ਮੋਹਾਲੀ, 17 ਮਈ ,ਬੋਲੇ ਪੰਜਾਬ ਬਿਓਰੋ” ਭਾਰਤੀ ਜਨਤਾ ਪਾਰਟੀ ਦੇ ਲੋਕਸਭਾ ਹਲਕਾ ਸ਼੍ਰੀ ਅੰਨਦਪੁਰ ਸਾਹਿਬ ਦੇ ਉਮੀਦਵਾਰ ਡਾ. ਸੁਭਾਸ਼ ਸ਼ਰਮਾ ਦਾ ਦਾਅਵਾ ਦਾਅਵਾ ਹੈ ਕਿ ਆਮ ਆਦਮੀ ਪਾਰਟੀ ਦੀ ਅਗੁਵਾਈ ਵਾਲੀ ਸੂਬਾ ਸਰਕਾਰ ਪੰਜਾਬ ਦੀ ਮਹਿਲਾਵਾਂ ਨਾਲ ਕੀਤੇ ਇਕ ਵੀ ਵਾਅਦੇ ਨੂੰ ਕੱਦੇ ਵੀ ਪੂਰਾ ਨਹੀਂ ਕਰਣਗੇ। ਉਨ੍ਹਾਂ ਕਿਹਾ ਕਿ ਜਿਹੜੀ ਪਾਰਟੀ ਦੇ ਆਗੂ ਆਪਣੇ ਪਾਰਟੀ ਦਫਤਰ ਵਿਚ ਮਹਿਲਾਵਾਂ ਨੂੰ ਗਾਲਾਂ ਕਢਦਿਆਂ ਲੱਤਾਂ ਅਤੇ ਥੱਪੜ ਮਾਰਦੇ ਹਨ, ਉਹ ਸੂਬੇ ਦੀ ਮਹਿਲਾਵਾਂ ਨੂੰ ਕਦੇ ਵੀ ਇੱਜਤ ਨਹੀਂ ਦੇ ਸਕਦੇ। ਉਨ੍ਹਾਂ ਕਿਹਾ ਕਿ ਦਿੱਲੀ ਦੀ ਮਹਿਲਾ ਨਾਲ ਹੋਏ ਵਿਤਕਰੇ ਦਾ ਜਵਾਬ ਹੁਣ ਪੰਜਾਬ ਅਤੇ ਦਿੱਲੀ ਦੀ ਮਹਿਲਾਵਾਂ ਇਨ੍ਹਾਂ ਨੂੰ ਲੋਕਸਭਾ ਚੋਣਾਂ ਵਿਚ ਸਬਕ ਸਿਖਾਉਣਗੀਂ।
ਉਨ੍ਹਾਂ ਕਿਹਾ ਕਿ ਪੰਜਾਬ ਦੀ ਮਹਿਲਾਵਾਂ ਨੂੰ ਵਿਧਾਨਸਭਾ ਚੋਣਾਂ ਦੌਰਾਨ ਇਕ ਹਜ਼ਾਰ ਰੁੱਪਏ ਦੇਣ ਦਾ ਦਾਅਵਾ ਕਰਨ ਵਾਲੇ ਭਗਵੰਤ ਮਾਨ ਪੰਜਾਬ ਵਿਚ 13 ਵਿਧਾਨਸਭਾ ਸੀਟਾਂ ਵਿੱਚ ਕਿਸੇ ਵੀ ਇਕ ਮਹਿਲਾ ਨੂੰ ਲੋਕਸਭਾ ਦੀ ਟਿਕਟ ਨਹੀਂ ਦੇ ਸਕੀ। ਉਨ੍ਹਾਂ ਕਿਹਾ ਕਿ ਆਪ ਆਗੂ ਮਹਿਲਾਵਾਂ ਨੂੰ ਸਿਰਫ਼ ਅਤੇ ਸਿਰਫ਼ ਵੋਟ ਬੈਂਕ ਵੱਜੋਂ ਇਸਤੇਮਾਲ ਕਰ ਰਹੇ ਹਨ।
ਡਾ. ਸੁਭਾਸ਼ ਸ਼ਰਮਾ ਨੇ ਕਿਹਾ ਕਿ ਇਹ ਬੜੇ ਹੈਰਾਨ ਕਰਨ ਵਾਲੀ ਗੱਲ ਹੈ ਕਿ ਇਕ ਮਹਿਲਾ ਨਾਲ ਹੋਈ ਬਦਸਲੂਕੀ ’ਤੇ ਪੰਜਾਬ ਦੀ ਕਾਂਗਰਸ ਅਤੇ ਅਕਾਲੀ ਦਲ ਸਮੇਤ ਹੋਰਨ੍ਹਾਂ ਪਾਰਟੀਆਂ ਵੱਲੋਂ ਕੋਈ ਪ੍ਰਤਿਕ੍ਰਿਆ ਨਹੀਂ ਦਿੱਤੀ ਗਈ। ਉਨ੍ਹਾਂ ਕਿਹਾ ਕਿ ਜਦੋਂਕਿ ਭਾਜਪਾ ਨੇ ਉਕਤ ਮਹਿਲਾ ਨੂੰ ਇਨਸਾਫ ਦਵਾਉਣ ਲਈ ਵੱਡੇ ਪੱਧਰ ’ਤੇ ਪੈਰਵੀ ਕੀਤੀ ਅਤੇ ਇਸ ਕਾਰੇ ਨੂੰ ਅੰਜਾਮ ਦੇਣ ਵਾਲੇ ਆਪ ਆਗੂ ਨੂੂੰ ਲੋਕਾਂ ਦੇ ਸਾਹਮਣੇ ਜਗਜਾਹਿਰ ਕੀਤਾ।
ਉਨ੍ਹਾਂ ਕਿਹਾ ਕਿ ਮੋਦੀ ਦੀ ਅਗੁਵਾਈ ਵਾਲੀ ਕੇਂਦਰ ਸਰਕਾਰ ਵੱਲੋਂ ਸਮੇਂ ਸਮੇਂ ਸਿਰ ਮਹਿਲਾਵਾਂ ਲਈ ਕਈ ਅਹਿਮ ਯੋਜਨਾਵਾਂ ਚਲਾਈ ਗਈਆਂ ਹਨ, ਜਿਨ੍ਹਾਂ ਵਿੱਚ ਮਹਿਲਾਵਾਂ ਨੂੰ 33 ਫੀਸਦੀ ਰਿਜ਼ਰਵੇਸ਼ਨ, ਸਸ਼ਕਤ ਨਾਰੀ-ਵਿਕਸਿਤ ਭਾਰਤ, ਮੁਸਲਿਮ ਮਹਿਲਾਵਾਂ ਨੂੰ ਟ੍ਰਿਪਲ ਤਲਾਕ ਨੂੰ ਛੁੱਟਕਾਰਾ, ਪੇਂਡੂ ਇਲਾਕੇ ਦੀ ਮਹਿਲਾਵਾਂ ਲਈ ਪਖਾਨਿਆਂ ਦੀ ਘਾਟ ਨੂੰ ਪੂਰਾ ਕੀਤਾ ਗਿਆ, ਮਹਿਲਾਵਾਂ ਨੂੰ ਚੁੱਲੇ ਦੇ ਧੂੰਏ ਤੋਂ ਛੁੱਟਕਾਰਾ ਦਵਾਇਆ, ਮਹਿਲਾਵਾਂ ਲਈ ਮੁਫਤ ਬਸ ਅਤੇ ਰੇਲ ਯਾਤਰਾ ਦੀ ਸੁਵਿਧਾ ਪ੍ਰਦਾਨ ਕੀਤੀ ਗਈ।
ਇਸ ਤੋਂ ਉਨ੍ਹਾਂ ਕਿਹਾ ਕਿ ਮਹਿਲਾਵਾਂ ਨੂੰ ਪੰਚਾਇਤਾਂ ਵਿੱਚ ਪ੍ਰਧਾਨਗੀ ਸਮੇਤ ਹੁਣ ਤੱਕ ਸਰਕਾਰੀ ਯੋਜਨਾਵਾਂ ਨਾਲ ਆਤਮਨਿਰਭਰ ਮਹਿਲਾਵਾਂ ਵਿੱਚੋਂ 1 ਕਰੋੜ ਮਹਿਲਾਵਾਂ ਤੋਂ ਵੱਧ ‘ਲੱਖਪਤੀ ਦੀਦੀ’ ਬਣ ਚੁੱਕੀ ਹਨ। ਉਨ੍ਹਾਂ ਕਿਹਾ ਮਹਿਲਾਵਾਂ ਦੀ ਸੇਫਟੀ ਅਤੇ ਹੋ ਰਹੇ ਅਤਿਆਚਾਰ ਲਈ ਕਾਨੂੰਨਾਂ ਵਿਚ ਬਦਲਾਅ ਲਿਆਂਦਾ ਗਿਆ। ਡਾ. ਸ਼ਰਮਾ ਨੇ ਉਮੀਦ ਜਤਾਈ ਕਿ ਹੁਣ ਸ਼੍ਰੀ ਅਨੰਦਪੁਰ ਸਾਹਿਬ ਲੋਕਸਭਾ ਹਲਕੇ ਵਿੱਚ ਭਾਜਪਾ ਦੀ ਜਿੱਤ ਲਈ ਮਹਿਲਾਵਾਂ ਦਾ ਅਹਿਮ ਯੋਗਦਾਨ ਹੋਵੇਗਾ।