਦੇ ਮੁੱਦਿਆ ਤੇ ਬਚਨ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਵੱਲੋ 13 ਪੰਜਾਬ ਦੇ ਲੋਕ ਸਭਾ ਹਲਕਿਆ ਤੋਂ, ਹਰਿਆਣੇ ਦੇ ਕਰਨਾਲ ਅਤੇ ਕੁਰੂਕਸੇਤਰ ਤੋ ਖੜ੍ਹੇ ਕੀਤੇ ਗਏ ਉਮੀਦਵਾਰਾਂ ਦੇ ਚੋਣ ਨਿਸ਼ਾਨ ਬਾਲਟੀ ਉਤੇ ਮੋਹਰਾਂ ਲਗਾਕੇ ਉਨ੍ਹਾਂ ਨੂੰ ਇੰਡੀਆਂ ਦੀ ਪਾਰਲੀਮੈਟ ਵਿਚ ਭੇਜਣ ਦੇ ਫਰਜ ਅਦਾ ਕਰਨ ਤਾਂ ਕਿ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਸੁਚੱਜੀ ਅਤੇ ਦੂਰਅੰਦੇਸ਼ੀ ਵਾਲੀ ਅਗਵਾਈ ਹੇਠ ਇਹ ਉਮੀਦਵਾਰ ਜਿੱਤਕੇ ਐਮ.ਪੀ ਬਣਕੇ ਇਕ ਆਵਾਜ਼ ਨਾਲ ਬਾਕੀ ਦੇ 527 ਐਮ.ਪੀਜ ਅਤੇ ਹੁਕਮਰਾਨਾਂ ਨੂੰ ਪੰਜਾਬ ਸੂਬੇ ਤੇ ਪੰਜਾਬੀਆਂ ਨਾਲ ਕੀਤੇ ਜਾਂਦੇ ਆ ਰਹੇ ਵਿਤਕਰਿਆ, ਬੇਇਨਸਾਫ਼ੀਆਂ ਨੂੰ ਦ੍ਰਿੜਤਾ ਨਾਲ ਹੱਲ ਕਰਨ ਦੀ ਜਿੰਮੇਵਾਰੀ ਨਿਭਾਅ ਸਕਣ ਅਤੇ ਸਮੁੱਚੇ ਪੰਜਾਬੀਆਂ ਨੂੰ ਆਉਣ ਵਾਲੇ ਸਮੇ ਵਿਚ ਬਰਾਬਰਤਾ ਤੇ ਇਨਸਾਫ ਦੇ ਤਕਾਜੇ ਉਪਰ ਅਜਿਹਾ ਰਾਜ ਪ੍ਰਬੰਧ ਪ੍ਰਦਾਨ ਕਰ ਸਕਣ ਜਿਸ ਨਾਲ ਇਥੇ ਸਹੀ ਮਾਇਨਿਆ ਵਿਚ ਗੁਰੂ ਸਾਹਿਬਾਨ ਜੀ ਦੀ ਮਨੁੱਖਤਾ ਪੱਖੀ ਸੋਚ ਤੇ ਅਧਾਰਿਤ ‘ਹਲੀਮੀ ਰਾਜ’ ਕਾਇਮ ਹੋ ਸਕੇ ।”
ਇਹ ਜਾਣਕਾਰੀ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪਾਰਟੀ ਦੇ ਮੁੱਖ ਪ੍ਰਬੰਧਕੀ ਦਫਤਰ ਕਿਲ੍ਹਾ ਹਰਨਾਮ ਸਿੰਘ ਤੋ ਪਾਰਟੀ ਨੀਤੀ ਬਿਆਨ ਜਾਰੀ ਕਰਦੇ ਹੋਏ ਦਿੱਤੀ ਗਈ । ਉਨ੍ਹਾਂ ਜਿਥੇ ਸਮੁੱਚੇ ਪੰਜਾਬ ਦੇ ਵੋਟਰਾਂ ਨੂੰ ਬਾਲਟੀ ਚੋਣ ਨਿਸ਼ਾਨ ਉਤੇ ਮੋਹਰਾਂ ਲਗਾਉਣ ਦੀ ਪਾਰਟੀ ਬਿਨ੍ਹਾਂ ਤੇ ਅਪੀਲ ਕੀਤੀ, ਉਥੇ ਉਨ੍ਹਾਂ ਉਚੇਚੇ ਤੌਰ ਤੇ ਖਡੂਰ ਸਾਹਿਬ ਲੋਕ ਸਭਾ ਹਲਕੇ ਦੇ ਸੁਹਿਰਦ ਨਿਵਾਸੀਆ ਤੇ ਵੋਟਰਾਂ ਨੂੰ ਵੀ ਇਹ ਅਪੀਲ ਕੀਤੀ ਹੈ ਕਿ ਕੇਵਲ ਭਾਈ ਅੰਮ੍ਰਿਤਪਾਲ ਸਿੰਘ ਨੂੰ ਚੋਣ ਨਿਸ਼ਾਨ ਮਾਈਕ ਜਾਰੀ ਹੋਇਆ ਹੈ, ਇਸ ਲਈ ਖਡੂਰ ਸਾਹਿਬ ਹਲਕੇ ਦੇ ਨਿਵਾਸੀ ਤੇ ਵੋਟਰ 01 ਜੂਨ ਨੂੰ ਮਾਈਕ ਚੋਣ ਨਿਸਾਨ ਤੇ ਮੋਹਰਾਂ ਲਗਾਕੇ ਉਨ੍ਹਾਂ ਨੂੰ ਲੱਖਾਂ ਦੀ ਗਿਣਤੀ ਵਿਚ ਜਿਤਾਕੇ ਪਾਰਲੀਮੈਟ ਵਿਚ ਭੇਜਣ ਤਾਂ ਕਿ ਸਾਡੇ ਇਹ 13 ਪੰਜਾਬ ਦੇ ਜਰਨੈਲ ਅਤੇ ਹਰਿਆਣੇ ਦੇ 2 ਜਰਨੈਲ ਪਾਰਲੀਮੈਟ ਵਿਚ ਪਹੁੰਚਕੇ ਪੰਜਾਬ ਦੀ ਸੱਚੀ-ਸੁੱਚੀ ਆਵਾਜ ਨੂੰ ਬੁਲੰਦ ਕਰਦੇ ਹੋਏ ਲੰਮੇ ਸਮੇ ਤੋ ਲਟਕਦੇ ਆ ਰਹੇ ਗੰਭੀਰ ਮਸਲਿਆ ਦਾ ਹੱਲ ਕਰਵਾਉਣ ਦੇ ਨਾਲ-ਨਾਲ ਜਮਹੂਰੀਅਤ ਅਤੇ ਅਮਨਮਈ ਢੰਗ ਨਾਲ ਸਮੁੱਚੇ ਮੁਲਕਾਂ ਦੀਆਂ ਹਕੂਮਤਾਂ ਅਤੇ ਉਥੋ ਦੇ ਨਿਵਾਸੀਆ ਨੂੰ ਆਪਣੀ ਆਜਾਦੀ ਦੇ ਮਿਸਨ ਨਾਲ ਸਹਿਮਤ ਕਰਦੇ ਹੋਏ ਆਪਣੀ ਮੰਜਿਲ ਦੀ ਪ੍ਰਾਪਤੀ ਵੱਲ ਦ੍ਰਿੜਤਾ ਨਾਲ ਵੱਧ ਸਕਣ । ਸ. ਟਿਵਾਣਾ ਨੇ ਉਮੀਦ ਪ੍ਰਗਟ ਕੀਤੀ ਕਿ ਪੰਜਾਬ-ਹਰਿਆਣਾ, ਯੂਟੀ ਚੰਡੀਗੜ੍ਹ ਦੇ ਨਿਵਾਸੀ ਜਿਨ੍ਹਾਂ ਨੇ ਲੰਮੇ ਸਮੇ ਤੋ ਕਾਂਗਰਸ, ਬੀਜੇਪੀ, ਬਾਦਲ ਦਲ, ਆਮ ਆਦਮੀ ਪਾਰਟੀ ਦੇ ਦੋਸਪੂਰਨ ਰਾਜ ਪ੍ਰਬੰਧ ਦੇ ਕਸਟਾਂ, ਦੁੱਖਾਂ ਤਕਲੀਫਾਂ ਅਤੇ ਨਮੋਸੀ ਦਾ ਸਾਹਮਣਾ ਕਰਦੇ ਆ ਰਹੇ ਹਨ, ਉਹ ਹੁਣ ਮਨੁੱਖਤਾ ਪੱਖੀ ਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਬਸੰਮਤੀ ਸੋਚ ਤੇ ਪਹਿਰਾ ਦੇਣ ਵਾਲੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋ ਖੜ੍ਹੇ ਕੀਤੇ ਉਮੀਦਵਾਰ ਅਤੇ ਆਜਾਦ ਤੌਰ ਤੇ ਖਡੂਰ ਸਾਹਿਬ ਤੋ ਖੜ੍ਹੇ ਹੋਏ ਉਮੀਦਵਾਰ ਭਾਈ ਅੰਮ੍ਰਿਤਪਾਲ ਸਿੰਘ ਸਭਨਾਂ ਨੂੰ ਸਾਨਦਾਰ ਜਿੱਤ ਬਖਸਕੇ ਲੰਮੇ ਸਮੇ ਤੋ ਦਰਪੇਸ ਆ ਰਹੇ ਮਸਲਿਆ ਅਤੇ ਆਪਣੇ ਸਤਿਕਾਰ ਨੂੰ ਕਾਇਮ ਰੱਖਣ ਲਈ ਇਹ ਜਿੰਮੇਵਾਰੀ ਪੂਰਨ ਸਿੱਦਤ ਤੇ ਦ੍ਰਿੜਤਾ ਨਾਲ ਨਿਭਾਉਣਗੇ । ਖ਼ਾਲਸਾ ਪੰਥ ਤੇ ਪੰਜਾਬੀਆਂ ਦੀ ਬੁਲੰਦ ਆਵਾਜ ਨੂੰ ਦੁਨੀਆ ਦੇ ਹਰ ਕੋਨ ੇਵਿਚ ਪਹੁੰਚਾਉਣ ਦੇ ਆਪਣੀ ਇਕ-ਇਕ ਵੋਟ ਰਾਹੀ ਫਰਜ ਅਦਾ ਕਰਨਗੇ ।