ਨਵੀਂ ਦਿੱਲੀ, 17 ਮਈ,ਬੋਲੇ ਪੰਜਾਬ ਬਿਓਰੋ:ਆਮ ਆਦਮੀ ਪਾਰਟੀ ਦੀ ਸੰਸਦ ਮੈਂਬਰ ਸਵਾਤੀ ਮਾਲੀਵਾਲ ਦੇ ਮਾਮਲੇ ਵਿੱਚ ਪੁਲਿਸ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਪੀਏ ਬਿਭਵ ਕੁਮਾਰ ਦੇ ਖਿਲਾਫ ਐਫਆਈਆਰ ਦਰਜ ਕੀਤੀ ਹੈ। ਐਫਆਈਆਰ ਵਿੱਚ ਸਵਾਤੀ ਨੇ ਆਪਬੀਤੀ ਦੱਸੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਥੱਪੜ ਮਾਰੇ ਗਏ, ਘਸੀਟਿਆ ਗਿਆ ਅਤੇ ਪੇਟ ਅਤੇ ਹੇਠਲੇ ਹਿੱਸੇ ਵਿੱਚ ਮਾਰਿਆ ਗਿਆ। ਨਾਲ ਹੀ ਉਨ੍ਹਾਂ ਨੂੰ ਕਿਹਾ ਗਿਆ, “ਤੁੰ ਸਾਡੀ ਗੱਲ ਕਿਵੇਂ ਨਹੀਂ ਮੰਨੇਗੀ, ਤੇਰੀ ਔਕਾਤ ਕੀ ਹੈ।”
ਦਿੱਲੀ ਪੁਲਿਸ ਦੀ ਐਫਆਈਆਰ ਵਿੱਚ ਸਵਾਤੀ ਮਾਲੀਵਾਲ ਨੇ ਕਿਹਾ ਕਿ ਉਹ 13 ਮਈ ਨੂੰ ਸਵੇਰੇ 9 ਵਜੇ ਮੁੱਖ ਮੰਤਰੀ ਨੂੰ ਮਿਲਣ ਉਨ੍ਹਾਂ ਦੇ ਘਰ ਗਈ ਸੀ। ਇੱਥੇ ਮੁੱਖ ਮੰਤਰੀ ਦੇ ਪੀਏ ਬਿਭਵ ਕੁਮਾਰ ਨੇ ਉਨ੍ਹਾਂ ਨਾਲ ਕੁੱਟਮਾਰ ਕੀਤੀ। ਉਹ ਉਨ੍ਹਾਂ ’ਤੇ ਭੜਕੇ ਕਿਹਾ, “ਤੂੰ ਸਾਡੀ ਗੱਲ ਕਿਵੇਂ ਨਹੀਂ ਮੰਨੇਗੀ ? ….ਤੇਰੀ ਔਕਾਤ ਕੀ ਹੈ ਕਿ ਸਾਨੂੰ ਨਾਂਹ ਕਰ ਦੇਵੋ? ਕੀ ਸਮਝਦੀ ਹੈ ਆਪਣੇ ਆਪ ਨੂੰ, ਨੀਚ ਔਰਤ ? ਤੈਨੂੰ ਤਾਂ ਅਸੀਂ ਸਬਕ ਸਿਖਾਵਾਂਗੇ।”
ਮਾਲੀਵਾਲ ਨੇ ਕਿਹਾ ਕਿ ਪਹਿਲਾਂ ਉਨ੍ਹਾਂ ਨੂੰ ਥੱਪੜ ਮਾਰੇ ਗਏ। ਇਸ ਤੋਂ ਬਾਅਦ ਵਾਰ-ਵਾਰ ਉਨ੍ਹਾਂ ਦੀ ਛਾਤੀ, ਪੇਟ ਅਤੇ ਪਿੱਠ ਦੇ ਹੇਠਲੇ ਹਿੱਸੇ ‘ਤੇ ਮਾਰਿਆ ਗਿਆ। ਬਿਭਵ ਨੇ ਉਨ੍ਹਾਂ ਨੂੰ ਕਿਹਾ, “ਕਰ ਲੈ ਜੋ ਕਰਨਾ ਹੈ।” ਤੂੰ ਸਾਡਾ ਕੁੱਝ ਨਹੀਂ ਵਿਗਾੜ ਸਕਦੀ। ਤੇਰੀਆਂ ਹੱਡੀਆਂ ਪਸਲੀਆਂ ਨੂੰ ਤੁੜਵਾ ਦੇਣਗੇ ਅਤੇ ਅਜਿਹੀ ਜਗ੍ਹਾ ਗੱਡਾਗੇਂ ਜਿੱਥੇ ਕਿਸੇ ਨੂੰ ਪਤਾ ਵੀ ਨਹੀਂ ਲੱਗੇਗਾ।” ਉਨ੍ਹਾਂ ਨੇ ਵਾਰ-ਵਾਰ ਕਿਹਾ ਕਿ ਉਨ੍ਹਾਂ ਦੇ ਪੀਰੀਅਡ ਚੱਲ ਰਹੇ ਹਨ।
ਕੁੱਟਮਾਰ ਤੋਂ ਬਾਅਦ ਉਹ ਸੋਫੇ ‘ਤੇ ਬੈਠ ਗਈ ਅਤੇ ਪੁਲਿਸ ਨੂੰ ਕਾਲ ਕੀਤੀ। ਇਸ ਦੌਰਾਨ ਬਿਭਵ ਗੇਟ ‘ਤੇ ਤਾਇਨਾਤ ਸੁਰੱਖਿਆ ਕਰਮਚਾਰੀਆਂ ਨੂੰ ਲੈ ਕੇ ਆਇਆ। ਸੁਰੱਖਿਆ ਕਰਮੀਆਂ ਨੇ ਉਨ੍ਹਾਂ ਨੂੰ ਜ਼ਬਰਦਸਤੀ ਘਰੋਂ ਬਾਹਰ ਕੱਢ ਦਿੱਤਾ। ਜਿੱਥੋਂ ਉਹ ਸਿਵਲ ਲਾਈਨ ਥਾਣੇ ਗਈ। ਉਨ੍ਹਾਂ ਦੀ ਹਾਲਤ ਠੀਕ ਨਾ ਹੋਣ ਕਾਰਨ ਉਹ ਬਿਨਾਂ ਐਫਆਈਆਰ ਦਰਜ ਕਰਵਾਏ ਉਥੋਂ ਚਲੀ ਗਈ।