ਭਵਾਨੀਗੜ੍ਹ, 17 ਮਈ,ਬੋਲੇ ਪੰਜਾਬ ਬਿਓਰੋ: ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਭਵਾਨੀਗੜ੍ਹ ਦੀ ਮੀਟਿੰਗ ਬਲਾਕ ਪ੍ਰਧਾਨ ਅਜੈਬ ਸਿੰਘ ਲੱਖੇਆਲ ਦੀ ਅਗਵਾਈ ਹੇਠ ਗੁਰੂ ਘਰ ਨੌਵੇਂ ਪਾਤਸ਼ਾਹ ਪਿੰਡ ਫੱਗੁਆਲਾ ਵਿਖੇ ਹੋਈ। ਇਸ ਮੀਟਿੰਗ ਵਿੱਚ ਬਲਾਕ ਦੇ ਪਿੰਡਾਂ ਦੇ ਫੰਡਾਂ ਬਾਰੇ ਅਤੇ ਜਥੇਬੰਦੀ ਦੇ ਆਉਣ ਵਾਲੇ ਪ੍ਰੋਗਰਾਮਾਂ ਵਾਰੇ ਹੋਈ। ਇਸ ਮੌਕੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਸੂਬਾ ਸਕੱਤਰ ਜਗਤਾਰ ਸਿੰਘ ਕਾਲਾਝਾੜ, ਬਲਾਕ ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਘਰਾਚੋਂ ਅਤੇ ਮੀਤ ਪ੍ਰਧਾਨ ਹਰਜੀਤ ਸਿੰਘ ਮਹਿਲਾ ਨੇ ਸੰਬੋਧਨ ਕਰਦਿਆ ਕਿਹਾ ਕਿ ਜੋ ਬੀਜੇਪੀ ਦੇ ਲੀਡਰਾਂ ਦਾ ਪਿੰਡਾਂ ਵਿੱਚ ਵਿਰੋਧ ਕੀਤਾ ਜਾ ਰਿਹਾ ਹੈ, ਉਹ ਵੀ ਲਗਾਤਾਰ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਜਿਹੜੇ ਪਿੰਡਾਂ ਨੇ ਫੰਡ ਇਕੱਠਾ ਕਰ ਲਿਆ ਉਹ ਆਪਣੀਆਂ ਪਿਛਲੇ ਖਰਚਿਆਂ ਦੀ ਲਿਸਟ ਬਲਾਕ ਟੀਮ ਕੋਲ ਜਮਾਂ ਕਰਵਾਉਣ। ਜਿਹੜੇ ਪਿੰਡ ਫੰਡ ਇਕੱਠਾ ਕਰਨ ਤੋਂ ਰਹਿੰਦੇ ਹਨ, ਉਹ ਫੰਡ ਜਲਦੀ ਇਕੱਠਾ ਕਰਨ। ਆਗੂਆਂ ਨੇ ਕਿਹਾ ਜੋ ਕੱਲ ਨੂੰ ਬਰਨਾਲੇ ਔਰਤਾਂ ਦੀ ਮੀਟਿੰਗ ਹੋ ਰਹੀ ਹੈ, ਉਸ ਵਿੱਚ ਜਰੂਰ ਸ਼ਾਮਲ ਹੋਣ ਅਤੇ 26 ਮਈ ਨੂੰ ਬਰਨਾਲੇ ਲੋਕ ਸੰਗਰਾਮ ਰੈਲੀ ਕੀਤੀ ਜਾਣੀ ਹੈ। ਉਸ ਵਿੱਚ ਵੀ ਵੱਡੀ ਗਿਣਤੀ ਲੋਕ ਲੈਕੇ ਜਾਣੇ ਹਨ ਅਤੇ ਜਗਤਾਰ ਸਿੰਘ ਕਾਲਾਝਾੜ ਨੇ ਕਿਹਾ ਕਿ ਜੋ 2020-21 ਦੇ ਵਿੱਚ ਕਈ ਪਿੰਡਾਂ ਦੀ ਫਸਲ ਗੜੇਮਾਰੀ ਕਾਰਣ ਨੁਕਸਾਨੀ ਗਈ ਸੀ, ਉਸ ਦਾ ਮੁਆਵਜਾਂ ਵੀ ਜਥੇਬੰਦੀ ਨੇ ਲੋਕਾਂ ਦੀ ਤਾਕਤ ਨਾਲ ਚੋਣ ਜ਼ਾਬਤੇ ਦੌਰਾਨ ਕਿਸਾਨਾਂ ਦੇ ਖਾਤਿਆਂ ਵਿੱਚ ਪਵਾ ਦਿੱਤੇ। ਬਰਨਾਲੇ ਵਾਲੀ ਰੈਲੀ ਵਿੱਚ ਸਾਰੇ ਲੋਕਾਂ ਨੂੰ ਜੋ ਵਿਦਿਆਰਥੀ ਮਜ਼ਦੂਰ ਮੁਲਾਜਮ ਅਤੇ ਠੇਕਾ ਕਾਮਿਆਂ ਸਮੇਤ ਵੱਡੀ ਗਿਣਤੀ ਵਿੱਚ ਪਹੁੰਚਣ ਦੀ ਅਪੀਲ ਕੀਤੀ।
ਇਸ ਮੌਕੇ ਬਲਾਕ ਆਗੂ ਹਰਜਿੰਦਰ ਸਿੰਘ ਘਰਾਚੋਂ, ਜਸਵੀਰ ਸਿੰਘ ਗੱਗੜਪੁਰ, ਬਲਵਿੰਦਰ ਸਿੰਘ ਘਨੌੜ, ਅਮਨਦੀਪ ਸਿੰਘ ਮਹਿਲਾ, ਕਰਮ ਚੰਦ ਪੰਨਵਾਂ, ਗੁਰਦੇਵ ਸਿੰਘ ਆਲੋਅਰਖ, ਕਸਮੀਰ ਸਿੰਘ ਆਲੋਅਰਖ ਸਮੇਤ ਸਾਰੀਆਂ ਪਿੰਡ ਇਕਾਈਆ ਦੇ ਪ੍ਰਧਾਨ ਸਕੱਤਰ ਸ਼ਾਮਲ ਹੋਏ।