ਸ੍ਰੀ ਅਨੰਦਪੁਰ ਸਾਹਿਬ , 17 ਮਈ,ਬੋਲੇ ਪੰਜਾਬ ਬਿਓਰੋ:- ਭਾਰਤੀ ਜਨਤਾ ਪਾਰਟੀ ਦੇ ਲੋਕਸਭਾ ਸ਼੍ਰੀ ਆਂਨਦਪੁਰ ਸਾਹਿਬ ਤੋਂ ਉਮੀਦਵਾਰ ਡਾ. ਸੁਭਾਸ਼ ਸ਼ਰਮਾ ਦੀ ਚੋਣ ਮੀਟਿੰਗਾਂ ਵਿੱਚ ਸਿੱਖ ਅਤੇ ਹਿੰਦੂ ਭਾਈਚਾਰੇ ਦੀ ਬੇਮਿਸਾਲ ਤਸਵੀਰ ਦੇਖਣ ਨੂੰ ਮਿਲ ਰਹੀ ਹੈ, ਜਿੱਥੇ ਪੂਰਾ ਪੰਡਾਲ ਚੋਣ ਮੀਟਿੰਗ ਸ਼ੁਰੂ ਹੋਣ ਤੋਂ ਪਹਿਲਾ ਲਗਾਏ ਜਾਂਦੇ ਬੋਲੇ ਸੋ ਨਿਹਾਲ ਤੇ ਜੈ ਸ਼੍ਰੀ ਰਾਮ ਦੇ ਜੇ ਕਾਰਿਆ ਨਾਲ ਇਕ ਨਵਾਂ ਜੋਸ਼ ਭਰ ਦਿੰਦਾ ਹੈ। ਅੱਜ ਲੋਕਸਭਾ ਹਲਕੇ ਅਧੀਨ ਆਉਂਦੇ ਪਿੰਡਾਂ ਅਤੇ ਕਸਬਿਆਂ ਵਿਚ ਚੋਣ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਡਾ. ਸੁਭਾਸ਼ ਸ਼ਰਮਾ ਵੱਲੋਂ ਲੋਕਾਂ ਵੱਲੋਂ ਦਿੱਤੇ ਜਾ ਰਹੇ ਇਸ ਪਿਆਰ ਅਤੇ ਸਤਿਕਾਰ ਨੂੰ ਉਹ ਕਦੇ ਨਹੀਂ ਭੁਲਣਗੇ। ਉਨ੍ਹਾਂ ਦੱਸਿਆ ਕਿ ਪੂਰੇ ਲੋਕਸਭਾ ਵਿਚ ਹਰੇਕ ਵਰਗ ਦਾ ਆਸ਼ੀਰਵਾਦ ਉਨ੍ਹਾਂ ਨੂੰ ਮਿਲ ਰਿਹਾ ਹੈ।
ਉਨ੍ਹਾਂ ਕਿਹਾ ਕਿ ਅੰਨਦਪੁਰ ਸਾਹਿਬ ਤੋਂ ਲੋਕਸਭਾ ਪਹੁੰਚੇ ਸਾਬਕਾ ਸੰਸਦ ਮੈਂਬਰਾਂ ਨੇ ਹਲਕੇ ਦੇ ਲੋਕਾਂ ਦੀ ਜਾਇਜ਼ ਮੰਗਾਂ ਸੰਸਦ ਵਿੱਚ ਰੱਖਣ ਬਜਾਏ ਆਪਣੀ ਰਾਜਨੀਤੀ ਚਮਕਾਈ ਹੈ। ਉਨ੍ਹਾਂ ਕਿਹਾ ਕਿ ਦੇਸ਼ ਭਰ ਵਿੱਚ ਚੱਲ ਰਹੀ ਮੋਦੀ ਦੀ ਹਵਾ ਹੁਣ ਪੰਜਾਬਿਆਂ ਨੇ ਭਾਪ ਲਿਆ ਅਤੇ ਹਰੇਕ ਚੋਣ ਮੀਟਿੰਗਾਂ ਦੌਰਾਨ ਹੁਣ ਹਲਕੇ ਦੇ ਹਰ ਵਰਗ ਦੇ ਲੋਕ ਉਨ੍ਹਾਂ ਨੂੰ ਸਮਰਥਨ ਦੇ ਰਹੇ ਹਨ।
ਡਾ. ਸੁਭਾਸ਼ ਸ਼ਰਮਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਵਿਧਾਨਸਭਾ ਚੋਣਾਂ ਦੌਰਾਨ ਪੰਜਾਬ ਦੇ ਹਰੇਕ ਵਰਗ ਨਾਲ ਵੱਡੇ ਵੱਡੇ ਵਾਅਦੇ ਕੀਤੇ ਸਨ, ਪਰ ਲੋਕਸਭਾ ਚੋਣਾਂ ਵਿਚ ਆਪਣੀ ਦੋ ਸਾਲਾਂ ਦੀ ਇਕ ਵੀ ਉਪਲਬਧੀ ਦੱਸਣ ਵਿੱਚ ਨਾਕਾਮਯਾਬ ਸਾਬਿਤ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਸਮਝਦਾਰ ਹਨ ਅਤੇ ਹੁਣ ਉਨ੍ਹਾਂ ਵੱਲੋਂ ਮੋਦੀ ਦੇ ਹੱਕ ਵਿਚ ਇਕਜੁੱਟ ਹੋਣ ਦੀ ਸੋਚ ਬਣਾ ਲਈ।
ਡਾ. ਸੁਭਾਸ਼ ਸ਼ਰਮਾ ਨੇ ਕਿਹਾ ਕਿ ਪੰਜਾਬ ਦੇ ਅਹਿਮ ਮੁੱਦੇ ਜਿਨ੍ਹਾਂ ਵਿੱਚ ਨਸ਼ਾ, ਬੇਰੋਜਗਾਰੀ, ਗੈਂਗਵਾਰ, ਭ੍ਰਿਸ਼ਟਾਚਾਰ ਖਤਮ ਕਰਨ ਅਤੇ ਸੂਬੇ ਵਿੱਚ ਅਮਨ ਸ਼ਾਂਤੀ ਕਾਇਮ ਰੱਖਣ ਵਿੱਚ ਆਮ ਆਦਮੀ ਪਾਰਟੀ ਨਾਕਾਮ ਸਾਬਿਤ ਹੋਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਪਹਿਲਾਂ ਵੀ ਮਕਾਨ ਬਨਾਉਣ ਮਹਿੰਗਾ ਸੀ ਅਤੇ ਹੁਣ ਵੀ ਰੇਤ-ਬਜਰੀ ਦੇ ਵਧੇ ਰੇਟਾਂ ਕਾਰਨ ਆਮ ਵਿਅਕਤੀ ਆਪਣਾ ਘਰ ਬਨਾਉਣ ਮੁਸ਼ਕਿਲ ਹੋ ਰੱਖਿਆ ਹੈ।